ਪਟਿਆਲਾ 24 ਫਰਵਰੀ , ਮਨਿੰਦਰ ਸਿੰਘ

ਚੇਅਰਮੈਨ ਪੀ ਆਰ ਟੀ ਸੀ ਅਤੇ ਸੂਬਾ ਸਕੱਤਰ ਪੰਜਾਬ ਰਣਜੋਧ ਸਿੰਘ ਹਡਾਣਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਵੱਖ ਵੱਖ ਪਿੰਡਾਂ ਵਿੱਚ ਹਾਜ਼ਰੀ ਲਗਵਾਈ।

ਇਸ ਮੌਕੇ ਉਨ੍ਹਾਂ ਸੰਗਤਾਂ ਨਾਲ ਗੂਰੂ ਰਵੀਦਾਸ ਜੀ ਦੇ ਜੀਵਨ ਬਾਰੇ ਵੀ ਆਪਣੇ ਸ਼ਬਦਾਂ ਰਾਹੀਂ ਸਾਂਝ ਪਾਈ।

ਉਨ੍ਹਾਂ ਕਿਹਾ ਕਿ ਗੂਰੂ ਰਵੀਦਾਸ ਜੀ ਨੇ ਹਮੇਸ਼ਾਂ ਲੋਕਾਂ ਨੂੰ ਸੱਚ ਤੇ
ਚੱਲਣ ਬਾਰੇ ਅਤੇ ਪਰਮਾਤਮਾ ਦੀ ਬੰਦਗੀ ਕਰ ਕੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਨ ਦੇ ਉਪਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਗੂਰੂ ਗ੍ਰੰਥ ਸਾਹਿਬ ਵਿਚਲੇ ਗੁਰੂ ਰਵਿਦਾਸ ਜੀ ਦੇ ਉਪਦੇਸ਼ ਤੇ ਚਲਦਿਆਂ ਹਰ ਬੰਦਾ ਆਪਣੀ ਨਿਜੀ ਜਿੰਦਗੀ ਵਿੱਚ ਵਿਅਸਤ ਰਹਿ ਕੇ ਵੀ ਪਰਮਾਤਮਾ ਦੀ ਬੰਦਗੀ ਲਈ ਸਮਾਂ ਕੱਢਣਾ ਚਾਹੀਦਾ ਹੈ।

ਇਸ ਤੋਂ ਇਲਾਵਾਂ ਸੱਚ ਪ੍ਰਤੀ ਖੜ੍ਹਨਾ, ਪਰਿਵਾਰ ਪ੍ਰਤੀ ਇਮਾਨਦਾਰ ਅਤੇ ਤੇ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਵੀ ਗੁਰੁ ਸਾਹਿਬ ਦੇ ਮੁੱਖ ਉਪਦੇਸ਼ ਸਨ।

ਇਸ ਮੌਕੇ ਵੱਖ ਵੱਖ ਪਿੰਡਾਂ ਵਿਚੋਂ ਸਰਪੰਚਾ, ਪੰਚਾਂ, ਪ੍ਰਧਾਨਾਂ ਤੋਂ ਇਲਾਵਾਂ ਬਲਦੇਵ ਸਿੰਘ ਦੇਵੀਗੜ੍ਹ, ਹਰਪਾਲ ਸਿੰਘ, ਰਾਜਾ ਧੰਜੂ ਬੀ ਸੀ ਵਿੰਗ ਜਿਲ੍ਹਾ ਪ੍ਰਧਾਨ, ਲਾਲੀ ਰਹਿਲ਼, ਗੁਰਿੰਦਰ ਸਿੰਘ ਅਦਾਲਤੀਵਾਲਾ, ਵਿਕਰਮ ਹਡਾਣਾ, ਅਮਰਜੀਤ ਚੌਧਰੀ, ਪਾਲਾ ਸਿੰਘ, ਗੁਰਦੀਪ ਸਿੰਘ ਕਾਲ਼ਾ, ਧਰਮਪਾਲ, ਕੁਲਬੀਰ ਸਿੰਘ, ਯਾਦਵਿੰਦਰ ਸਿੰਘ, ਬੰਤ ਸਿੰਘ ਬਲਬੇੜਾ, ਗੁਰਸਰਨ ਸਿੰਘ, ਭੰਗੂ, ਯਾਦਵਿੰਦਰ ਸਿੰਘ, ਤਰਸੇਮ ਮੱਲ, ਕੁਲਬੀਰ ਸਿੰਘ, ਧਿਆਨ ਸਿੰਘ ਕੌੜਾ, ਗਿਆਨ ਸਿੰਘ, ਨਿਰਮਲ ਸਿੰਘ, ਹਰੀ ਧਾਲੀਵਾਲ, ਹਰਮੀਤ ਸਿੰਘ, ਮੱਖਣ ਸਿੰਘ, ਰਾਜ ਕੁਮਾਰ ਸ਼ਰਮਾ, ਬਿੱਟੂ ਜੀ, ਅਤੇ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ।

Posted By SonyGoyal

Leave a Reply

Your email address will not be published. Required fields are marked *