ਬਰਨਾਲਾ 9 ਮਈ ( ਮਨਿੰਦਰ ਸਿੰਘ,)
ਸਥਾਨਕ ਸਿਵਲ ਹਸਪਤਾਲ ਵਿਖੇ ਜਨਮ ਮੌਤ ਦੀ ਪੁਸ਼ਟੀ ਕਰਨ ਵਾਲੇ ਸਰਟੀਫਿਕੇਟ ਬਣਾਉਣ ਵਾਲੇ ਮਹਿਕਮੇ ਵੱਲੋਂ ਖੁੱਲੇ ਆਮ ਰੁਪਈਏ ਲਏ ਜਾ ਰਹੇ ਹਨ।
ਭਾਵੇਂ ਤੁਸੀਂ ਜਨਮ ਤੇ ਭਾਵੇਂ ਮੌਤ ਦਾ ਸਰਟੀਫਿਕੇਟ ਬਣਾਉਣਾ ਹੋਵੇ ਕੇਵਲ ਤੇ ਕੇਵਲ ਚੰਗੀ ਅਦਾਇਗੀ ਪੇਸ਼ ਕਰਨ ਤੇ ਸੁਖਾਲੇ ਤਰੀਕੇ ਨਾਲ ਬਣ ਜਾਂਦਾ ਹੈ ਇਹ ਸਰਟੀਫਿਕੇਟ।
ਜਲੰਧਰ ਚ ਪੈਦਾ ਹੋਇਆ ਬੱਚਾ, ਫਰੀਦਾਬਾਦ ਦੇ ਮਾਪੇ, ਬਰਨਾਲੇ ਵਿੱਚ ਬਣਾ ਦਿੱਤਾ ਸਰਟੀਫਿਕੇਟ।
ਸਥਾਨਕ ਸਿਵਲ ਹਸਪਤਾਲ ਵਿਖੇ ਖੁੱਲੇ ਆਮ ਚੱਲ ਰਿਹਾ ਪੈਸੇ ਦਾ ਲੈਣ ਦੇਣ ਪ੍ਰੰਤੂ ਇਸ ਉੱਤੇ ਕਈ ਆਲਾ ਅਫਸਰਾਂ ਵੱਲੋਂ ਵੱਡੀ ਹੋਈ ਚੁੱਪੀ ਕਿਤੇ ਨਾ ਕਿਤੇ ਮਿਲੀ ਭੁਗਤ ਦਾ ਸਬੂਤ ਪੇਸ਼ ਕਰਦੀ ਹੈ।
ਇੰਜ ਲੱਗਦਾ ਹੈ ਜਿਵੇਂ ਆਲਾ ਅਧਿਕਾਰੀ ਅਤੇ ਹੋਰ ਕਈ ਸਟਾਫ ਨਰਸਾਂ, ਦਰਜਾ ਚਾਰ ਦੇ ਮੁਲਾਜ਼ਮ ਆਦਿ ਨਾਲ ਮਿਲ ਗਏ ਹੋਣ।
Posted By SonyGoyal