ਮਨਿੰਦਰ ਸਿੰਘ, ਬਰਨਾਲਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਮੰਦਰ ਮਾਤਾ ਕਾਲੀ ਦੇਵੀ ਜੀ ਸੰਗਰ ਪੱਤੀ ਧਨੌਲਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਜੱਗਦੀ ਜੋਤ ਮਾਂ ਜਵਾਲਾ ਤੋਂ ਆਸ਼ੀਰਵਾਦ ਲਿਆ। ਰਾਜਾ ਵੜਿੰਗ ਨੇ ਸ਼੍ਰੀ ਦੁਰਗਾ ਭਜਨ ਮੰਡਲੀ ਧਨੌਲਾ ਵਲੋਂ ਕਰਵਾਏ ਜਾਂਦੇ ਸਾਲਾਨਾ ਸਮਾਗਮ ਦੀ ਪ੍ਰਸ਼ੰਸਾ ਕੀਤੀ ਗਈ।ਇਸ ਮੌਕੇ ਪਿਆਰੇ ਲਾਲ ਕਾਲਾ,ਗੌਰਵ ਕੁਮਾਰ, ਵਿਸ਼ਾਲ ਬਾਂਸਲ,ਅਜੈ ਕੁਮਾਰ ਐਮ ਸੀ, ਰਾਜਵਿੰਦਰ ਸਿੰਘ ਰਾਜੂ, ਵਰਿੰਦਰ ਸਿੰਘ ਵਾਲੀਆ ਅਤੇ ਭਰਪੂਰ ਸਿੰਘ ਸਾਬਕਾ ਕੌਂਸਲਰ ਹਾਜ਼ਰ ਸਨ।