ਸੋਨੀ ਗੋਇਲ, ਬਰਨਾਲਾ
ਅੱਜ ਸੰਯੁਕਤ ਮੋਰਚਾ ਜਿਲਾ ਬਰਨਾਲਾ ਦੀ ਫੌਰੀ ਮੀਟਿੰਗ ਕੀਤੀ ਗਈ ।ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਦਿੱਤੇ ਸੱਦੇ ਤੇ 20,21,22/2/24 ਨੂੰ ਤਿੰਨ ਦਿਨ ਲਗਾਤਾਰ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਨੇਗੇ ।
ਅਤੇ ਟੋਲ ਪਲਾਜੇ ਫਰੀ ਕੀਤੇ ਜਾਣਗੇ ਸਰਬਸੰਮਤੀ ਨਾਲ ਸੰਯੁਕਤ ਮੋਰਚੇ ਚ ਸ਼ਾਮਲ ਜਥੇਬੰਦੀਆਂ ਜਿਲਾ ਬਰਨਾਲਾ ਦੇ ਤਿੰਨੇ ਬਲਾਕ ਦੇ ਵਰਕਰ ਮਹਿਲਕਲਾਂ ਵਾਲੇ ਟੋਲ ਪਲਾਜੇ ਤੇ ਤਿੰਨੇ ਦਿਨ ਲਗਾਤਾਰ ਧਰਨਾ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਗੁਰਨਾਮ ਸਿੰਘ ਠੀਕਰੀਵਾਲਾ ਵਿੰਦਰ ਦੁੱਗਲ ਕੁਲਦੀਪ ਸਿੰਘ ਬਰਨਾਲਾ ਜਗਾ ਸਿੰਘ ਬਦਰਾ ਦਰਸ਼ਨ ਸਿੰਘ ਉੱਗੋਕੇ ਮਾਸਟਰ ਮਨੋਹਰ ਚੰਦ ਮਾਸਟਰ ਗੁਰਮੇਲ ਸ਼ਰਮਾ ਅਮਰਜੀਤ ਸਿੰਘ ਮਹਿਲਕਲਾਂ ਮਨਵੀਰ ਕੌਰ ਰਾਹੀ ਕਮਲਜੀਤ ਸਾਬਕਾ ਐਮ ਸੀ ਸੁਖਦੇਵ ਸਿੰਘ ਅਮਰੀਕ ਸਿੰਘ ਬਾਬਾ ਅਤੇ ਹੋਰ ਬਹੁਤ ਸਾਰੇ ਆਗੂਆਂ ਵਲੋਂ ਸਿਰਕਤ ਕੀਤੀ ਗਈ ।
ਮੀਟਿੰਗ ਵਿੱਚ ਖਨੌਰੀ ਬਾਰਡਰ ਅਤੇ ਸੰਭੂ ਬਾਰਡਰ ਤੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਤੇ ਕੀਤੇ ਤਸਦੱਤ ਦੀ ਨਿਖੇਧੀ ਕੀਤੀ ਗਈ।
ਸੈਂਟਰ ਸਰਕਾਰ ਤੋਂ ਐਮ ਐਸ ਪੀ ਦੀ ਗਰੰਟੀ ਦੇ ਦਾ ਕਾਨੂੰਨ ਬਣਾਉਣ , ਸੀ2+50% ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਦੇਣ ,ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਸਜਾਵਾਂ ਦੇਣ , ਅਜੇ ਮਿਸਰਾ ਟੈਨੀ ਨੂੰ ਮਂਤਰੀ ਮੰਡਲ ਚੋ ਬਰਖਾਸਤ ਕਰਨ, ਘੋਲ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਬਣਦਾ ਮੁਆਵਜਾ ਦੇਣ,ਬਿਜਲੀ ਕਾਨੂੰਨ 2020 ਰੱਦ ਕਰਨ ਅਤੇ ਹੋਰ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਮੰਗਾਂ ਨਾ ਮੰਨਣ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਘਰਸ ਵਿੱਢਣ ਦੀ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਗਈ।
ਅਤੇ ਜਿਸ ਦੀ ਸਾਰੀ ਜੁੰਮੇਵਾਰੀ ਸੈਂਟਰ ਸਰਕਾਰ ਦੀ ਹੋਵੇਗੀ।
Posted By SonyGoyal