ਮਨਿੰਦਰ ਸਿੰਘ, ਬਰਨਾਲਾ

23 ਫਰਵਰੀ 21 ਫਰਵਰੀ ਨੂੰ ਖਨੌਰੀ ਬਾਰਡਰ ਉੱਪਰ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਕੀਤੇ ਸ਼ੁਭਕਰਨ ਸਿੰਘ ਦੇ ਵਿਰੁੱਧ ਅੱਜ ਸਮੁੱਚੇ ਭਾਰਤ ਵਿੱਚ ‘ਵਿਰੋਧ ਦਿਵਸ’ ਮਨਾਇਆ ਜਾ ਗਿਆ।

ਕਾਲੇ ਬਿੱਲੇ, ਕਾਲੇ ਝੰਡੇ ਲਹਿਰਾਏ ਅਤੇ ਸ਼ਾਹ – ਖੱਟਰ ਅਤੇ ਅਨਿੱਲ ਬਿੱਜ ਦੇ ਪੁਤਲੇ ਫੂਕੇ ਗਏ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਦਰਜਣਾਂ ਪਿੰਡਾਂ ਵਿੱਚ ਜ਼ਬਰਦਸਤ ਮੁਜ਼ਾਹਰੇ ਕਰਕੇ ਮੋਦੀ- ਅਮਿਤ ਸ਼ਾਹ- ਮਨੋਹਰ ਲਾਲ ਖੱਟਰ ਅਤੇ ਅਨਿੱਲ ਵਿੱਜ ਦੇ ਪੁਤਲੇ ਫੂਕੇ ਗਏ।

ਇਨ੍ਹਾਂ ਪੁਤਲੇ ਫੂਕ ਮੁਜ਼ਾਹਰਿਆਂ ਦੀ ਅਗਵਾਈ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਸਿੰਘ ਠੁੱਲੀਵਾਲ ਅਤੇ ਰਾਮ ਸਿੰਘ ਸ਼ਹਿਣਾ ਨੇ ਕੀਤੀ।

ਬੁਲਾਰਿਆਂ ਨੇ ਹਕੂਮਤਾਂ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਮੋਦੀ ਹਕੂਮਤ ਦਾ ਕਿਸਾਨਾਂ ਦੇ ਹੱਕੀ ਸੰਘਰਸ਼ ਉੱਪਰ ਕੀਤਾ ਜਾ ਰਿਹਾ ਜਬਰ ਉਸ ਦੀ ਅਰਥੀ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ।

ਪੰਜਾਬ ਦਾ ਵਿਰਸਾ ਸ਼ਹਾਦਤਾਂ ਦੇ ਬਾਵਜੂਦ ਵੀ ਜੂਝ ਮਰਨ ਦਾ ਵਿਰਸਾ ਹੈ।

ਮੋਦੀ ਹਕੂਮਤ ਦੀਆਂ ਅਰਥੀਆਂ ਇਤਿਹਾਸਕ ਦਿਹਾੜੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਚਾਚਾ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾੜੀਆਂ ਗਈਆਂ।

ਬੁਲਾਰਿਆਂ ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਰਾਣਾ ਸਿੰਘ ਉੱਪਲੀ, ਅਮਰਜੀਤ ਕੌਰ, ਕੁਲਵਿੰਦਰ ਸਿੰਘ ਉੱਪਲੀ, ਭੋਲਾ ਸਿੰਘ ਜੈਦ, ਸਤਨਾਮ ਸਿੰਘ ਮੂੰਮ, ਕੁਲਵੰਤ ਸਿੰਘ ਹੰਢਿਆਇਆ ਨੇ ਕਿਹਾ ਕਿ 26 ਫਰਬਰੀ ਨੂੰ ਐਸਕੇਐਮ ਦੇ ਸੱਦੇ ਤੇ ਟਰੈਕਟਰ ਪਰੇਡ ਮੌਕੇ ਹਰ ਘਰ ਦਾ ਟਰੈਕਟਰ ਹਾਈਵੇ ਉੱਪਰ ਖੜ੍ਹੇ ਕੀਤਾ ਜਾਵੇਗਾ।

ਬੁਲਾਰਿਆਂ ਮੰਗ ਕੀਤੀ ਕਿ 23 ਸਾਲਾ ਨੌਜਵਾਨ ਸੁਭਕਰਨ ਸਿੰਘ ਦੇ ਕਤਲ ਦਾ ਪਰਚਾ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਖਿਲਾਫ਼ ਦਰਜ ਕੀਤਾ ਜਾਵੇ।

Posted By SonyGoyal

Leave a Reply

Your email address will not be published. Required fields are marked *