ਬਰਨਾਲਾ 09 ਮਈ ( ਸੋਨੀ ਗੋਇਲ )
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਯਾਦ ਕਰਾਉਂਦਿਆਂ ਮੰਤਰੀ ਮੀਤ ਹੇਅਰ ਨੂੰ ਮੰਗ ਪੱਤਰ ਦਿੱਤਾ ਗਿਆ ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਧਨੌਲਾ
ਬਰਨਾਲਾ ਵੱਲੋਂ ਬਲਾਕ ਦੇ ਸਾਰੇ ਪਿੰਡਾਂ ਪੱਖੋ ਕਲਾਂ ਰੁੜੇਕੇ ਕਲਾਂ ਧੋਲਾ ਧੂਰਕੋਟ ਕਾਹਨੇਕੇ ਬਦਰਾ ਕੋਟ ਦੁੱਨਾ ਰਾਜੀਆ ਪੰਧੇਰ ਅਸਪਾਲ ਕਲਾਂ ਕਾਲੇਕੇ ਬਡਬਰ ਭੈਣੀ ਭੂਰੇ ਕੁੱਬੇ ਉਪਲੀ ਭੱਠਲਾਂ ਦਾਨਗੜ੍ਹ ਧਨੌਲਾ ਮੰਡੇਰ ਖੁਰਦ ਭੈਣੀ ਜੱਸਾ ਦੇ ਸਾਰੇ ਸਰਗਰਮ ਮੈਂਬਰ ਪਿੰਡ ਕਾਹਨੇਕੇ ਵਿਖੇ ਇਕੱਠੇ ਹੋ ਕਿ ਵਫਦ ਦੇ ਰੂਪ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਡਾ ਲਾਭ ਸਿੰਘ ਮੰਡੇਰ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ਕਾਹਨੇਕੇ ਡਾ ਲੱਖਵਿੰਦਰ ਪੱਖੋ ਕਲਾਂ ਦੀ ਅਗਵਾਈ ਵਿੱਚ ਮਿਲਕੇ ਚੋਣਾਂ ਸਮੇਂ ਕੀਤਾ ਵਾਅਦਾ ਯਾਦ ਕਰਵਾਉਂਦਿਆਂ ਲੰਬੀ ਵਾਰਤਾਲਾਪ ਕਰਨ ਉਪਰੰਤ ਮੰਤਰੀ ਦੇ ਰਾਹੀਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਐਮ ਐਲ ਏ ਲਾਭ ਸਿੰਘ ਉੱਗੋਕੇ ਵੀ ਹਾਜ਼ਰ ਸਨ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਉਦਿਆਂ ਕਿਹਾ ਕਿ ਤੁਹਾਡੀ ਮੰਗ ਤੇ ਚਰਚਾ ਹੁੰਦੀ ਰਹਿੰਦੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਛੇਤੀ ਹੀ ਮੁੱਖ ਮੰਤਰੀ ਸਾਹਿਬ ਨੂੰ ਮਿਲਕੇ ਤੁਹਾਡੇ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ।
Posted By SonyGoyal