ਬੁਢਲਾਡਾ ਜਗਤਾਰ ਸਿੰਘ ਹਾਕਮ ਵਾਲਾ,
ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਖਿਲਾਫ ਕੂੜ ਪ੍ਰਚਾਰ ਕਰਕੇ ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੇ ਹੋਏ ਹਨ। ਇਹ ਸ਼ਬਦ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਪਾਲ ਕੌਰ ਮਲੂਕਾ ਜੀ ਸਾਬਕਾ ਆਈ.ਏ.ਐੱਸ. ਦੇ ਦੇ ਪਤੀ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਬੁਢਲਾਡਾ ਵਿਖੇ ਭਾਜਪਾ ਆਗੂ ਅਮਨਦੀਪ ਗੁਰੂ ਜੀ ਦੇ ਘਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਭਾਜਪਾ ਦੇ ਹੱਕ ਵਿੱਚ ਲਹਿਰ ਚੱਲੀ ਹੋਈ ਹੈ। ਲੋਕਾਂ ਵੱਲੋਂ ਭਾਜਪਾ ਨੂੰ ਭਰਮਾ ਹੁੰਗਾਰਾ ਮਿਲਣ ਕਾਰਨ ਚੰਗੇ ਸਿਆਸੀ ਲੋਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਭਾਜਪਾ ਦੇ ਪਰਿਵਾਰ ਨੂੰ ਲਗਾਤਾਰ ਵੱਡਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਲੋਕਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਤੇ ਕਿਸਾਨ ਮੋਰਚੇ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੱਪੀਆਣਾ ਨੇ ਕਿਹਾ ਕਿ ਭਾਜਪਾ ਵੱਲੋਂ ਕਿਸਾਨ ਭਲਾਈ ਸਕੀਮਾਂ ਲਿਆ ਕੇ ਕਿਰਸਾਨੀ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਉਮੀਦਵਾਰ ਪਰਮਪਾਲ ਕੋਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਵੀ ਭਾਜਪਾ ਹਾਈਕਮਾਂਡ ਤੱਕ ਯੋਗ ਨੁਮਾਇੰਦਗੀ ਦੇ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਨੂੰ ਕਿਸਾਨ ਵਿਰੋਧੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਦੀਪ ਸਿੰਘ ਚੌਹਾਨ ਗੋਬਿੰਦਪੁਰਾ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ,ਕਸ਼ਦੀਪ ਸ਼ਰਮਾ ਯੂਥ ਜਰਨਲ ਸੈਕਟਰੀ, ਰਮਨਦੀਪ ਗੱਗੀ ਕਿਸਾਨ ਮੋਰਚਾ ਜਨਰਲ ਸੈਕਟਰੀ, ਗੋਪਾਲ ਸ਼ਰਮਾ,ਸੁਖਦਰਸ਼ਨ ਸ਼ਰਮਾਂ ਲੀਲਾ , ਸ਼ਾਨਾ ਮੈਂਬਰ, ਦੀਪਕ ਬੋੜਾਵਾਲੀਆ ਯੂਥ ਪ੍ਰਧਾਨ ਬੁਢਲਾਡਾ,ਸੁਖਪਾਲ ਕੌਰ,ਬਲਵੀਰ ਕੌਰ,ਹਰਜੀਤ ਕਾਲਾ ਜਿਲਾ ਪ੍ਰਧਾਨ ਓ.ਬੀ.ਸੀ. ਮੋਰਚਾ,ਕੁਲਦੀਪ ਸਿੰਘ ਬੱਪੀਆਣਾ ਜਿਲਾ ਪ੍ਰਧਾਨ ਕਿਸਾਨ ਮੋਰਚਾ,ਰਜਤ ਠੁਕਰਾਲ,ਮਨਪ੍ਰੀਤ ਗੁਰੂ,ਹਨੀ ਅਟਵਾਲ,ਸੋਨੂ ਅਟਵਾਲ, ਤਰੁਣ ਸ਼ੈਂਕੀ,ਹਨੀ ਗੋਇਲ,ਸਾਜਨ ਕੁਮਾਰ ਗੋਗਾ ਟੇਲਰ,ਓਮ ਪ੍ਰਕਾਸ਼,ਜਸਪਾਲ ਸਿੰਘ ਲੱਡੂ,ਬਲਜਿੰਦਰ ਬਿੱਟੂ,ਹਲਕਾ ਇੰਚਾਰਜ ਭੋਲਾ ਸਿੰਘ ਹਸਨਪੁਰ ਅਤੇ ਪੁਨੀਤ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਮੀਟਿੰਗ ਵਿੱਚ ਹਾਜ਼ਰ ਲਗਵਾਈ।
Posted By SonyGoyal