ਬੁਢਲਾਡਾ,8 ਮਈ (ਪੱਤਰ ਪ੍ਰੇਰਕ)
ਅੱਜ ਪਿੰਡ ਛੀਨੇ ਜ਼ਿਲ੍ਹਾ ਮਾਨਸਾ ਦੇ ਨੌਜਵਾਨ ਆਗੂ ਨੇ ਦੱਸਿਆ ਕਿ ਉਸ ਵੱਲੋਂ ਐਸ ਡੀ ਐਮ, ਤੇ ਬੀ ਡੀ ਪੀ ਓ ਨੂੰ ਦਰਖਾਸਤਾਂ ਦੇ ਕੇ ਪਿੰਡ ਦੇ ਸਾਬਕਾ ਸਰਪੰਚ ਰੂਪ ਸਿੰਘ ਵੱਲੋਂ ਪਹਿਲਾਂ ਤਾਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰ ਕੇ ਜਿਸ ਵਿਚ ਸਾਬਕਾ ਸਰਪੰਚ ਰੂਪ ਸਿੰਘ ਦੀ ਤਿੰਨ ਮਰਲੇ ਜ਼ਮੀਨ ਪੰਚਾਇਤੀ ਜ਼ਮੀਨ ਨਾਲ ਲੱਗਦੀ ਸੀ ਉਸਤੇ ਆਪ ਕਾਬਜਕਾਰ ਹੋ ਕੇ ਪੰਚਾਇਤੀ ਜ਼ਮੀਨ ਦੀ ਡੇਢ ਦੋ ਕਨਾਲ ਤੇ ਕਬਜ਼ਾ ਕਰਕੇ ਉਸ ਵਿਚ ਸਰਕਾਰੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਮਕਾਨ ਉਸਾਰੀ ਕਰ ਲਿਆ ਫਿਰ ਹੋਲੀ ਹੋਲੀ ਡੇਢ ਦੋ ਕਨਾਲ ਜਮੀਨ ਪੰਚਾਇਤੀ ਤੇ ਕਬਜ਼ਾ ਕਰ ਲਿਆ ਹੁਣ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਬਹਾਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਛੀਨੇ ਨੂੰ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਵਾ ਕੇ ਮਕਾਨ ਉਸਾਰੀ ਕਰਵਾ ਰਿਹਾ ਹੈ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਪਿਛਲੇ ਸਾਲ ਸਰਕਾਰ ਵੱਲੋਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਦਾ ਵੱਡਾ ਅਖਿਤਿਆਰ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਸਨ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਸੀ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਜੋ ਕਿਸਾਨ ਜਾਂ ਫਿਰ ਕੋਈ ਉਚ ਪੱਧਰੀ ਅਹੁਦੇ ਤੇ ਬਿਰਾਜਮਾਨ ਹੋਵੇ ਉਸ ਨੂੰ ਵੀ ਇਸ ਹੁਕਮ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਅਗਰ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਚੁਣੌਤੀ ਨਾ ਦਿੱਤੀ ਤਾਂ ਜ਼ਿਲੇ ਦਾ ਡਿਪਟੀ ਕਮਿਸ਼ਨਰ ਜੁੰਮੇਵਾਰ ਹੋਵੇਗਾ ਨਿਧਾਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਦਾ ਹੁਕਮ ਜਾਰੀ ਕੀਤਾ ਹੋਇਆ ਹੈ ਪ੍ਰੰਤੂ ਇਹ ਪਿੰਡ ਦਾ ਸਾਬਕਾ ਸਰਪੰਚ ਰੂਪ ਸਿੰਘ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਹਿਲਾਂ ਤਾਂ ਆਪ ਕਬਜ਼ਾ ਕਰਕੇ ਬਹੁਤ ਵੱਡਾ ਜੁਰਮ ਕੀਤਾ ਹੈ ਇਸ ਤੋਂ ਬਾਅਦ ਹੁਣ ਹੋਰ ਲੋਕਾਂ ਨੂੰ ਕਬਜ਼ੇ ਕਰਵਾਕੇ ਆਪਣੀਆਂ ਜੇਬਾਂ ਭਰਨ ਲੱਗਾ ਹੋਇਆ ਹੈ ਇਸ ਵਿਚੋਂ ਕੁਝ ਹਿੱਸਾ ਉੱਚ ਅਧਿਕਾਰੀਆਂ ਨੂੰ ਵੀ ਭੇਜਿਆ ਜਾਂਦਾ ਹੈ ਨਿਧਾਨ ਸਿੰਘ ਨੇ ਉਚ ਅਧਿਕਾਰੀਆਂ ਦੇ ਪੇਸ ਹੋ ਕੇ ਦਰਖਾਸਤਾਂ ਦਿੱਤੀਆਂ ਗਈਆਂ ਪਰ ਪਰਨਾਲਾ ਉਥੇ ਦਾ ਉਥੇ ਹੈ ਜਿਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਨਿਧਾਨ ਸਿੰਘ ਨੇ ਮੰਗ ਕੀਤੀ ਹੈ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਜੋ ਸਾਰੇ ਪਿੰਡ ਦੀ ਸਾਂਝੀ ਵਿਰਾਸਤ ਜ਼ਮੀਨ ਹੈ ਉਸ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾ ਕੇ ਪੰਚਾਇਤਾਂ ਦੀਆਂ ਜ਼ਮੀਨਾਂ ਵਿਚ ਮਰਜ ਕੀਤੀਆਂ ਜਾਣ ਅਤੇ ਉਕਤ ਦੋਸ਼ੀ ਸਾਬਕਾ ਸਰਪੰਚ ਤੇ ਬਹਾਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਛੀਨੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਨਹੀਂ ਤਾਂ ਉਹ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਨਗੇ।
Posted By SonyGoyal