ਪੂਨਮ ਕਾਂਗੜਾ ਕਾਂਗਰਸ, ਮੋਹੀ ਭਾਜਪਾ ਤੇ ਅਕਾਲੀ ਦਲ ਵੱਲੋਂ ਖਾਲਸਾ ਦਾ ਨਾਂ ਤੇਅ
ਜ਼ਲਦ ਹੋ ਸਕਦੀ ਹੈ ਰਸਮੀਂ ਤੌਰ ਤੇ ਉਮੀਦਵਾਰਾਂ ਦੀ ਘੋਸ਼ਣਾ
ਸ਼੍ਰੀ ਫ਼ਤਹਿਗੜ੍ਹ ਸਾਹਿਬ 27 ਮਾਰਚ ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਦੀ ਚੱਲ ਰਹੀ ਕਸ਼ਮੋ ਕਸ਼ ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਬਿਤੇ ਦਿਨੀਂ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਵੱਲੋਂ ਵੱਖੋ ਵੱਖਰੇ ਤੌਰ ਤੇ ਚੋਣਾਂ ਲੜਣ ਦੀ ਘੋਸ਼ਣਾ ਕੀਤੀ ਗਈ ਜਿਸ ਨਾਲ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਥਿਤੀ ਵੀ ਸਾਫ਼ ਹੋ ਗਈ ਹੈ। ਇਸ ਹਲਕੇ ਲਈ ਸੁਤਰਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਮੈਡਮ ਪੂਨਮ ਕਾਂਗੜਾ ਐਸ ਸੀ ਕਮਿਸ਼ਨ ਪੰਜਾਬ ਦਾ ਨਾਮ ਲਗ ਭਗ ਤੇਅ ਮੰਨਿਆ ਜਾ ਰਿਹਾ ਹੈ ਕਿਉਂਕਿ ਪੂਨਮ ਕਾਂਗੜਾ ਬੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਇੱਕ ਦਲੇਰ ਤੇ ਨਿਡਰ ਮਹਿਲਾ ਵੱਜੋਂ ਜਾਣੇ ਜਾਂਦੇ ਹਨ ਜਿੱਥੇ ਪੂਨਮ ਕਾਂਗੜਾ ਦਾ ਲੋਕਾਂ ਵਿੱਚ ਚੰਗ਼ਾ ਆਧਾਰ ਹੈ ਉੱਥੇ ਹੀ ਮੈਡਮ ਪੂਨਮ ਕਾਂਗੜਾ ਕਾਂਗਰਸ ਹਾਈਕਮਾਂਡ ਵਿੱਚ ਵੀ ਚੰਗੀ ਪਕੜ ਰੱਖਦੇ ਹਨ ਪੂਨਮ ਕਾਂਗੜਾ ਨੂੰ ਲੋਕ ਸਭਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਟਿਕਟ ਦਵਾਉਣ ਲਈ ਹਲਕੇ ਦੇ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਵੱਲੋਂ ਲੋਕ ਸਭਾ ਟਿਕਟ ਲਈ ਪੂਨਮ ਕਾਂਗੜਾ ਪਹਿਲੀ ਪਸੰਦ ਬਣੇ ਹੋਏ ਹਨ ਉਸ ਦੇ ਨਾਲ ਹੀ ਹਲਕੇ ਨਾਲ ਸਬੰਧਤ ਐਨ ਆਰ ਆਈ ਵੱਲੋਂ ਵੀ ਕਾਂਗਰਸ ਲੀਡਰਸ਼ਿਪ ਤੇ ਦਬਾਅ ਬਣਾਇਆ ਜਾ ਰਿਹਾ ਹੈ। ਕਾਂਗਰਸ ਪਾਰਟੀ ਇਸ ਸਮੇਂ ਐਨ ਆਰ ਆਈ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਇਸ ਲਈ ਕਾਂਗਰਸ ਪੂਨਮ ਕਾਂਗੜਾ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ। ਦੁਜੇ ਪਾਸੇ ਜੇਕਰ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਇਸ ਪਾਰਟੀ ਕੋਲ ਸਿਰਕਢ ਦਲਿਤ ਮੋਹੀ ਪਰਿਵਾਰ ਇੱਕ ਵੱਡਾ ਚਿਹਰਾ ਹੈ ਕਿਉਂਕਿ ਮੋਹੀ ਪਰਿਵਾਰ ਹਲਕੇ ਨਾਲ ਸਬੰਧਤ ਹੋਣ ਦੇ ਨਾਲ ਨਾਲ ਇੱਕ ਦਰਵੇਸ਼ ਸਿਆਸਤਦਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਸਤਵੰਤ ਸਿੰਘ ਮੋਹੀ ਸਾਬਕਾ ਵਿਧਾਇਕ ਦੇ ਸਪੁੱਤਰ ਸ਼੍ਰੀ ਚੰਦਰੇਸਵਰ ਸਿੰਘ ਮੋਹੀ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਵੀ ਹਲਕੇ ਵਿੱਚ ਕਾਫ਼ੀ ਸਮੇਂ ਤੋਂ ਪੂਰੀ ਤਰ੍ਹਾਂ ਸਰਗਰਮੀ ਨਾਲ ਕੰਮ ਕਰ ਰਹੇ ਹਨ ਭਾਜਪਾ ਕੋਲ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਚੰਦਰੇਸਵਰ ਸਿੰਘ ਮੋਹੀ ਤੋਂ ਇਲਾਵਾ ਹੋਰ ਕੋਈ ਦੂਸਰਾ ਚਿਹਰਾ ਨਜ਼ਰ ਨਹੀਂ ਆਉਂਦਾ ਇਸ ਲਈ ਮੋਹੀ ਦੇ ਨਾਮ ਤੇ ਭਾਜਪਾ ਮੋਹਰ ਲਗਾ ਸਕਦੀ ਹੈ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਵਿਧਾਇਕ ਤੇ ਸਾਬਕਾ ਮੈਂਬਰ ਪੀਪੀਐਸਸੀ ਦੇ ਨਾਮ ਦੀ ਹਲਕੇ ਅੰਦਰ ਪੂਰੀ ਚਰਚਾ ਚੱਲ ਰਹੀ ਹੈ ਕਿਉਂਕਿ ਖਾਲਸਾ ਪਰਿਵਾਰ ਵੀ ਸ਼ਰੀਫ਼ ਪਰਿਵਾਰ ਵੱਜੋਂ ਜਾਣਿਆਂ ਜਾਂਦਾ ਹੈ। ਪਿੱਛਲੇ ਸੱਤ ਸਾਲਾਂ ਦੌਰਾਨ ਅਕਾਲੀ ਦਲ ਨੂੰ ਅਨੇਕਾਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵੱਡੇ ਵੱਡੇ ਮਹਾਂਰਥੀ ਅਕਾਲੀ ਦਲ ਤੋਂ ਕਿਨਾਰਾ ਕਰ ਗਏ ਸਨ ਪਰੰਤੂ ਖਾਲਸਾ ਪਰਿਵਾਰ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਰਿਹਾ ਜਿਸ ਕਾਰਨ ਪਰਮਜੀਤ ਸਿੰਘ ਖਾਲਸਾ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੀ ਪਹਿਲੀ ਪਸੰਦ ਮੰਨੇਂ ਜਾਂਦੇ ਹਨ ਪਾਰਟੀ ਪ੍ਰਤੀ ਵਫ਼ਾਦਾਰੀ ਦੇ ਚਲਦਿਆਂ ਅਕਾਲੀ ਦਲ ਪਰਮਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਫ਼ਿਲਹਾਲ ਇਹ ਸਭ ਸਮੇਂ ਦੇ ਗਰਭ ਵਿੱਚ ਹਨ।