ਸੰਧੂ ਸਮੁੰਦਰੀ ਨੇ ਮਕਬੂਲ ਪੁਰਾ ਚੌਂਕ ਵਿਖੇ ਪ੍ਰਭਾਵਸ਼ਾਲੀ ਜਨਤਕ ਇਕੱਠ ਨੂੰ ਕੀਤਾ ਸੰਬੋਧਨ।
ਅੰਮ੍ਰਿਤਸਰ ਦੇ ਵਿਕਾਸ, ਸੁਰੱਖਿਆ, ਨਸ਼ਾ ਤੇ ਅਪਰਾਧ ਮੁਕਤੀ ਲਈ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।


ਅੰਮ੍ਰਿਤਸਰ, 26 ਮਈ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਮਕਬੂਲ ਪੁਰਾ ਚੌਂਕ ਵਿਖੇ ਇਕ ਪ੍ਰਭਾਵਸ਼ਾਲੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਦੇ ਵਿਕਾਸ, ਸਨਅਤੀ ਉੱਨਤੀ, ਸੁਰੱਖਿਆ, ਅਪਰਾਧ ਮੁਕਤ ਅਤੇ ਨਸ਼ਾ ਮੁਕਤ ਅੰਮ੍ਰਿਤਸਰ ਲਈ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। 
ਗਲੀ ਗਲੀ ਵਿਕ ਰਹੇ ਨਸ਼ਿਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਉਹਨਾਂ ਕਿਹਾ ਕਿ ਹੱਸਦਾ ਵੱਸਦਾ ਪੰਜਾਬ ਸੀ। ਅੱਜ ਦਾ ਪੰਜਾਬ ਦੇਖ ਕੇ ਮਨ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜੋ ਪੀੜੀ ਨੂੰ ਖ਼ਤਮ ਕਰਨ ’ਤੇ ਤੁਲੇ ਹੋਏ ਹਨ।  ਉਹਨਾਂ ਕਿਹਾ ਕਿ ਨਸ਼ਿਆਂ ਉੱਤੇ ਸਖ਼ਤੀ ਕੀਤੀ ਜਾਵੇਗੀ, ਜੋ ਵੀ ਨਸ਼ੇ ਦੇ ਕੰਮਾਂ ਵਿੱਚ ਪਾਇਆ ਮਿਲੇਗਾ ਉਹਨਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਲੱਤ ਨਾਲ ਪੀੜਤ ਨੌਜਵਾਨਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਅਮਰੀਕਾ ਵਿਚ ਵਰਤੀਆਂ ਜਾਂਦੀਆਂ ਪਾਏਦਾਰ ਅਤੇ ਅਸਰਦਾਇਕ ਦਵਾਈਆਂ ਲਿਆ ਕੇ ਫ਼ਰੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਮਰੀਕਨ ਪ੍ਰਵਾਸੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿਖੇ ਸਟਾਰਟਅੱਪ ਸ਼ੁਰੂ ਕਰਨ ਲਈ 850 ਕਰੋੜ ਦਾ ਪ੍ਰਬੰਧ ਕੀਤਾ ਹੋਇਆ  ਹੈ। ਜਿਸ ਦਾ ਨੌਜਵਾਨਾਂ ਨੂੰ ਰੁਜਗਾਰ ’ਤੇ ਲਾਇਆ ਕੇ ਲਾਭ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਐੱਮ ਪੀ ਗੁਰਜੀਤ ਔਜਲਾ ਵੱਲੋਂ ਐਸ ਸੀ ਭਾਈਚਾਰੇ ਵਿਰੁੱਧ ਬੋਲ ਕੇ ਗਏ ਬੋਲ ਕਬੋਲ ਦੀ ਨਿੰਦਾ ਕੀਤੀ। ਉਨਾਂ ਕਿਹਾ ਕਿਐਮ ਪੀ ਔਜਲਾ ਨੇ ਸ਼ਹਿਰ ਦੇਵਿਕਾਸ  ਲਈ ਕੁਝ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਹੈ, ਪਰ ਮੈਂ ਹੈਰਾਨ ਹਾਂ ਕਿ  ਐਮਪੀ ਐਜਲਾ ਸਤ ਸਾਲਾਂ ਦੇ ਵਿੱਚ ਵੀ ਕੁਝ ਵੀ ਨਹੀਂ ਕਰਵਾ ਸਕਿਆ । ਉਹਨਾਂ ਕਿਹਾ ਕਿ ਇਸ ਸਮੱਸਿਆਵਾਂ ਬਹੁਤ ਪਹਿਲਾਂ ਹੀ ਖ਼ਤਮ ਹੋ ਜਾਣੀਆਂ ਚਾਹੀਦੀਆਂ ਸਨ। ਔਜਲਾ ਨੂੰ ਬਤੌਰ ਐਮ ਪੀ ਮਿਲੇ 70 ਕਰੋੜ ਫੰਡ ਕਿਥੇ ਵਰਤਿਆ ਉਸ ਦਾ ਕਦੀ ਉਸ ਨੇ ਲੋਕਾਂ ਨੂੰ ਹਿਸਾਬ ਨਹੀਂ ਦਿਤਾ ਹੈ। 
ਉਹਨਾਂ ਯਕੀਨ ਦਵਾਇਆ ਕਿ ਮੋਦੀ ਸਰਕਾਰ ਦੇ ਪਹਿਲੇ 100 ਦਿਨਾਂ ਦੇ ਅੰਦਰ ਅੰਦਰ ਜਿੰਨੀਆਂ ਵੀ ਕੱਚੀਆਂ ਛੱਤਾਂ ਹਨ ਪੱਕੀਆਂ ਕੀਤੀਆਂ ਜਾਣਗੀਆਂ।  ਉਹਨਾਂ ਕਿਹਾ ਕਿ ਸਾਢੇ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਉਨ੍ਹਾਂ ਵਿਚ ਲਿਆਕਤ ਦੀ ਕੋਈ ਕਮੀ ਨਹੀਂ ਹੈ। ਉਹਨਾਂ ਨੂੰ ਹੁਨਰਮੰਦ ਬਣਾਉਣ ਦੀ ਲੋੜ ਹੈ।  
ਸੰਧੂ ਸਮੁੰਦਰੀ ਨੇ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਕਾਨੂੰਨ ਵਿਵਸਥਾ ’ਚ ਸੁਧਾਰ ਲਿਆਉਣਾ ਹੈ। ਔਰਤਾਂ ਨੂੰ ਦੇਰ ਰਾਤ ਕੰਮ ਤੋਂ ਘਰ ਪਹੁੰਚਣ ‘ਤੇ ਕਿਸੇ ਡਰ ਦਾ ਸਾਹਮਣਾ ਨਾ ਕਰਨਾ ਪਵੇ। ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ, ਇਸ ਦੇ ਲਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਹੋਵੇਗੀ। 
ਉਨ੍ਹਾਂ ਅੰਮ੍ਰਿਤਸਰ ਲਈ ਆਪਣੇ ਵਿਜ਼ਨ ਦੀ ਗਲ ਕਰਦਿਆਂ ਅੱਗੇ ਕਿਹਾ ਕਿ ਅੰਮ੍ਰਿਤਸਰ ’ਚ ਅਮਰੀਕਨ ਕੌਂਸਲੇਟ ਖੁਲ੍ਹਵਾਇਆ ਜਾਵੇਗਾ।  ਵੀ ਐੱਫ਼ ਐਸ ਕੁਲੈਕਸ਼ਨ ਸੈਂਟਰ ਖੁਲ੍ਹਵਾਉਣ ਦਾ ਰਸਤਾ ਸਾਫ਼ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਏਅਰ ਪੋਰਟ ਤੋਂ ਕਾਰਗੋ ਦੀ 100 ਫ਼ੀਸਦੀ ਵਰਤੋਂ ਕੀਤੀ ਜਾਵੇਗੀ ਅਤੇ ਕਿਸਾਨੀ ਦੀ ਆਮਦਨੀ ਵਧਾਉਣ ਲਈ ਫਲ਼ ਅਤੇ ਸਬਜ਼ੀਆਂ ਕਾਰਗੋ ਰਾਹੀਂ ਖਾੜੀ ਦੇਸ਼ਾਂ ਨੂੰ ਭੇਜੀਆਂ ਜਾਣਗੀਆਂ। 
ਉਨ੍ਹਾਂ ਕਿਹਾ, ਮੈਂ ਸਿਰਫ਼ ਇਹੀ ਕਹਾਂਗਾ ਕਿ ਜਦੋਂ ਸੰਸਦੀ ਚੋਣਾਂ ਹੋਣਗੀਆਂ ਤਾਂ ਸੋਚ ਸਮਝ ਕੇ ਵੋਟ ਕਰੋ ਅਤੇ ਜਦੋਂ ਤੁਸੀਂ ਮੈਨੂੰ ਇੱਥੋਂ ਸਾਂਸਦ ਬਣਾ ਕੇ ਭੇਜੋਗੇ ਤਾਂ ਮੈਂ ਭਾਰਤ ਸਰਕਾਰ ਅਤੇ ਵਿਦੇਸ਼ੀ ਸਰੋਤਾਂ ਦੀ ਮਦਦ ਨਾਲ ਅਮ੍ਰਿਤਸਰ ਦੀ ਹਰ ਸਮੱਸਿਆ ਦਾ ਹੱਲ ਕਰਾਂਗਾ। ਉਨਾਂ  ਇਕ ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ। 

Leave a Reply

Your email address will not be published. Required fields are marked *