ਬੁਢਲਾਡਾ, 23 ਫਰਵਰੀ, ਜਗਤਾਰ ਸਿੰਘ ਹਾਕਮ ਵਾਲਾ,

ਅੱਜ ਪਿੰਡ ਗੁਰਨੇ ਖੁਰਦ ਵਿਖੇ ਆਪ ਦੀ ਸਰਕਾਰ ਆਪ ਦੇ ਦੁਆਰ ਪਹੁੰਚ ਕੇ ਜਨ ਸੇਵਾਵਾਂ ਉਪਲਬੱਧ ਕਰਵਾਉਣ ਲਈ ਸਾਰੇ ਮਹਿਕਮੇ ਦੇ ਅਫਸਰਾਂ ਸਮੇਤ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ ਉਚੇਚੇ ਤੌਰ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੇ ਅਧੂਰੇ ਪਏ ਕੰਮ ਇੱਕੋ ਛੱਤ ਥੱਲੇ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਜਿਵੇਂ ਕਿ ਪਿੰਡਾਂ ਦੇ ਲੋਕ ਆਪਣੇ ਕੰਮ ਧੰਦੇ ਛੱਡ ਕੇ ਸ਼ਹਿਰਾਂ ਵਿੱਚ ਜਾ ਕੇ ਕਰਵਾਉਣ ਲਈ ਜਾਂਦੇ ਸਨ।ਪਰ ਬਹੁਤ ਸਾਰੇ ਅਜਿਹੇ ਜਹੇ ਕੰਮ ਹੁੰਦੇ ਹਨ ਜਿਹੜੇ ਕਿ ਇੱਕੋ ਸਮੇਂ ਹੋਣੇ ਹੁੰਦੇ ਹਨ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਵਜਾਏ ਇੱਕੋ ਛੱਤ ਥੱਲੇ ਬੈਠ ਕੇ ਪਿੰਡਾਂ ਵਿੱਚ ਜਾ ਕੇ ਕੀਤੇ ਜਾ ਰਹੇ ਹਨ।

ਜਿਵੇਂ ਕਿ ਜਾਤੀ ਸਰਟੀਫਿਕੇਟ, ਜਨਮ ਸਰਟੀਫਿਕੇਟ, ਮੌਤ ਦੇ ਸਰਟੀਫਿਕੇਟ, ਪ੍ਰਧਾਨ ਮੰਤਰੀ ਯੋਜਨਾ ਤਹਿਤ ਹੋਣ ਵਾਲੇ ਕੰਮਾਂ ਲਈ ਅਤੇ ਬਿਜਲੀ ਦੇ ਬਿੱਲ ਸਬੰਧੀ ਕੰਮਾਂ ਨੂੰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਅਜਿਹੇ ਕੰਮ, ਨਵੇਂ ਮਕਾਨ ਉਸਾਰੀ ਲਈ ਦਰਖ਼ਾਸਤ ਦੇਣਾ ਹੋਰ ਲੋਕਾਂ ਦੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਬੁਢਲਾਡਾ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਹਰ ਇਕ ਵਿਅਕਤੀ ਨੂੰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦਾ ਆਮ ਆਦਮੀ ਨੂੰ ਬਹੁਤ ਲਾਭ ਹੋ ਰਿਹਾ ਹੈ ਇਸ ਸਮੇਂ ਉਹਨਾਂ ਵੱਲੋਂ ਪਿੰਡ ਦੀਆਂ ਮੁਸਕਲਾਂ ਸਬੰਧੀ ਜਾਣਕਾਰੀ ਮੰਗੀ ਜਿਸ ਨੂੰ ਉਹ ਮੌਕੇ ਤੇ ਹੀ ਹੱਲ ਕਰਕੇ ਬਹੁਤ ਸਾਰੇ ਲੋਕਾਂ ਕੰਮਾਂ ਨੇੜੇ ਤੋਂ ਜਾਣਨ ਲਈ ਅਤੇ ਇਸ ਕੈਂਪ ਦੌਰਾਨ ਆਮ ਜਨਤਾ ਦੇ ਵਰਤੋਂ ਵਾਲੇ 45 ਕੰਮ ਹੋ ਰਹੇ ਹਨ।ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਆਪ ਦੀ ਸਰਕਾਰ ਆਪ ਦੇ ਦੁਆਰ ਪਹੁੰਚ ਕੇ ਜਨ ਸੇਵਾਵਾਂ ਉਪਲਬੱਧ ਕਰਵਾ ਰਹੀ ਹੈ ਇਸ ਮੌਕੇ ਉਨ੍ਹਾਂ ਨਾਲ ਪਿੰਡ ਸਰਪੰਚ ਤੇ ਪੰਚਾਇਤ ਅਫਸਰ ਅਮਰਜੀਤ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਇਸ ਮੌਕੇ ਉਨ੍ਹਾਂ ਦੇ ਨਾਲ ਸਨ ਬਿਜਲੀ ਬੋਰਡ ਦੇ ਅਧਿਕਾਰੀ ਬਿੱਕਰ ਸਿੰਘ ਮਾਨ, ਖੇਤੀਬਾੜੀ ਵਿਭਾਗ ਦੇ ਸਬ ਇੰਸਪੈਕਟਰ ਜਗਨਨਾਥ ਜੀ, ਖੇਤੀਬਾੜੀ ਵਿਭਾਗ ਦੇ ਬਲਵੰਤ ਸਿੰਘ ਬੋਹਾ। ਬਿਜਲੀ ਬੋਰਡ ਦੇ ਐਸ ਡੀ ਓ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਸਮੇਤ ਸਾਰੇ ਮਹਿਕਮਿਆਂ ਦੇ ਉੱਚ ਅਧਿਕਾਰੀ ਆਪੋ ਆਪਣੇ ਕੰਮਾਂ ਲਈ ਲੋਕਾਂ ਨਾਲ ਪਿਆਰ ਸਤਿਕਾਰ ਨਾਲ ਕੰਮ ਕਰਦੇ ਨਜ਼ਰ ਆਏ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ ਨੇ ਦੱਸਿਆ ਕਿ ਇਹ ਕੰਮ ਬਿਨਾਂ ਕਿਸੇ ਭੇਦ-ਭਾਵ ਤੋਂ ਹਰ ਤਬਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਇਸ ਲਈ ਉਹ ਆਪਣੇ ਨਿਜੀ ਤੌਰ ਵੱਖ-ਵੱਖ ਮਹਿਕਮਿਆਂ ਨੂੰ ਤਸੱਲੀ ਬਖਸ਼ ਕੰਮ ਕਰਨ ਦੀ ਸਲਾਹ ਦਿੰਦੇ ਦੇਖੇ ਗਏ ਕੰਮ ਕਰਵਾਉਣ ਆਏ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਇੱਕ ਕੰਮ ਕਰਵਾਉਣ ਲਈ ਆਏ ਨੌਂਜਵਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਡਰਾਈਵਿੰਗ ਲਾਇਸੰਸ ਵੀ ਜ਼ਰੂਰੀ ਬਣਾਉਣੇ ਚਾਹੀਦੇ ਹਨ ਕਿਉਂਕਿ ਹਰ ਕੋਈ ਅੱਜ ਕੱਲ੍ਹ ਆਪਣੇ ਵ੍ਹੀਕਲ ਤੇ ਸ਼ਹਿਰ ਜਾਂਦਾ ਹੈ ਜਿਸ ਕਰਕੇ ਕਈ ਵਾਰ ਪੁਲਿਸ ਅਧਿਕਾਰੀ ਉਹਨਾਂ ਨੂੰ ਰੋਕਣ ਵਿੱਚ ਕਾਮਯਾਬ ਹੋ ਜਾਂਦੇ ਹਨ ਫਿਰ ਨੌਬਤ ਚਲਾਣ ਕੱਟਣ ਤੱਕ ਪਹੁੰਚ ਜਾਂਦੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਅਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ ਜਦੋਂ ਸਰਕਾਰ ਆਪ ਦੇ ਦੁਆਰ ਪਹੁੰਚ ਹੀ ਗਈ ਤਾਂ ਉਨ੍ਹਾਂ ਨੂੰ ਇਹ ਕੰਮ ਇਸ ਮੌਕੇ ਇਸ ਕੈਂਪ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦਾ ਸਮਾਂ ਵੀ ਬਚਦਾ ਹੈ ਤੇ ਪੈਸੇ ਦੀ ਬੱਚਤ ਵੀ ਹੁੰਦੀ ਹੈ।

Posted By SonyGoyal

Leave a Reply

Your email address will not be published. Required fields are marked *