ਬਰਨਾਲਾ, 01 ਮਈ ( ਮਨਿੰਦਰ ਸਿੰਘ )
ਬਰਨਾਲਾ ਪ੍ਰੈਸ ਕੱਲਬ ਰਜਿ. ਬਰਨਾਲਾ ਦੀ ਇੱਕ ਭਰਵੀਂ ਮੀਟਿੰਗ ਮਹਾਂ ਸ਼ਕਤੀ ਕਲਾ ਮੰਦਿਰ ਬਰਨਾਲਾ ਵਿਖੇ ਹੋਈ। ਜਿਸ ਵਿੱਚ ਪ੍ਰੈਸ ਕਲੱਬ ਦੇ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਦੇ ਅਹੁਦੇ ਲਈ ਚੋਣ ਕਰਵਾਏ ਜਾਣ ਸਬੰਧੀ ਚਰਚਾ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ‘ਚ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਮੌਜੂਦਾ ਕਲੱਬ ਮੈਂਬਰਾਂ ਨੇ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਚੋਣ ਕਮੇਟੀ ਦਾ ਗਠਨ ਕੀਤਾ। ਜਿਸ ਵਿੱਚ ਧਰਮਪਾਲ ਸਿੰਘ, ਲਖਵੀਰ ਸਿੰਘ, ਵਿਨੋਦ ਸ਼ਰਮਾ, ਮਨੀਸ਼ ਗੁਪਤਾ, ਬਾਲ ਕ੍ਰਿਸ਼ਨ ਗੋਇਲ, ਰਵਿੰਦਰ ਸ਼ਰਮਾ, ਅਰਿਹੰਤ ਗਰਗ ਨੂੰ ਨਵੀਂ ਚੋਣ ਸੁਚੱਜੇ ਢੰਗ ਨਾਲ ਕਰਵਾਉਣ ਦੀ ਜਿੰਮੇਵਾਰੀ ਸੋਂਪੀ ਗਈ। ਇਸ ਮੌਕੇ ਸਮੂਹ ਪੱਤਰਕਾਰਾਂ ਵੱਲੋਂ ਕੱਲਬ ਦੀਆਂ ਸਮੱਸਿਆਵਾਂ ਦੇ ਉਪਰ ਚਰਚਾ ਕੀਤੀ ਅਤੇ ਹਾਜ਼ਰ ਮੈਂਬਰਾਂ ਵੱਲੋਂ ਆਪਣੀ-ਆਪਣੀ ਰਾਏ ਵੀ ਦਿੱਤੀ ਗਈ ਜਿਸ ਦੇ ਉਪਰੰਤ ਮੈਂਬਰਾਂ ਵੱਲੋਂ ਸਰਬਸੰਮਤੀ ਦੇ ਨਾਲ ਕੱਲਬ ਦੀ ਇੱਕ ਮੀਟਿੰਗ ਤਿੰਨ ਮਹੀਨਿਆਂ ਬਾਅਦ ਕਰਵਾਉਣ ਦਾ ਫੈਸਲਾ ਵੀ ਲਿਆ। ਇਸ ਮੌਕੇ ਪੱਤਰਕਾਰ ਬਾਲ ਕ੍ਰਿਸ਼ਨ ਗੋਇਲ, ਸੁਖਚਰਨ ਪ੍ਰੀਤ ਸੁੱਖੀ, ਹੇਮੰਤ ਰਾਜੂ, ਅਸ਼ੀਸ਼ ਪਾਲਕੋ, ਚੇਤਨ ਸ਼ਰਮਾ, ਬਲਜਿੰਦਰ ਮਿੱਠਾ ਵੱਲੋਂ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਚਣੌਤੀਆਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਸੂਝ-ਬੂਝ ਅਤੇ ਇਮਾਨਦਾਰੀ ਨਾਲ ਕਲੱਬ ਦੀ ਬਿਹਤਰੀ ਅਤੇ ਮਜਬੂਤੀ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਪ੍ਰਦੀਪ ਕੁਮਾਰ, ਵਿਨੀਤ ਸ਼ਰਮਾ, ਪ੍ਰਵੀਨ ਰਿਸ਼ੀ, ਹੇਮੰਤ ਰਾਜੂ, ਨਵਦੀਪ ਸਿੰਘ ਸੇਖਾ, ਨਿਰਮਲ ਕੁਮਾਰ, ਯੋਗੇਸ਼ ਰਿਸ਼ੀ, ਰੋਹਿਤ ਗੋਇਲ, ਦੀਪਕ ਗਰਗ, ਤਰਸੇਮ ਸਿੰਘ ਬਰਨਾਲਾ, ਹਮੀਰ ਸਿੰਘ, ਵਿਨੋਦ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।
Posted By SonyGoyal