ਦੋਸ਼ੀਆਂ ਖਿਲਾਫ਼ ਕਤਲ ਦਾ ਪਰਚਾ ਦਰਜ਼ ਕੀਤਾ ਜਾਵੇ- ਸਿੰਦਰ ਧੌਲਾ

ਮਨਿੰਦਰ ਸਿੰਘ, ਬਰਨਾਲਾ

24 ਫਰਬਰੀ ਪਾਵਰਕੌਮ ਅਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਵਿਖੇ ਦਿਹਾਤੀ ਅਤੇ ਸ਼ਹਿਰੀ ਮੰਡਲ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਸੂਬਾ ਆਗੂ ਸਿੰਦਰ ਧੌਲਾ ਨੇ ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ ਉੱਪਰ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਆਗੂਆਂ ਨੇ ਕਿਹਾ ਕਿ ਮੋਦੀ ਅਤੇ ਖੱਟਰ ਹਕੂਮਤ ਨੇ ਜ਼ਬਰ ਦੇ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਦਿੱਤੇ ਹਨ।

ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਪਰ ਆਪਣੇ ਹੀ ਮੁਲਕ ਦੇ ਕਿਸਾਨਾਂ ਨਾਲ ਬਿਗਾਨੇ ਹੋਣ ਦਾ ਅਹਿਸਾਸ ਕਰਵਾ ਰਹੀ ਹੈ। ਇੱਥੋਂ ਤੱਕ ਕਿ ਹਰਿਆਣਾ ਪੁਲਿਸ ਪੰਜਾਬ ਦੇ ਇਲਾਕੇ ਵਿੱਚ 500 ਮੀਟਰ ਦੇ ਅੰਦਰ ਆਕੇ ਮੈਡੀਕਲ ਟੀਮਾਂ ਦੀ ਕੁੱਟਮਾਰ ਕਰ ਰਹੀ ਹੈ। ਮੈਡੀਕਲ ਵੈਨਾਂ ਦੀ ਭੰਨਤੋੜ ਕੀਤੀ ਜਾਂਦੀ ਹੈ। ਮੈਡੀਕਲ ਕੈਂਪ ਨੂੰ ਉਜਾੜਿਆ ਜਾ ਰਿਹਾ ਹੈ। ਮੋਦੀ-ਖੱਟਰ ਹਕੂਮਤ ਤਾਨਾਸ਼ਾਹੀ ਰੱਵਈਆ ਅਖਤਿਆਰ ਕਰ ਰਹੀ ਹੈ।

ਸਰਕਲ ਆਗੂ ਬਹਾਦਰ ਸੰਘੇੜਾ, ਜੋਗਿੰਦਰ ਪਾਲ ਸ਼ਰਮਾ,ਗੌਰੀ ਸ਼ੰਕਰ, ਗੁਰਚਰਨ ਸਿੰਘ, ਜਗਰਾਜ ਬੱਜਵਾ,ਦਰਸ਼ਨ ਸਿੰਘ, ਗੁਰਜੰਟ ਮਾਨ, ਤਰਸੇਮ ਬਾਵਾ, ਮਲਕੀਤ ਸਿੰਘ, ਭੰਤ ਰਾਜ, ਇਕਬਾਲ ਦੀਨ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਕੀਤੇ ਜਾ ਰਹੇ ਜਬਰ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਇੱਕ ਪਾਸੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਫੋਕੀ ਹਮਦਰਦੀ ਵਿਖਾਈ ਜਾ ਰਹੀ ਹੈ, ਦੂਜੇ ਪਾਸੇ ਸ਼ਹੀਦ ਸ਼ੁਭਕਰਨ ਸਿੰਘ ਦੇ ਕਾਤਲਾਂ ਉੱਪਰ ਪਰਚਾ ਦਰਜ਼ ਕਰਨ ਤੋਂ ਅਸਮਰੱਥਾ ਜਤਾਉਣਾ ਆਪਣੇ ਆਪ ਹੀ ਪੁਲਿਸ ਜਬਰ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ।

ਪਾਵਰਕੌਮ ਦੇ ਪੈਨਸ਼ਨਰਜ਼ ਪਹਿਲਾਂ ਵੀ ਹਰ ਹੱਕੀ ਸੰਘਰਸ਼ ਅਤੇ ਹਕੂਮਤ ਦੇ ਜ਼ਬਰ ਖ਼ਿਲਾਫ਼ ਲੋਕਾਈ ਦੇ ਪੱਖ ਵਿੱਚ ਖੜ੍ਹਦੀ ਰਹੀ ਹੈ। ਹੁਣ ਵੀ ਹਕੂਮਤੀ ਜ਼ਬਰ ਮੌਕੇ ਪਾਵਰਕੌਮ ਦੇ ਪੈਨਸ਼ਨਰਜ਼ ਚੁੱਪ ਕਰਕੇ ਨਹੀਂ ਬੈਠਣਗੇ।

Leave a Reply

Your email address will not be published. Required fields are marked *