ਬਰਨਾਲਾ 27 ਫਰਵਰੀ ( ਸੋਨੀ ਗੋਇਲ )
ਬਰਨਾਲਾ ਦੀ ਫਿਰਦੋਸ ਯਾਸਮੀਨ ਨੇ ਹਾਸਿਲ ਕੀਤਾ ਤੀਜਾ ਸਥਾਨ
ਬਰਨਾਲਾ ਦੀ ਫਿਰਦੋਸ ਯਾਸਮੀਨ ਨੇ ਯੁਵਾ ਮਾਮਲੇ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ, ਪੰਜਾਬ ਅਤੇ ਚੰਡੀਗੜ੍ਹ ਵੱਲੋਂ
ਕਰਵਾਏ ਗਏ ਯੁਵਾ ਸੰਸਦ ਪ੍ਰੋਗਰਾਮ ‘ਚ ਤੀਜਾ ਸਥਾਨ ਹਾਸਿਲ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਯੂਥ ਕੋਆਰਡੀਨੇਟਰ ਨੇ ਦੱਸਿਆ ਕਿ ਰਾਜ ਨਿਦੇਸ਼ਕ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਯੁਵਾ ਸੰਸਦ ਦਾ ਪ੍ਰੋਗਰਾਮ ਵਰਚੁਅਲ ਮੋਡ ਰਾਹੀਂ ਆਯੋਜਿਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਰਾਜ ਮੰਤਰੀ ਮਾਨਯੋਗ ਸੋਮ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਇਸ ਸਮਾਗਮ ‘ਚ 18 ਤੋਂ 25 ਸਾਲਾਂ ਦੇ ਨੌਜਵਾਨਾਂ ਨੇ ਭਾਗ ਲਿਆ। ਇਹ ਪਾਰਲੀਮੈਂਟ ਪਹਿਲਾਂ ਰਾਜ ਦੇ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰ ‘ਤੇ ਕਰਵਾਈ ਗਈ ਸੀ ਜਿਸ ਵਿਚ 3 ਵਿਸ਼ਿਆਂ ਵਿੱਚੋ 1 ਵਿਸ਼ੇ ‘ਤੇ ਨੌਜਵਾਨਾਂ ਨੇ ਭਾਸ਼ਣ ਦਿੱਤਾ।
ਹਰ ਜ਼ਿਲ੍ਹੇ ਵਿੱਚੋਂ 2 ਨੌਜਵਾਨਾਂ ਨੂੰ ਰਾਜ ਪੱਧਰ ‘ਤੇ ਹਿੱਸਾ ਲੈਣ ਲਈ ਚੁਣਿਆ ਗਿਆ।
ਰਾਜ ਪੱਧਰ ‘ਤੇ ਕੁੱਲ 24 ਜ਼ਿਲ੍ਹਿਆਂ ਵਿੱਚੋਂ 48 ਨੌਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 3 ਨੌਜਵਾਨਾਂ ਨੂੰ ਚੁਣਿਆ ਗਿਆ ਜੋ ਕਿ ਦਿੱਲੀ ਵਿਖੇ ਰਾਸ਼ਟਰੀ ਪੱਧਰ ‘ਤੇ ਹੋਣ ਵਾਲੀ ਪਾਰਲੀਮੈਂਟ ਵਿਚ ਰਾਜ ਦੀ ਨੁਮਾਇੰਦਗੀ ਕਰਨਗੇ।
ਇਨ੍ਹਾਂ ਵਿੱਚੋਂ ਪਹਿਲਾ ਸਥਾਨ ਜਲੰਧਰ ਤੋਂ ਸਾਕਸ਼ੀ ਸ਼ਰਮਾ, ਦੂਜਾ ਸਥਾਨ ਫਿਰੋਜ਼ਪੁਰ ਤੋਂ ਨਮਿਤ ਪ੍ਰੀਤ ਤੇ ਤੀਜਾ ਸਥਾਨ ਬਰਨਾਲਾ ਤੋਂ ਫਿਰਦੋਸ ਯਾਸਮੀਨ ਨੇ ਹਾਸਿਲ ਕੀਤਾ।
ਸਹਾਇਕ ਸੈਕਸ਼ਨ ਅਫ਼ਸਰ ਗਜਾਨਨ ਗਾਡੇਕਾਰ ਨੇ ਦਸਿਆ ਕਿ ਜੱਜ ਦੀ ਭੂਮਿਕਾ ਡਾਇਰੈਕਟਰ ਆਈ. ਐਚ. ਆਰ. ਡੀ. ਆਈ. ਐਸ. ਕੇ. ਸ਼ਰਮਾ, ਡਾ. ਸੁੱਚਾ ਸਿੰਘ ਸਹਾਇਕ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਡਾ. ਸਮਿਥ ਸ਼ਰਮਾ, ਸਹਾਇਕ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਸੇਵਾਮੁਕਤ ਰਾਜ ਐਨ. ਐਸ. ਐਸ. ਅਧਿਕਾਰੀ ਚਰਨਜੀਤ ਸਿੰਘ ਨੇ ਨਿਭਾਈ।
ਓਹਨਾ ਵੱਲੋਂ ਨੌਜਵਾਨਾਂ ਦੇ ਭਾਸ਼ਣ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਗਿਆ ਅਤੇ ਇਹਨਾਂ ਦੀ ਚੌਣ ਕੀਤੀ ਗਈ।
Posted By SonyGoyal