ਮਨਿੰਦਰ ਸਿੰਘ, ਮਾਲੇਰਕੋਟਲਾ

20 ਫਰਵਰੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਪੁਲਿਸ ਵਿਭਾਗ ‘ਚ ਇੰਸਪੈਕਟਰ ਕੈਡਰ ਦੇ ਅਧਿਕਾਰੀਆਂ ਦੀ ਡੀ.ਐਸ.ਪੀ ਵਜੋਂ ਪਦ ਉਨਤੀ ਕੀਤੀ ਗਈ, ਜਿਸ ਵਿੱਚ ਮਾਲੇਰਕੋਟਲਾ ਤੋਂ ਇੰਸਪੈਕਟਰ ਮੁਹੰਮਦ ਜਮੀਲ ਨੂੰ ਡੀ.ਐਸ.ਪੀ ਬਣਾਇਆ ਗਿਆ।

ਉਨ੍ਹਾਂ ਦੀ ਇਸ ਪ੍ਰਮੋਸ਼ਨ ਨਾਲ ਸ਼ਹਿਰ ਵਾਸੀਆਂ ‘ਚ ਖੁਸ਼ੀ ਦੀ ਲਹਿਰ ਹੈ।

ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਮੁਸਲਿਮ ਫਰੈਂਡਜ਼ ਕਲੱਬ, ਨੈਸ਼ਨਲ ਮੀਡੀਆ ਕਨਫੈਡਰੇਸ਼ਨ ਅਤੇ ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ) ਪੰਜਾਬ ਵੱਲੋਂ ਡੀ.ਐਸ.ਪੀ ਮੁਹੰਮਦ ਜਮੀਲ ਦੇ ਸਨਮਾਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਹਾਜ਼ਰੀ ਲਗਾਈ ਗਈ।

ਇਸ ਮੌਕੇ ਤੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸ਼੍ਰੀ ਜਮੀਲ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦਾ ਕਾਰਜਕਾਲ ਬੇਦਾਗ ਰਿਹਾ। ਸਮਾਗਮ ਦੌਰਾਨ ਸ਼੍ਰੀ ਮੁਹੰਮਦ ਜਮੀਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਅੰਤ ‘ਚ ਡੀ.ਐਸ.ਪੀ ਮੁਹੰਮਦ ਜਮੀਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਦਾ ਉਨ੍ਹਾਂ ਨੂੰ ਸਨਮਾਨ ਦੇਣ ਦੇ ਲਈ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੀ ਖੁਸ਼ੀ ਮੁਹੰਮਦ ਪ੍ਰਧਾਨ ਮੁਸਲਿਮ ਫਰੈਂਡਜ਼ ਕਲੱਬ, ਮੁਹੰਮਦ ਅਖਲਾਕ, ਉਸਮਾਨ ਸਿੱਦੀਕੀ, ਜ਼ਹੂਰ ਅਹਿਮਦ ਚੌਹਾਨ, ਨਰੇਸ਼ ਕੁਮਾਰ, ਐਡਵੋਕੇਟ ਇਜ਼ਾਜ਼ ਆਲਮ, ਮਾਸਟਰ ਮੁਹੰਮਦ ਜਮੀਲ, ਨਸੀਮ ਉਰ ਰਹਿਮਾਨ (ਘੁਕਲਾ), ਕੌਂਸਲਰ ਚੋਧਰੀ ਮੁਹੰਮਦ ਸ਼ਕੀਲ (ਕਾਲਾ), ਸਾਬਕਾ ਕੌਂਸਲਰ ਮੁਹੰਮਦ ਇਲਿਆਸ ਜੁਬੈਰੀ, ਮਨਜ਼ੂਰ ਚੌਹਾਨ, ਲਿਆਕਤ ਅਲੀ, ਕਾਸ਼ਿਫ ਖਾਨ, ਮੁਹੰਮਦ ਅਨਵਾਰ ਬਬਲੀ, ਮੁਹੰਮਦ ਯੂਨਸ ਮੁੰਨਾ ਆਦਿ ਵੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *