ਬਿਜਲੀ ਬੋਰਡ ਦਫ਼ਤਰ ਅੱਗੇ ਹਾਈ ਵੋਲਟੇਜ ਡਰਾਮਾ

ਬੋਹਾ/ਮਾਨਸਾ, 4 ਮਾਰਚ, ਜਗਤਾਰ ਸਿੰਘ ਹਾਕਮ ਵਾਲਾ, ਅੱਜ ਕਸਬਾ ਬੋਹਾ ਵਿਖੇ ਬਿਜਲੀ ਖਪਤਕਾਰਾਂ ਵੱਲੋਂ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਿਨਾਂ ਪੁੱਛੇ ਉਹਨਾਂ ਦੇ ਬਿਜਲੀ ਮੀਟਰ ਬਦਲੇ ਜਾ ਰਹੇ ਹਨ ਇਸ ਮਾਮਲੇ ਨੂੰ ਲੈਕੇ ਐਸ ਡੀ ਓ ਬਿਜਲੀ ਬੋਰਡ ਨੂੰ ਮਿਲਣ ਲਈ ਘਰੇਲੂ ਔਰਤਾਂ ਦਾ ਭਾਰੀ ਇਕੱਠ ਗੁਰਮੀਤ ਸਿੰਘ ਦੀ ਅਗਵਾਈ ਹੇਠ ਬਿਜਲੀ ਬੋਰਡ ਦੇ ਦਫ਼ਤਰ ਪਹੁੰਚਿਆ ਤਾਂ ਉਸ ਸਮੇਂ ਸਮਾਜ ਸੇਵੀ ਗੁਰਮੀਤ ਸਿੰਘ ਜੋ ਕਿ ਉਹ ਹੈਂਡੀਕੈਪ ਹੈ ਉਹ ਫਵਦ ਦੇ ਆਗੂ ਵਜੋਂ ਪੁੱਜੇ ਸਨ ਉਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੈਂਡੀਕੈਪਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਸਪੈਸ਼ਲ ਰੈਂਪ ਬਣਾਏ ਗਏ ਹਨ ਪਰ ਅਜੇ ਤੱਕ ਇਸ ਦਫ਼ਤਰ ਵਿਚ ਹੈਂਡੀਕੈਪ ਵਿਅਕਤੀਆਂ ਲਈ ਕੋਈ ਅਜਿਹਾ ਪ੍ਰਬੰਧ ਨਹੀਂ ਕੀਤਾ ਸਗੋਂ ਜਿਥੇ ਰੈਂਪ ਦੀ ਸਹੂਲਤ ਨਹੀਂ ਹੈ ਉਥੇ ਆਪੰਗ ਵਿਅਕਤੀ ਦੀ ਗੱਲ ਦਫ਼ਤਰ ਚੋਂ ਉੱਠ ਕੇ ਬਾਹਰ ਆ ਕੇ ਆਪੰਗ ਵਿਅਕਤੀ ਦੀ ਗੱਲ ਸੁਣਦੇ ਹਨ ਪਰ ਇੱਥੋਂ ਦੇ ਐਸ ਡੀ ਓ ਬਿਜਲੀ ਬੋਰਡ ਨੇ ਉਹਨਾਂ ਦੀ ਗੱਲ ਬਾਹਰ ਆ ਕੇ ਸੁਣਨ ਦੀ ਬਜਾਏ ਚਾਰ ਪੰਜ ਔਰਤਾਂ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਕੋਈ ਲੋੜ ਮੁਤਾਬਕ ਗੱਲ ਨਹੀਂ ਸੁਣੀ ਗਈ ਜਿਵੇਂ ਕਿ ਅਮਰੀਕ ਸਿੰਘ ਤੇ ਬਚਿੱਤਰ ਸਿੰਘ ਦੇ ਬਿਨਾਂ ਦੱਸੇ ਮੀਟਰ ਬਦਲੇ ਗਏ ਇਸੇ ਗੱਲ ਨੂੰ ਲੈਕੇ ਹੀ ਹਾਲਾਤ ਹੋਰ ਤੋਂ ਹੋਰ ਬੱਦਤਰ ਹੁੰਂਦੇ ਗਏ ਖਪਤਕਾਰਾਂ ਦੇ ਆਗੂ ਵਜੋਂ ਪੁੱਜੇ ਗੁਰਮੀਤ ਸਿੰਘ ਨੂੰ ਰੇਹੜੀ ਸਮੇਤ ਚੁੱਕ ਕੇ ਦਫ਼ਤਰ ਵਿਖੇ ਐਸ ਡੀ ਓ ਬਿਜਲੀ ਬੋਰਡ ਦੇ ਦਫਤਰ ਵਿਚ ਛੱਡਿਆ ਜਿਸ ਨਾਲ ਕਾਫੀ ਤਕਰਾਰ ਹੋਣ ਦੇ ਬਾਵਜੂਦ ਮਾਮਲਾ ਅਣਸੁਲਝਿਆ ਹੀ ਰਿਹਾ ਕਾਫੀ ਬਹਿਸ ਬਾਜੀ ਤੋਂ ਖਪਾ ਐਸ ਡੀ ਓ ਬਿਜਲੀ ਬੋਰਡ ਦਫ਼ਤਰ ਬੋਹਾ ਨੇ ਕਿਹਾ ਕਿ ਉਹ ਇਸ ਦਾ ਕੋਈ ਹੱਲ ਨਹੀਂ ਕਰ ਸਕਦੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਹ ਪ੍ਰਤੀਕਿਰਿਆ ਉਹਨਾਂ ਜ਼ਰੂਰ ਦਿੱਤੀ ਜਿਸ ਵਿਚ ਉਹਨਾਂ ਕਿਹਾ ਕਿ ਬੈਠ ਕੇ ਮਸਲੇ ਹੱਲ ਕੀਤੇ ਜਾ ਸਕਦੇ ਹਨ ਪ੍ਰੰਤੂ ਇਨ੍ਹਾਂ ਦੇ ਦਿਮਾਗ ਵਿੱਚ ਗੱਲ ਨਹੀਂ ਵੜਦੀ ਇਸ ਦਾ ਕੋਈ ਹੱਲ ਨਹੀਂ ਹੈ ਉਸ ਸਮੇਂ ਸਮਾਜ ਸੇਵੀ ਗੁਰਮੀਤ ਸਿੰਘ ਨੇ ਕਿਹਾ ਕਿ ਅਗਰ ਸਰਕਾਰ ਨੇ ਆਪਣਾ ਇਹ ਬਿਰਤਾਂਤ ਨਾ ਬਦਲਿਆ ਤਾਂ ਉਹ ਹੋਰ ਤਿੱਖਾ ਸਘੰਰਸ਼ ਕਰਨ ਜਾ ਰਹੇ ਹਨ ਕੱਲ੍ਹ ਨੂੰ ਫੇਰ ਬਿਜਲੀ ਬੋਰਡ ਦਫ਼ਤਰ ਦੇ ਮੂਹਰੇ ਧਰਨਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਜਿਸ ਦੀ ਜੁੰਮੇਵਾਰੀ ਐਸ ਡੀ ਓ ਬਿਜਲੀ ਬੋਰਡ ਬੋਹਾ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਸਭ ਜ਼ਿੰਮੇਵਾਰ ਇਹ ਮਹਿਕਮਾ ਅਤੇ ਪੰਜਾਬ ਸਰਕਾਰ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਕੌਰ,ਅਮਰੀਕ ਸਿੰਘ, ਗਗਨਦੀਪ ਕੌਰ,ਆਦਿ ਹਾਜ਼ਰ ਸਨ।

Indian News Factory Punjab

Leave a Reply

Your email address will not be published. Required fields are marked *