ਬਰਨਾਲਾ 06 ਮਾਰਚ (ਮਨਿੰਦਰ ਸਿੰਘ) ਜ਼ਿਲ੍ਹਾ ਯੂਥ ਕਾਂਗਰਸ ਦੇ ਵਰਕਰਾਂ ਨੇ ਸਟੈਟ ਬੈਂਕ ਆਫ ਇੰਡੀਆ ਦੇ ਅੱਗੇ ਰੋਸ ਧਰਨਾ ਦਿੱਤਾ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਏਪੀ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਦੇ ਚੱਲਦਿਆਂ ਸੁਪਰੀਮ ਕੋਰਟ ਵੱਲੋਂ ਬੈਂਕਾਂ ਨੂੰ ਇਲੈਕਟ੍ਰੋਨਿਕ ਬੌਂਡ ਦੀ ਜਾਣਕਾਰੀ ਦੇਣ ਸਬੰਧੀ ਹੁੁਕਮ ਜਾਰੀ ਕੀਤੇ ਗਏ ਸਨ, ਪ੍ਰੰਤੂ ਕੇਂਦਰ ਸਰਕਾਰ ਦੀ ਮਿਲੀਭੁਗਤ ਦਾ ਸਿੱਟਾ ਬੈਂਕਾਂ ਨੇ ਮਾਨਯੋਗ ਸੁਪਰੀਮ ਕੋਰਟ ਕੋਲੋਂ 45 ਦਿਨਾਂ ਦਾ ਸਮਾਂ ਮੰਗਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ 45 ਦਿਨਾਂ ‘ਚ ਇਲੈਕਟ੍ਰੋਨਿਕ ਬੌਂਡ ਵਿਚ ਨਾਮ ਤਬਦੀਲੀ ਜਾਂ ਆਏ ਹੋਏ ਫੰਡਾਂ ਨਾਲ ਕੋਈ ਵੀ ਛੇੜਛਾੜ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਲੈਕਟਿ੍ੋਨਿਕ ਬੌਂਡ ਜੋ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਫੰਡ ਦੇਣ ਲਈ ਉਪਯੋਗ ਕੀਤੇ ਜਾਂਦੇ ਹਨ, ਬੈਂਕਾਂ ਵੱਲੋਂ ਇਸਦੀ ਜਾਣਕਾਰੀ ਨਾ ਦੇ ਕੇ ਕਾਰਪੋਰੇਟ ਘਰਾਣਿਆਂ ਨਾਲ ਕੇਂਦਰ ਸਰਕਾਰ ਇਕਜੁਟ ਹੋਣ ਦਾ ਵੱਡਾ ਸਬੂਤ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਵਰਕਰਾਂ ਨੇ ਮੰਗ ਕੀਤੀ ਕਿ ਬੈਂਕਾਂ ਵੱਲੋਂ ਸੁਪਰੀਮ ਕੋਰਟ ਵੱਲੋਂ ਮੰਗੀ ਗਈ ਜਾਣਕਾਰੀ ਨੂੰ ਮੁਹੱਈਆ ਕਰਵਾਈ ਜਾਵੇ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ, ਲੱਕੀ ਕੰਡੀ, ਨਵਦੀਪ ਨੱਨੂੰ, ਬੱਬੂ ਸੋਢੀ, ਪ੍ਰਗਟ ਸਿੰਘ ਧਨੌਲਾ, ਜਤਿੰਦਰ ਸਿੰਘ ਤਪਾ, ਮੀਤ ਪ੍ਰਧਾਨ ਸੁਖਪਾਲ ਸਿੰਘ ਭਦੌੜ ਅਤੇ ਪ੍ਰਦੀਪ ਸਿੰਘ ਆਦਿ ਹਾਜਰ ਸਨ।