ਲੁਧਿਆਣਾ 17 ਫ਼ਰਵਰੀ , ਅਨਿਲ ਪਾਸੀ ,

ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਨੇ ਮੌਕੇ ਤੇ ਕਰਾਇਆ ਪਰਚਾ ਦਰਜ਼

ਕਿਸੇ ਨਾਲ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ: ਸ਼੍ਰੀ ਦਰਸ਼ਨ ਕਾਂਗੜਾ

ਪਿਛੱਲੇ ਕਾਫੀ ਦਿਨਾਂ ਤੋਂ ਭਾਰਤੀਯ ਅੰਬੇਡਕਰ ਮਿਸ਼ਨ ਦੀ ਲੁਧਿਆਣਾ ਸ਼ਹਿਰੀ ਤੋਂ ਜ਼ਿਲ੍ਹਾ ਪ੍ਰਧਾਨ ਨੇਹਾ ਚੰਡਾਲੀਆ ਨਾਲ ਕਾਰਪੋਰੇਸ਼ਨ ਦੇ ਕਲਰਕ ਵੱਲੋਂ ਕੀਤੀ ਬਦਸਲੂਕੀ ਦਾ ਮਾਮਲਾ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਨੇ ਖੁਦ ਲੁਧਿਆਣਾ ਪਹੁੰਚ ਕੇ ਹੱਲ ਕਰਵਾ ਦਿੱਤਾ ਹੈ

ਗੌਰਤਲਬ ਹੈ ਕਿ ਕਰੀਬ 15 ਦਿਨ ਪਹਿਲਾਂ ਨੇਹਾ ਚੰਡਾਲੀਆ ਜਿਸ ਦਾ ਪਤੀ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਵਿਖੇ ਨੌਕਰੀ ਕਰਦਾ ਹੈ ਸਬੰਧੀ ਕਿਸੇ ਕੰਮ ਨੂੰ ਲੈਕੇ ਕਾਰਪੋਰੇਸ਼ਨ ਦੇ ਦਫ਼ਤਰ ਵਿਖੇ ਗਈ ਸੀ ਮੌਕੇ ਤੇ ਦਫਤਰ ਦੇ ਇੱਕ ਕਲਰਕ ਵੱਲੋਂ ਨੇਹਾ ਚੰਡਾਲੀਆ ਨਾਲ ਬਦਸਲੂਕੀ ਕੀਤੀ ਗਈ ਸੀ

ਅਤੇ ਨੇਹਾ ਚੰਡਾਲੀਆ ਵੱਲੋਂ ਸਬੰਧਤ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਕਈ ਦਿਨਾਂ ਤੋਂ ਥਾਣੇ ਦੇ ਚੱਕਰ ਲਗਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਜਿਸ ਚਲਦਿਆਂ ਵਾਲਮੀਕਿ ਸਮਾਜ ਦੇ ਕੁੱਝ ਆਗੂਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਅੱਜ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਡੀ ਗਿਣਤੀ ਮਿਸ਼ਨ ਦੇ ਸਾਥੀਆਂ ਨਾਲ

ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 5 ਵਿਖੇ ਪਹੁੰਚੇ ਮੌਕੇ ਤੇ ਹੀ ਸ਼੍ਰੀ ਦਰਸ਼ਨ ਕਾਂਗੜਾ ਅਤੇ ਸਮਾਜ ਦੇ ਆਗੂਆਂ ਵੱਲੋਂ ਸਬੰਧਤ ਕਲਰਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਮਿਸ਼ਨ ਕਿਸੇ ਨਾਲ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੌਕੇ ਤੇ ਹਾਜਰ ਨੇਹਾ ਚੰਡਾਲੀਆ ਵੱਲੋਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਅਤੇ ਸਮਾਜ ਦੇ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਸਮਾਜ ਦੇ ਆਗੂ ਹਾਜ਼ਰ ਸਨ।

Posted By SonyGoyal

106 thought on “ਨੇਹਾ ਚੰਡਾਲੀਆ ਵਾਲਾ ਮਾਮਲਾ ਹੋਇਆ ਹੱਲ”

Leave a Reply

Your email address will not be published. Required fields are marked *