ਬਰਨਾਲਾ 30 ਅਪ੍ਰੈਲ ( ਮਨਿੰਦਰ ਸਿੰਘ )
ਪੁਰਾਣਾ ਸਿਨੇਮਾ ਰੋਡ ‘ਤੇ ਸਥਿਤ ਗੋਬਿੰਦ ਬਨਾਰਸੀ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਗਾਂਧੀ ਆਰੀਆ ਸਕੂਲ ਦੇ ਪਿਛਲੇ ਪਾਸੇ ਸੰਘਣੀ ਆਬਾਦੀ ਵਾਲ਼ੇ ਮੁਹੱਲੇ ‘ਚ ਦੁੱਧ ਲੈ ਕੇ ਜਾ ਰਹੀ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਇਕ ਲੁੱਟੇਰਾ ਝਪਟ ਮਾਰ ਕੇ ਫ਼ਰਾਰ ਹੋ ਗਿਆ।ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਜਗਦੀਸ਼ ਚੰਦ ਰੰਗੀਆਂ ਵਾਲੇ ਨੇ ਦੱਸਿਆ ਕਿ ਉਸ ਦੀ ਪਤਨੀ ਦਰਸ਼ਨਾ ਦੇਵੀ ਘਰ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਦੁੱਧ ਦੀ ਡੇਅਰੀ ਤੋਂ ਦੁੱਧ ਲੈ ਕੇ ਘਰ ਪਰਤ ਰਹੀ ਸੀ ਤਾਂ ਜਦੋਂ ਉਹ ਘਰ ਤੋਂ ਥੋੜੀ ਦੂਰੀ ’ਤੇ ਸੀ ਤਾਂ ਇਕ ਲੁਟੇਰੇ ਨੇ ਪਿੱਛੇ ਤੋਂ ਆ ਕੇ ਉਸ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ। ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਟੀ 1 ਦੇ ਏ ਐਸ ਆਈ ਪ੍ਰਦੀਪ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ।
ਲੁਟੇਰੇ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ- ਡੀਐਸਪੀ ਬੈਂਸ
ਇਸ ਸਬੰਧੀ ਡੀਐਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਲੁਟੇਰੇ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ, ਥਾਣਾ ਸਿਟੀ 1 ਦੀ ਪੁਲਿਸ ਲੁਟੇਰੇ ਦੀ ਭਾਲ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਲੁਟੇਰੇ ਨੂੰ ਕਾਬੂ ਕਰ ਲਿਆ ਜਾਵੇਗਾ।
Posted By SonyGoyal