ਮਾਲੇਰਕੋਟਲਾ 24 ਮਈ (ਮਨਿੰਦਰ ਸਿੰਘ)
ਜ਼ਹੂਰ ਅਹਿਮਦ ਚੌਹਾਨ ਪ੍ਰਧਾਨ ਤੇ ਅਖਤਰ ਜੋਸ਼ ਜਨਰਲ ਸਕੱਤਰ ਬਣੇ
ਸਮਾਜ ਸੇਵਾ ਦੇ ਕੰਮਾਂ ਦੇ ਨਾਲ ਨਾਲ ਸਾਹਿਤਕ ਸਰਗਰਮੀਆਂ ਲਈ ਯਤਨਸ਼ੀਲ ਸੰਸਥਾ ‘ਦੀ ਆਜ਼ਾਦ ਫਾਊਂਡੇਸ਼ਨ’ (ਰਜਿ.) ਮਾਲੇਰਕੋਟਲਾ ਦੀ ਜ਼ਰੂਰੀ ਮੀਟਿੰਗ ਫਾਊਂਡੇਸ਼ਨ ਦੇ ਪ੍ਰਧਾਨ ਨਾਸਿਰ ਅਜ਼ਾਦ ਦੀ ਪ੍ਰਧਾਨਗੀ ਹੇਠ ਹੋਈ।
ਇਸ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਸ਼ੋਇਬ ਮਲਿਕ ਵਲੋਂ ਸੰਸਥਾ ਦੇ ਸਮੂਹ ਮੈਂਬਰਾਂ ਨੂੰ ਜਿੱਥੇ ਪਿਛਲੇ ਇੱਕ ਸਾਲ ਦੌਰਾਨ ਕੀਤੇ ਸਮਾਜ ਸੇਵਾ ਦੇ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉਥੇ ਹੀ ਆਉਣ ਵਾਲੇ ਸਮੇਂ ‘ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਸੰਸਥਾ ਦੀ ਨਵੀਂ ਸਾਲਾਨਾ ਚੋਣ ਵੀ ਸਰਵਸੰਮਤੀ ਨਾਲ ਕੀਤੀ ਗਈ, ਜਿਸ ‘ਚ ਸ਼੍ਰੀ ਸ਼ੋਕਤ ਅਲੀ, ਮਾਸਟਰ ਅਨਵਾਰ ਆਜ਼ਰ ਤੇ ਮਾਸਟਰ ਤਾਜ ਉਦ ਦੀਨ ਤਾਜ ਨੂੰ ਸਰਪ੍ਰਸਤ, ਜ਼ਹੂਰ ਅਹਿਮਦ ਚੌਹਾਨ ਨੂੰ ਪ੍ਰਧਾਨ, ਮੁਹੰਮਦ ਉਵੈਸ ਨੂੰ ਮੀਤ ਪ੍ਰਧਾਨ, ਅਖਤਰ ਜੋਸ਼ ਨੂੰ ਜਨਰਲ ਸਕੱਤਰ, ਉਮਰ ਫਾਰੂਕ ਨੂੰ ਜੁਆਇੰਟ ਸਕੱਤਰ, ਸ਼ੋਇਬ ਮਲਿਕ ਨੂੰ ਪ੍ਰੈੱਸ ਸਕੱਤਰ, ਨੂਰ ਮੁਹੰਮਦ ਨੂੰ ਖਜ਼ਾਨਚੀ ਚੁਣਿਆ ਗਿਆ।
ਇਸ ਤੋਂ ਇਲਾਵਾ ਨਾਸਰ ਅਜ਼ਾਦ, ਸ਼ਹਿਬਾਜ਼ ਖਾਲਿਦ, ਸਲਾਹੁ ਦੀਨ ਪੈਸ਼ਾਵਰੀ, ਆਰਿਫ ਸੈਫੀ ਤੇ ਸ਼ਮਸ਼ਾਦ ਅਲੀ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।
‘ਦੀ ਆਜ਼ਾਦ ਫਾਊਂਡੇਸ਼ਨ’ (ਰਜਿ.) ਮਾਲੇਰਕੋਟਲਾ ਦੇ ਪ੍ਰਧਾਨ ਬਣਾਏ ਜਾਣ ‘ਤੇ ਸ਼੍ਰੀ ਜ਼ਹੂਰ ਅਹਿਮਦ ਚੌਹਾਨ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਬਾਖੂਬੀ ਨਿਭਾਉਣਗੇ।
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਣ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤੇ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ।
Posted By SonyGoyal