ਸੰਗਰੂਰ 22 ਅਪ੍ਰੈਲ (ਮਨਿੰਦਰ ਸਿੰਘ)
ਸਮਾਰੋਹ ਵਿੱਚ ਪਹੁੰਚੇ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਭਾਰਤੀਯ ਅੰਬੇਡਕਰ ਮਿਸ਼ਨ ਨੂੰ ਕੀਤਾ ਹੋਰ ਮਜ਼ਬੂਤ
ਸਮਾਰੋਹ ਵਿੱਚ 51 ਸ਼ਖ਼ਸੀਅਤਾ ਦਾ ਡਾ ਅੰਬੇਡਕਰ ਸਟੇਟ ਐਵਾਰਡ ਨਾਲ ਕੀਤਾ ਸਨਮਾਨ
ਬਾਬਾ ਸਾਹਿਬ ਨੂੰ ਪੂਜਣ ਦੀ ਨਹੀਂ ਪੜ੍ਹਨ ਦੀ ਲੋੜ: ਡਾ ਦੇਵ,ਜੰਗ ਬਹਾਦਰ, ਪੂਨਮ ਕਾਂਗੜਾ
ਦੇਸ਼ ਦੀ ਪ੍ਰਸਿੱਧ ਸਰਗਰਮ ਤੇ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ, ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਅਤੇ ਪ੍ਰਸਿੱਧ ਸਮਾਜ ਸੇਵੀ ਪ੍ਰੀਤੀ ਮਹੰਤ ਦੇ ਅਸ਼ੀਰਵਾਦ ਸਦਕਾ ਸੰਗਰੂਰ ਦੇ ਸਿੱਧੂ ਪੈਲੇਸ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਸਾਹਿਬ ਤੂਝੇ ਸਲਾਮ ਵਿਸ਼ਾਲ ਸਮਾਗਮ ਕਰਵਾਇਆ ਗਿਆ ਇਸ ਮੌਕੇ ਆਪਣਾਂ ਅਸ਼ੀਰਵਾਦ ਦੇਣ ਲਈ ਵਾਲਮੀਕਿ ਸਮਾਜ ਦੇ ਵਿਸ਼ਵ ਧਰਮ ਗੂਰੂ ਡਾ ਦੇਵ ਸਿੰਘ ਅਦਵੈਤੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰ ਜੰਗ ਬਹਾਦਰ ਸਿੰਘ ਕੋ- ਚੈਅਰਮੈਨ ਐਸਸੀ ਵਿਭਾਗ ਪੰਜਾਬ, ਮੈਡਮ ਛਾਲਨੀ ਕਾਂਗੜਾ ਪ੍ਰਧਾਨ ਪੀਪਲ ਵੈਲਫੇਅਰ ਫਾਉਂਡੇਸ਼ਨ ਦਿੱਲੀ, ਅਮਰਜੀਤ ਸਿੰਘ ਟੀਟੂ ਚੈਅਰਮੈਨ ਅਤੇ ਸ਼੍ਰੀ ਸੁਸ਼ੀਲ ਕੁਮਾਰ ਤੇ ਸ਼੍ਰੀ ਪਵਨ ਕੁਮਾਰ (ਦੋਵੇਂ ਸਾਬਕਾ ਐਸ ਐਸ ਪੀ) ਨੇ ਸ਼ਿਰਕਤ ਕੀਤੀ ਸਮਾਰੋਹ ਵਿੱਚ ਜਯੋਤੀ ਪ੍ਰਚੰਡ ਸਮਾਜ ਸੇਵੀ ਤੱਬੂ ਮਹੰਤ ਵੱਲੋਂ ਕੀਤੀ ਗਈ ਸਮਾਰੋਹ ਵਿੱਚ ਬਾਬਾ ਜੰਗ ਸਿੰਘ ਦੀਵਾਨਾ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਬਾਬਾ ਨਿਰਮਲ ਸਿੰਘ,ਸ਼੍ਰੀ ਰਾਜ ਕੁਮਾਰ ਅਰੋੜਾ ਸੂਬਾ ਪੈਨਸ਼ਨਰ ਆਗੂ, ਲੈਕਚਰਾਰ ਬਲਵੀਰ ਕੌਰ ਰਾਏਕੋਟੀ ਉਘੇ ਸਮਾਜ ਸੇਵਿਕਾ, ਪ੍ਰਸਿੱਧ ਲੋਕ ਗਾਇਕ ਰਵੀ ਦਿਓਲ ਅਤੇ ਹਾਕਮ ਬਖਤੜੀਵਾਲਾ ਸਣੇ ਵੱਖ ਵੱਖ ਖੇਤਰਾਂ ਅੰਦਰ ਨਿਮਾਣਾ ਖੱਟਣ ਵਾਲੇ ਅਤੇ ਸਮਾਜ ਸੇਵੀ 51 ਸ਼ਖ਼ਸੀਅਤਾ ਦਾ ਡਾ ਅੰਬੇਡਕਰ ਸਟੇਟ ਐਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਸਮਾਗਮ ਦੌਰਾਨ ਦੇਸ਼ ਦੀ ਪ੍ਰਸਿੱਧ ਬਾਲ ਗਾਇਕਾ ਰਾਸ਼ੀ ਸਲੀਮ ਵੱਲੋਂ ਆਪਣੀ ਸੁਰੀਲੀ ਆਵਾਜ਼ ਨਾਲ ਬਾਬਾ ਸਾਹਿਬ ਦਾ ਗੁਣਗਾਨ ਕੀਤਾ ਗਿਆ ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਕਮਲ ਕੁਮਾਰ ਗੋਗਾ ਵੱਲੋਂ ਨਿਭਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾ ਦੇਵ ਅਦਵੈਤੀ ਤੇ ਜੰਗ ਬਹਾਦਰ ਨੇ ਕਿਹਾ ਕਿ ਬਾਬਾ ਸਾਹਿਬ ਦੀ ਸਾਡੇ ਸਮਾਜ ਅਤੇ ਸਾਡੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿੱਥੇ ਉਨ੍ਹਾਂ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਇਆ ਉਥੇ ਹੀ ਉਨ੍ਹਾਂ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਖ਼ੂਬ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਮਿਸ਼ਨ ਦੀ ਕਾਰਗੁਜ਼ਾਰੀ ਦਾ ਪਤਾ ਪੰਜਾਬ ਦੇ ਵੱਖ ਵੱਖ ਕੋਨੇ ਤੋਂ ਇਲਾਵਾ ਹੋਰ ਸੂਬਿਆਂ ਵਿਚੋਂ ਪਹੁੰਚੇ ਹਜ਼ਾਰਾਂ ਵਲੰਟੀਅਰਾ ਦੇ ਭਾਰੀ ਇਕੱਠ ਤੋਂ ਲਗਦਾ ਹੈ ਉਨ੍ਹਾਂ ਕਿਹਾ ਕਿ ਇਹ ਸਮਾਰੋਹ ਕੋਈ ਵਿਸ਼ਾਲ ਰੈਲੀ ਤੋਂ ਘੱਟ ਨਹੀਂ ਹੈ। ਜਿਸ ਲਈ ਮੈਡਮ ਪੂਨਮ ਕਾਂਗੜਾ ਅਤੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਸਣੇ ਪੂਰੀ ਟੀਮ ਵਧਾਈ ਦੀ ਪਾਤਰ ਹੈ ਮੈਡਮ ਪੂਨਮ ਕਾਂਗੜਾ ਅਤੇ ਸ਼੍ਰੀ ਦਰਸ਼ਨ ਕਾਂਗੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਮਾਰੋਹ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਮਿਲੇਗੀ ਉਨ੍ਹਾਂ ਕਿਹਾ ਕਿ ਡਾ ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਦਾ ਮੁੱਖ ਮੰਤਵ ਇਹਨਾਂ ਸ਼ਖ਼ਸੀਅਤਾ ਦੇ ਮਨੋਬਲ ਨੂੰ ਹੋਰ ਵਧਾਉਣਾ ਹੈ ਜਿਸ ਨਾਲ ਉਹਨਾਂ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਇਸ ਮੌਕੇ ਉਨ੍ਹਾਂ ਦੀਪ ਅਸਟ੍ਰੇਲੀਆ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਦੀ ਘਰ – ਘਰ ਸਵਿਧਾਨ ਮੁਹਿੰਮ ਦੀ ਵੀ ਖ਼ੂਬ ਸ਼ਲਾਘਾ ਕੀਤੀ ਇਸ ਮੌਕੇ ਡਾ ਕਰਨਵੀਰ ਮਾਲੇਰਕੋਟਲਾ, ਅਸ਼ਵਨੀ ਜੋਸ਼ੀ ਅਮਰਗੜ੍ਹ, ਰਾਜੇਸ਼ ਰਿਖੀ ਪੰਜਗੁਰਾਈਆ,ਕੁਲਵੰਤ ਸਿੰਘ ਮੁਹਾਲੀ, ਮੇਘਰਾਜ ਜੋਸ਼ੀ ਸ਼ੇਰਪੁਰ,ਹਰਜੀਤ ਸਿੰਘ ਕਾਤਿਲ, ਰਾਮ ਕ੍ਰਿਸ਼ਨ ਕਾਂਗੜਾ ਸੀ ਮੀਤ ਪ੍ਰਧਾਨ, ਮੁਕੇਸ਼ ਰਤਨਾਕਰ ਯੂਥ ਪ੍ਰਧਾਨ, ਪਰਮਜੀਤ ਕੌਰ ਗੁੱਮਟੀ ਪ੍ਰਧਾਨ ਮਹਿਲਾ ਵਿੰਗ,ਸੁਖਪਾਲ ਸਿੰਘ ਭੰਮਾਬੱਦੀ ਪ੍ਰਧਾਨ ਸੰਗਰੂਰ, ਮੀਤਾ ਠੇਕੇਦਾਰ ਪ੍ਰਧਾਨ ਬਰਨਾਲਾ, ਕੇਵਲ ਸਿੰਘ ਬਾਠਾਂ ਪ੍ਰਧਾਨ ਮਾਲੇਰਕੋਟਲਾ, ਨਵੀਤਾ ਕੁਮਾਰੀ ਪ੍ਰਧਾਨ ਗੁਰਦਾਸਪੁਰ, ਅਮਨਦੀਪ ਕੌਰ, ਨਿਸ਼ਾਨ ਸਿੰਘ ਗਿੱਲ ਸੂਬਾ ਕੋਆਰਡੀਨੇਟਰ, ਮਨਪ੍ਰੀਤ ਬੁੱਟਰ, ਜਰਨੈਲ ਸਿੰਘ ਬੱਲੂਆਣਾ, ਮਨਦੀਪ ਕੌਰ ਮੋਗਾ, ਡਾ ਗੁਲਜ਼ਾਰ ਸਿੰਘ ਬੋਬੀ,ਨੇਹਾ ਚੰਡਾਲੀਆ ਲੁਧਿਆਣਾ, ਸ਼ੀਤਲ ਲੁਧਿਆਣਾ, ਬਲਵੀਰ ਸਿੰਘ, ਮੈਡਮ ਰਵੀ ਦੇਵਗਨ, ਚਮਕੌਰ ਸਿੰਘ ਜੱਸੀ, ਨਰੇਸ਼ ਰੰਗਾਂ, ਸ਼ਸ਼ੀ ਚਾਵਰੀਆ,ਰਣਜੀਤ ਕੌਰ ਬਦੇਸ਼ਾ, ਚਰਨਜੀਤ ਕੌਰ, ਹਰਵਿੰਦਰ ਕੌਰ, ਹਰਪਾਲ ਸਿੰਘ, ਬਿਸਮ ਕਿੰਗਰ ਐਡਵੋਕੇਟ, ਵਿਜੇ ਭੋਲਾ ਪਾਤੜਾਂ, ਰਾਜ ਸਿੰਘ ਸਰਵਰਪੁਰ, ਨਿਰਮਲ ਸਿੰਘ ਐਸ ਡੀ ਓ,ਕੇਸਰ ਸਿੰਘ, ਪਾਲੀ ਸਰਪੰਚ, ਮਨੋਜ ਕੁਮਾਰ, ਹੈਪੀ ਲਿੱਧੜਾਂ,ਆਜ਼ਾਦ ਕਾਂਗੜਾ ਦਿੱਲੀ, ਤਾਰਾ ਚੰਦ ਐਮ ਸੀ, ਹਰਦੀਪ ਕੌਰ ਭੁਰਥਲਾ, ਚਮਕੌਰ ਸਿੰਘ ਸ਼ੇਰਪੁਰ,ਕਮਲ ਬਾਗੜੀ ਜੈਤੋ, ਪੱਮੀ ਫੱਗੂਵਾਲਾ ਆਦਿ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
Posted By SonyGoyal