ਬਰਨਾਲਾ, 08 ਅਪ੍ਰੈਲ ( ਮਨਿੰਦਰ ਸਿੰਘ )

ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਜ਼ਿਲ੍ਹੇ ਦੇ ਦੌਰੇ ਦੌਰਾਨ ਵੱਖ-ਵੱਖ ਥਾਵਾਂ ‘ਤੇ ਕੀਤੇ ਸੰਗਤ ਦਰਸ਼ਨ

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਦੌਰੇ ਦੌਰਾਨ ਬਰਨਾਲਾ ਸ਼ਹਿਰ, ਪਿੰਡ ਜੰਗੀਆਣਾ, ਛੰਨਾ ਗੁਲਾਬ ਸਿੰਘ, ਬੁਰਜ ਫਤਹਿਗੜ੍ਹ ਅਤੇ ਤਪਾ ਸ਼ਹਿਰ ਸਮੇਤ ਵੱਖ-ਵੱਖ ਥਾਵਾਂ ‘ਤੇ ਸੰਗਤ ਦਰਸ਼ਨ ਕਰਕੇ ਹਲਕੇ ਦੀ ਖੁਸ਼ਹਾਲੀ ਤੇ ਲੋਕ ਹੱਕਾਂ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦੇਣ ਦੀ ਅਪੀਲ ਕੀਤੀ |

ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਐਮ.ਪੀ. ਸੰਗਰੂਰ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੋਕਾਂ ਵੱਲੋਂ ਪੂਰਨ ਹਮਾਇਤ ਦਾ ਭਰੋਸਾ ਦਿੱਤਾ ਗਿਆ |

ਇਸ ਤੋਂ ਪਹਿਲਾਂ ਸ. ਮਾਨ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਾਹਿਰ ਬਰਨਾਲਾ ਵਿਖੇ ਧਾਰਮਿਕ ਸਮਾਗਮ ਵਿੱਚ ਵੀ ਭਾਗ ਲਿਆ |
ਵੱਖ-ਵੱਖ ਥਾਵਾਂ ‘ਤੇ ਲੋਕਾਂ ਦੇ ਭਰਵੇ ਇਕੱਠਾ ਨੂੰ ਸੰਬੋਧਨ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋਕ ਹਿੱਤਾਂ ਤੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ |

ਹਮੇਸ਼ਾ ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾਣ ਵਾਲੇ ਧੱਕੇ ਵਿਰੁੱਧ ਆਵਾਜ ਉਠਾਈ ਹੈ |

ਇਸ ਲਈ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਦਾ ਪੂਰਾ ਜੋਰ ਲੱਗਿਆ ਹੋ ਇਆ ਹੈ ਕਿ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਣ ਨਹੀਂ ਦੇਣਾ ਪਰ ਮੈਨੂੰ ਇਨ੍ਹਾਂ ਦਾ ਕੋਈ ਡਰ ਨਹੀਂ ਹੈ, ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਮੇਰੇ ਨਾਲ ਹਨ |

ਸਿੱਖ ਕੌਮ ਦੇ ਜਾਗਰੂਕ ਵੋਟਰ ਮੇਰੇ ਨਾਲ ਹਨ |

ਸ. ਮਾਨ ਨੇ ਕਿਹਾ ਕਿ ਬਤੌਰ ਐਮ.ਪੀ. ਉਨ੍ਹਾਂ ਨੇ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਇਆ ਹੈ |

ਹਲਕੇ ਦੇ ਕੋਈ ਅਜਿਹਾ ਪਿੰਡ ਜਾਂ ਵਰਗ ਨਹੀਂ ਜਿਸ ਨੂੰ ਐਮ.ਪੀ. ਕੋਟੇ ਤਹਿਤ ਵਿਕਾਸ ਕਾਰਜਾਂ ਲਈ ਗ੍ਰਾਂਟ ਨਾ ਦਿੱਤੀ ਹੋਵੇ |

ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲਿਆਂ ਤਹਿਤ ਵੱਡੇ ਪੱਧਰ ‘ਤੇ ਜਿੰਮ ਅਤੇ ਖੇਡ ਕਿੱਟਾਂ ਵੰਡੀਆਂ ਹਨ |

ਖੇਡ ਮੈਦਾਨ ਬਣਵਾਏ ਹਨ |

ਹਲਕੇ ਦੇ ਅੰਗਹੀਣਾਂ ਨੂੰ ਸਹਾਰਾ ਦੇਣ ਲਈ ਨਕਲੀ ਅੰਗ, ਮੋਟਰਰਾਈਜਡ ਟਰਾਈਸਾਈਕਲਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ ਹਨ |

ਕੈਂਸਰ ਪੀੜਤਾਂ ਦੇ ਇਲਾਜ ਵਿੱਚ ਆਰਥਿਕ ਸਹਾਇਤਾ ਕੀਤੀ ਗਈ ਹੈ

ਗਰੀਬਾਂ ਨੂੰ ਮਕਾਨ ਬਨਾਉਣ, ਲੈਟਰੀਨ-ਬਾਥਰੂਮ ਬਨਾਉਣ, ਪਾਣ ੀ ਲਈ ਮੋਟਰਾਂ ਲਗਵਾਉਣ ਆਦਿ ਕੰਮਾਂ ਵਾਸਤੇ ਗ੍ਰਾਂਟਾਂ ਮੁਹੱਈਆ ਕਰਵਾਈਆਂ ਗਈਆਂ ਹਨ |

ਇਸ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆ ਬਾਰੇ ਪਾਰਲੀਮੈਂਟ ਵਿੱਚ ਆਵਾਜ ਉਠਾਈ ਹੈ |

ਉਨ੍ਹਾਂ ਕਿਹਾ ਕਿ ਸਾਡੀ ਪਿਛਲੇ ਡੇਢ ਸਾਲ ਦੀ ਕਾਰਗੁਜਾਰੀ ਦੇਖ ਕੇ ਲੋਕ ਵੀ ਜਾਣ ਚੁੱਕੇ ਹਨ ਕਿ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਅਗਵਾਈ ਹੇਠ ਹੀ ਸੰਭਵ ਹੈ |

ਇਸ ਲਈ ਹੁਣ ਚੋਣ ਮੈਦਾਨ ਵਿੱਚ ਕੋਈ ਵੀ ਆਵੇ, ਪੰਜਾਬ ਦੇ ਲੋਕ ਭਾਜਪਾ, ਕਾਂਗਰਸ ਤੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰਾਂ ਤੇ ਝੂਠੇ ਲਾਰਿਆਂ ਦੇ ਝਾਂਸੇ ਵਿੱਚ ਨਹੀਂ ਆਉਣਗੇ |

ਪੰਜਾਬ ਦੇ ਜਾਗਰੂਕ ਵੋਟ ਸੂਬੇ ਦੀ ਖੁਸ਼ਹਾਲੀ ਤੇ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦੇਣਗੇ |

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਜ਼ਿਲ੍ਹਾ ਬਰਨਾਲਾ ਦੇ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਗੁਰਜੰਟ ਸਿੰਘ ਕੱਟੂ, ਅਜਾਇਬ ਸਿੰਘ ਭੈਣੀ ਫੱਤਾ, ਕੁਲਵਿੰਦਰ ਸਿੰਘ ਕਾਹਨੇਕੇ ਯੂਥ ਪ੍ਰਧਾਨ, ਗੁਰਜੀਤ ਸਿੰਘ ਸ਼ਹਿਣਾ,ਸੁਖਵਿੰਦਰ ਸਿੰਘ ਕਲਕੱਤਾ ਸਰਪੰਚ ਸ਼ਹਿਣਾ, ਉਪਿੰਦਰਪ੍ਰਤਾਪ ਸਿੰਘ, ਰਮਨਦੀਪ ਸਿੰਘ ਯੂਥ ਆਗੂ, ਹਰਪ੍ਰੀਤ ਸਿੰਘ ਭਦੌੜ, ਹਰਮਨ ਸਿੰਘ, ਹਰਸਿਮਰਨ ਸਿੰਘ ਬੱਬੂ, ਜਰਨੈਲ ਸਿੰਘ ਉਪਲੀ, ਭੋਲਾ ਸਿੰਘ ਜਗਜੀਤਪੁਰਾ, ਨੀਲਾ ਸਿੰਘ ਜਗਜੀਤਪੁਰਾ, ਹਰਮਿੰਦਰ ਸਿੰਘ ਟੱਲੇਵਾਲ, ਬਾਰਾ ਸਿੰਘ, ਗੁਰਪ੍ਰੀਤ ਸਿੰਘ ਜਗਜੀਤਪੁਰਾ, ਬੱਬੂ ਖੁੱਡੀ, ਸਾਹਿਬਦੀਪ ਸਿੰਘ, ਬੀਬੀ ਕਰਮਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਬਲਜੀਤ ਕੌਰ, ਭੁਪਿੰਦਰ ਸਿੰਘ ਬਿਲਾਸਪੁਰ, ਜਥੇਦਾਰ ਨਛੱਤਰ ਸਿੰਘ, ਹਰਦੀਪ ਸਿੰਘ ਰਾਈਆ, ਸਤਨਾਮ ਸਿੰਘ ਨਹਿਲ, ਬਲੋਰ ਸਿੰਘ ਖਾਲਸਾ, ਰਾਜਦੀਪ ਸਿੰਘ, ਗੁਰਦਿੱਤਾ ਸਿੰਘ, ਲਾਡੀ ਭਦੌੜ, ਗੁਰਦੀਪ ਸਿੰਘ, ਪਾਲ ਕੌਰ, ਵੀਰਪਾਲ ਕੌਰ, ਸੁਖਚੈਨ ਸਿੰਘ ਸੰਘੇੜਾ, ਗੁਰਜੀਤ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਸਿੱਧੂ, ਬਲਵੀਰ ਸਿੰਘ ਕਾਹਨੇਕੇ, ਹਰਪਾਲ ਸਿੰਘ, ਹਰਮੰਦਰ ਸਿੰਘ, ਨਛੱਤਰ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ

    Posted By SonyGoyal

    Leave a Reply

    Your email address will not be published. Required fields are marked *