ਪਰਚੀ ਕਟਵਾਉਣ ਵਾਲੇ 100 ਅਤੇ ਆਪਰੇਟਰ ਸਿਰਫ ਇੱਕ
ਯਾਰ ਮੈਂ ਕੀ ਕਰਾਂ ਆਪਰੇਟਰ ਨਹੀਂ ਮਿਲ ਰਿਹਾ – ਸੀਐਮਓ ਸ਼ਰਮਾ
ਬਰਨਾਲਾ 18 ਜੂਨ (ਮਨਿੰਦਰ ਸਿੰਘ) ਸਿਵਿਲ ਹਸਪਤਾਲ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਦੇਖਿਆ ਜਾਵੇ ਤਾਂ ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਬਰਨਾਲਾ ਦਾ ਸਿਵਲ ਹਸਪਤਾਲ ਹਮੇਸ਼ਾ ਪੰਜਾਬ ਦੇ ਨੰਬਰ ਇੱਕ ਸਥਾਨ ਤੇ ਹਰ ਸਾਲ ਕਿਤੇ ਨਾ ਕਿਤੇ ਆਪਣੀ ਥਾਂ ਬਣਾ ਲੈਂਦਾ ਹੈ ਪ੍ਰੰਤੂ ਲੱਗਦਾ ਹੈ ਕਿ ਇਸ ਵਾਰੀ ਕਿਤੇ ਨਾ ਕਿਤੇ ਉਹੀ ਸਥਾਨ ਨੂੰ ਬਰਕਰਾਰ ਰੱਖਣਾ ਔਖਾ ਹੋ ਸਕਦਾ ਹੈ। ਪਿਛਲੇ ਲੰਬੇ ਸਮੇਂ ਤੋਂ ਮਰੀਜ਼ ਆਪਣੀ ਪਰਚੀ ਕਟਵਾਉਣ ਲਈ ਲੰਮੀਆਂ ਕਤਾਰਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਇੱਕ ਹੀ ਜਵਾਬ ਨਾਲ ਸਾਰ ਦਿੱਤਾ ਜਾਂਦਾ ਹੈ।
ਯਾਰ ਸਾਡੇ ਕੋਲ ਆਪਰੇਟਰ ਨਹੀਂ ਹੈਗੇ ਅਸੀਂ ਕਿੱਥੋਂ ਲੈ ਕੇ ਆਈਏ। ਜਲਦੀ ਹੀ ਆਪਰੇਟਰ ਦਾ ਹੱਲ ਕਰਾਂਗੇ।
ਅਸੀਂ ਪੱਖੇ ਅਤੇ ਪਾਣੀ ਦੀ ਵਿਵਸਥਾ ਕਰ ਰਹੇ ਹਾ
ਇਸ ਸਮੱਸਿਆ ਦੇ ਹੱਲ ਲਈ ਜਦੋਂ ਸਿਵਿਲ ਸਿਵਲ ਸਰਜਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੀ ਕਰਾਂ ਜਦੋਂ ਆਪਰੇਟਰ ਮਿਲੇਗਾ ਫਿਰ ਹੀ ਚਲਾਵਾਂਗੇ। ਸਿਵਲ ਸਰਜਨ ਨੂੰ ਪੁੱਛਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਇਹ ਗੱਲ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਗਰਮੀ ਨੂੰ ਦੇਖਦੇ ਹੋਏ ਬਜ਼ੁਰਗ ਅਤੇ ਬੱਚੇ ਜੋ ਕਿ ਸਰਕਾਰੀ ਹਸਪਤਾਲ ਦੀਆਂ ਦਵਾਈਆਂ ਤੇ ਹੀ ਨਿਰਭਰ ਹਨ ਉਹਨਾਂ ਲਈ ਔਖਿਆਈ ਮਿਟਾਉਣ ਲਈ ਪੁਖਤਾ ਇੰਤਜ਼ਾਮ ਆਖਰ ਕਦੋਂ ਕੀਤੇ ਜਾਣਗੇ।
ਅੱਗੋਂ ਸਿਵਿਲ ਸਰਜਨ ਨੇ ਕਿਹਾ ਕਿ ਉੱਥੇ ਅਗਲੇ ਚਾਰ ਪੰਜ ਦਿਨਾਂ ਤੱਕ ਪੱਖਾ ਅਤੇ ਪਾਣੀ ਦੀ ਵਿਵਸਥਾ ਕਰਵਾ ਰਹੇ ਹਨ। ਜਦੋਂ ਪੁੱਛਿਆ ਕਿ ਸਿਰਫ ਪਾਣੀ ਅਤੇ ਪੱਖੇ ਦੀ ਵਿਵਸਥਾ ਹੀ ਹੋਵੇਗੀ ਜਾਂ ਕਤਾਰਾਂ ਵਿੱਚ ਲੱਗੇ ਹੋਏ ਲੋਕਾਂ ਨੂੰ ਇੱਕ ਹੋਰ ਕੰਪਿਊਟਰ ਆਪਰੇਟਰ ਦੇ ਕੇ ਹੱਲ ਕੀਤਾ ਜਾਵੇਗਾ, ਤਾਂ ਉਨਾਂ ਨੇ ਫੱਟ ਦੇਣੇ ਫੋਨ ਕੱਟ ਦਿੱਤਾ ਅਤੇ ਦੂਸਰੀ ਵਾਰ ਫਿਰ ਤੋਂ ਲੋਕਾਂ ਦੇ ਮਸਲੇ ਲਈ ਜਦੋਂ ਉਹਨਾਂ ਨੂੰ ਕਾਲ ਕੀਤੀ ਗਈ ਤਾਂ ਉਹਨਾਂ ਨੇ ਫੋਨ ਚੁੱਕਣਾ ਮੁਨਾਸਫ ਨਹੀਂ ਸਮਝਿਆ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਕਤਾਰਾ ਵਿੱਚ ਖੱਜਲ ਖਵਾਰੀ ਦੀ ਸਮੱਸਿਆ ਨੂੰ ਮਕਾਉਣ ਲਈ ਲਗਾਤਾਰ ਸਰਕਾਰ ਦੇ ਕੰਨੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਵਜੂਦ ਉਸਦੇ ਨਾ ਤਾਂ ਪੰਜਾਬ ਦੇ ਹੈਲਥ ਸਿਸਟਮ ਵੱਲੋਂ ਪੁਖਤਾ ਕਦਮ ਚੁੱਕੇ ਜਾ ਰਹੇ ਹਨ ਅਤੇ ਨਾ ਹੀ ਸਿਵਿਲ ਸਰਜਨ ਵੱਲੋਂ ਇਸ ਉੱਤੇ ਕੋਈ ਖਾਸ ਗੌਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਮਰੀਜ਼ਾਂ ਦੀ ਖੱਜਲ ਖੁਆਰੀ ਲਗਾਤਾਰ ਬਰਕਰਾਰ ਹੈ।