ਮਨਿੰਦਰ ਸਿੰਘ, ਬਰਨਾਲਾ

ਬਰਨਾਲਾ ਦੇ ਸਿਵਿਲ ਹਸਪਤਾਲ “ਚ ਮੁਫਤ ਦਵਾਈਆਂ ਅਤੇ ਇਲਾਜ ਦਾ ਲੱਖਾਂ ਹੀ ਮਰੀਜ਼ ਲਾਹਾ ਲੈ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਸਵਿੰਦਰ ਸਿੰਘ ਚਹਿਲ ਫਾਰਮੇਸੀ ਅਫਸਰ ਬਰਨਾਲਾ ਵੱਲੋਂ ਕੀਤਾ ਗਿਆ। ਰਸਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਆਯੂਸ਼ਮਾਨ ਕਾਰਡ ਦੀ ਗੱਲ ਕੀਤੀ ਜਾਵੇ ਜਾਂ ਫਿਰ ਆਰਬੀਐਸਕੇ ਦੀਆਂ ਸਕੀਮਾਂ ਦੀ ਜਿਸ ਤਹਿਤ ਸਰਕਾਰ ਵੱਲੋਂ ਰੋਜ਼ਾਨਾ ਲੱਖਾ ਰੁਪਈਆਂ ਦਾ ਇਲਾਜ ਲੋਕਾਂ ਨੂੰ ਮੁਫਤ ਵਿੱਚ ਮੁਹਈਆ ਕਰਵਾਇਆ ਜਾ ਰਿਹਾ ਹੈ। ਇਨਾ ਸਕੀਮਾਂ ਰਾਹੀਂ ਕਈ ਅਜਿਹੇ ਰੋਗ ਹਨ ਜਿਸ ਲਈ ਜੇਕਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਚ ਚਲਾ ਜਾਂਦਾ ਹੈ ਜਿਵੇਂ ਕਿ ਹੈਪਾਟਾਈਸਿਸ ਬੀ ਅਤੇ ਸੀ ਅਤੇ ਬੱਚਿਆਂ ਦੇ ਕਈ ਪ੍ਰਕਾਰ ਦੇ ਦਿਲ ਆਦਿ ਦੇ ਰੋਗ ਵੀ ਇਸ ਸਕੀਮ ਰਾਹੀਂ ਮੁਫਤ ਵਿੱਚ ਮੁਹਈਆ ਕਰਵਾਏ ਜਾ ਰਹੇ ਹਨ। ਰਸ਼ਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਲੋੜਵੰਦ ਜਾਂ ਬੱਚੇ ਨੂੰ ਕੋਈ ਲੰਬਾ ਸਮਾਂ ਚੱਲਣ ਵਾਲੀ ਬਿਮਾਰੀ ਹੈ ਤਾਂ ਉਹ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰਾਬਤਾ ਕਰ ਸਕਦੇ ਹਨ।