ਸੰਗਰੂਰ 15 ਅਪ੍ਰੈਲ ( ਮਨਿੰਦਰ ਸਿੰਘ )
ਗਰੀਬ ਸਮਾਜ ਸੇਵਾ ਸਿੱਖਿਆ ਅਤੇ ਸੰਘਰਸ ਸੰਮਤੀ,ਬੇ ਜ਼ਮੀਨੇ ਲੋਕ ਅਤੇ ਡਾ.ਬੀ.ਆਰ.ਅੰਬੇਡਕਰ ਵੈਲਫੇਅਰ ਅਤੇ ਚੈਰੀਟੇਬਲ ਮੰਚ(ਰਜਿ:),ਸੰਗਰੂਰ ਵਲੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ. ਅੰਬੇਡਕਰ ਸਾਹਿਬ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰਾ੍ਹ 14ਵਾਂ ਵਿਸ਼ਾਲ ਜ੍ਰਾਗਿਤੀ ਸਮਾਰੋਹ ਪਾਰੁਲ ਪੈਲੇਸ ਸੰਗਰੂਰ ਵਿਖੇ ਕਰਵਾਇਆਂ ਗਿਆ।
ਇਸ ਵਿੱਚ ਵੱਖ-ਵੱਖ ਬੁਲਾਰਾਇਆਂ ਅਤੇ ਮਹਿਮਾਨਾਂ ਨੇ ਸ਼ਮੂਲੀਅਤ ਕੀਤਾ।
ਵੱਖ-ਵੱਖ ਬੁਲਾਰਾਇਆ ਨੇ ਦੱਸਿਆ ਕਿ ਡਾ. ਅੰਬੇਡਕਰ ਸਾਹਿਬ ਜੀ ਨੇ ਬਹੁਤ ਗਰੀਬੀ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਣੇ।
ਸਾਨੂੰ ਉਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਕੇਵਲ ਦਲਿਤ ਨਾਲ ਸਬੰਧਤ ਹੀ ਕਾਨੂੰਨ ਨਹੀਂ ਬਣਾਏ ਸਗੋਂ ਸਾਰੇ ਸਮਾਜ ਲਈ ਬਣਾਏ ਹਨ ਅੱਜ ਸਾਰੇ ਨਾਗਰਿਕ ਉਹਨਾਂ ਦੇ ਬਣਾਏ ਕਾਨੂੰਨਾਂ ਦਾ ਨਿੱਘ ਮਾਣ ਰਹੇ ਹਨ।
ਅੱਜ ਦੇ ਸਾਡੇ ਬੱਚਿਆਂ ਨੂੰ ਡਾ.ਸਾਹਿਬ ਦੇ ਕਦਮਾਂ ਤੇ ਚੱਲ ਕੇ ਉਹਨਾਂ ਜੀਵਨ ਨੂੰ ਰੋਲ ਮਾਡਲ ਬਣਾ ਕੇ ਜੀਵਨ ਵਿੱਚ ਸੰਘਰਸ ਕਰਨਾ ਚਾਹੀਦਾ ਹੈ।
ਡਾ.ਸਾਹਿਬ ਦੀ ਫਿਲਾਸਫੀ ਅਨੁਸਾਰ ਪੜ੍ਹੋ ਲਿਖੋ ਅਤੇ ਸੰਘਰਸ ਕਰੋ ਕਿਉਂਕਿ ਪੜ੍ਹਾਈ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਇਸ ਕਰਕੇ ਸਾਨੂੰ ਆਪ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ।
ਮੰਚ ਦੇ ਪ੍ਰਧਾਨ ਕਰਮਜੀਤ ਸਿੰਘ ਹਰੀਗੜ੍ਹ ਨੇ ਡਾ.ਸਾਹਿਬ ਜੀ ਦੇ ਜੀਵਨ ਬਾਰੇ ਕਾਫੀ ਵਿਸਥਾਰ ਵਿੱਚ ਦੱਸਿਆ ਅਤੇ ਆਏ ਹੋਏ ਮਨਿਮਾਨਾਂ ਦਾ ਧੰਨਵਾਦ ਕੀਤਾ।
ਇਸ ਸਮਾਰੋਹ ਵਿੱਚ ਵੱਖ-ਵੱਖ ਬੁਲਾਰੇ ਸ੍ਰੀ ਅਰੁਨ ਕੁਮਾਰ ਅਸਿਸਟੈਂਟ ਪ੍ਰੋਫੈਸਰ,ਰਿਜਨਲ ਸੈਂਟਰ ਬਠਿੰਡਾ,ਡਾ.ਕਿਰਨਪਾਲ ਕੌਰ ਏ.ਡੀ.ਏ ਸੰਗਰੂਰ ,ਸ.ਰਣਦੀਪ ਸਿੰਘ ਪਟਵਾਰੀ ਖੰਨਾ,ਸ. ਹਰਤੇਜ ਸਿੰਘ ਬੀ.ਪੀ.ਈ.ਓ ਸੁਨਾਮ -2,ਸ. ਦਰਸ਼ਨ ਸਿੰਘ ਬਾਜਵਾ ਸੰਪਾਦਕ ਅੰਬੇਡਕਰੀ ਦੀਪ,ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲੇ ਨੇ ਡਾ.ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਦੱਸਿਆ।ਇਸ ਸਮਾਰੋਹ ਵਿੱਚ ਮੰਚ ਦੇ ਆਹੁਦੇਦਾਰ ਗੁਰਜੰਟ ਸਿੰਘ ਕੌਹਰੀਆਂ,ਸਤਨਾਮ ਸਿੰਘ ਤੂਰਬਨਜਾਰਾ,ਰੂਪ ਸਿੰਘ ਨੀਲੋਵਾਲ,ਦੇਸ਼ ਰਾਜ ਸਿੰਘ ਨੀਲੋਵਾਲ,ਦਰਸ਼ਨ ਸਿੰਘ ਭਵਾਨੀਗੜ੍ਹ,ਰਾਮ ਸਿੰਘ ਵਾਲੀਆ,ਜਗਸੀਰ ਸਿੰਘ ਧੌਲਾ,ਜਨਕ ਸਿੰਘ ਧਨੌਲਾ,ਜਸਪਾਲ ਸਿੰਘ ਖਡਿਆਲ,ਅੰਗਰੇਜ ਸਿੰਘ ਖਡਿਆਲ,ਰੌਹੀ ਸਿੰਘ ਖਡਿਆਲ,ਬੂਟਾ ਸਿੰਘ,ਗੁਲਾਬ ਸਿੰਘ ਭੱਦਲਵੱਡ,ਜਗਤਾਰ ਸਿੰਘ ਬਿਹਲਾ ਤੋਂ ਇਲਾਵਾ ਸੈਂਕੜੇ ਹੋਰ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤਾ।
Posted By SonyGoyal