ਬਰਨਾਲਾ/ਟੱਲੇਵਾਲ 18 ਜੁਲਾਈ (ਯੂਨੀਵਿਜ਼ਨ ਨਿਊਜ਼) ਐਸ,ਐਸ,ਪੀ ਬਰਨਾਲਾ ਆਈ,ਪੀ,ਐਸ ਸ੍ਰੀ ਸੰਦੀਪ ਮਲਿਕ ਜੀ ਦੇ ਦਿਸਾ ਨਿਰਦੇਸਾ ਹੇਠ ਬਰਨਾਲਾ ਜਿਲੇ ਦੇ ਤਕਰੀਬਨ ਸਾਰੇ ਥਾਣਿਆ ਦੇ ਐਸ,ਐਚ,ਓ ਤਬਦੀਲ ਕਰ ਦਿੱਤੇ ਗਏ ਹਨ,ਇਸੇ ਤਹਿਤ ਡੀ,ਐਸ,ਪੀ ਮਹਿਲ ਕਲਾ ਸਰਦਾਰ ਕੰਵਲਪਾਲ ਸਿੰਘ ਜੀ ਦੇ ਹੁਕਮਾ ਅਨੁਸਾਰ ਐਸ,ਐਚ,ਓ ਟੱਲੇਵਾਲ ਨਿਰਮਲਜੀਤ ਸਿੰਘ ਨੇ ਅੱਜ ਅਹੁਦਾ ਸੰਭਾਲਣ ਤੋ ਬਾਅਦ ਪੱਤਰਕਾਰਾ ਨਾਲ ਪਲੇਠੀ ਮੀਟਿੰਗ ਕੀਤੀ ਉਹਨਾ ਕਿਹਾ ਮੁੱਖ ਮੰਤਰੀ ਪੰਜਾਬ ਵੱਲੋ ਪੰਜਾਬ ਨੂੰ ਨਸਾ ਮੁਕਤ ਕਰਨ ਸੰਬੰਧੀ ਡੀ,ਜੀ,ਪੀ,ਵੱਲੋ ਦਿੱਤੀਆ ਸਖਤ ਹਦਾਇਤਾ ਅਨੁਸਾਰ ਮਾਣਯੋਗ ਐਸ,ਐਸ,ਪੀ ਬਰਨਾਲਾ ਆਈ,ਪੀ,ਐਸ ਸ੍ਰੀ ਸੰਦੀਪ ਮਲਿਕ ਅਤੇ ਡੀ,ਐਸ,ਪੀ ਮਹਿਲ ਕਲਾ ਕੰਵਲਪਾਲ ਸਿੰਘ ਜੀ ਦੇ ਹੁਕਮਾ ਦੀ ਪਾਲਣਾ ਕਰਦਿਆ ਥਾਣਾ ਟੱਲੇਵਾਲ ਅਧੀਨ ਆਉਦੇ ਸਾਰੇ ਇਲਾਕੇ ਚ ਕਿਸੇ ਪ੍ਰਕਾਰ ਦੀ ਕੋਈ ਨਸਾ ਤਸਕਰੀ ਅਤੇ ਲੁੱਟਾ ਖੋਹਾ ਦੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਨਹੀ ਦੇਣ ਦਿੱਤਾ ਜਾਵੇਗਾ, ਉਹਨਾ ਪਿੰਡਾ ਦੇ ਨੌਜੁਆਨਾ ਨੂੰ ਸਖਤ ਤਾੜਨਾ ਕੀਤੀ ਹੈ ਕਿ ਥਾਣਾ ਟੱਲੇਵਾਲ ਦੀ ਹਦੂਦ ਅੰਦਰ ਆਉਂਦੇ ਕਿਸੇ ਵੀ ਪਿੰਡ ਦਾ ਕੋਈ ਨੌਜੁਆਨ ਮੈਡੀਕਲ ਨਸਾ ਸਿਗਨੇਚਰ ਕੈਪਸੂਲ ਜਾ ਚਿੱਟਾ ਪੀਂਦਾ ਜਾ ਵੇਚਦਾ ਫੜਿਆ ਗਿਆ ਤਾ ਉਸਨੂੰ ਥਾਣੇ ਲਿਜਾਕੇ ਚੰਗੀ ਕੁੱਟਮਾਰ ਕਰਕੇ ਜੇਲ ਭੇਜਿਆ ਜਾਵੇਗਾ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਛੁਡਵਾਉਣ ਆਏ ਵਿਅਕਤੀ ਨੂੰ ਥਾਣੇ ਨਹੀ ਵੜਨ ਦਿੱਤਾ ਜਾਵੇਗਾ ਉਹ ਕਿੰਨਾ ਵੀ ਮੋਹਤਬਰ ਜਾ ਕੋਈ ਪੋਲੀਟੀਕਲ ਕਿਓ ਨਾ ਹੋਵੇ। ਉਹਨਾ ਕਿਹਾ ਕਿ ਸਾਰੇ ਪਿੰਡਾ ਦੀਆ ਪੰਚਾਇਤਾ ਨਾਲ ਮੀਟਿੰਗਾ ਕਰਕੇ ਪਿੰਡ ਪਿੰਡ ਚੋ ਨਸੇ ਦੀ ਜੜ ਖਤਮ ਕੀਤੀ ਜਾਵੇਗੀ,ਉਹਨਾ ਕਿਹਾ ਕਿ ਨਸੇ ਦੇ ਖਾਤਮੇ ਲਈ ਪਿੰਡਾ ਦੀਆ ਪੰਚਾਇਤਾ ਅਤੇ ਸਪੋਰਟਸ ਕਲੱਬ ਦੇ ਨੌਜੁਆਨਾ ਦੇ ਸਹਿਯੋਗ ਦੀ ਬਹੁਤ ਸਖਤ ਜਰੂਰਤ ਹੈ,ਐਸ,ਐਚ,ਓ ਨਿਰਮਲਜੀਤ ਸਿੰਘ ਨੇ ਕਿਹਾ ਕਿ ਪਿੰਡਾ ਦੇ ਸਾਝੇ ਕੰਮਾ ਲਈ ਕੋਈ ਵੀ ਪੰਚਾਇਤ ਥਾਣੇ ਆਉਂਦੀ ਹੈ ਤਾ ਉਸ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ,ਉਹਨਾ ਬੁਲਟ ਮੋਟਰਸਾਈਕਲਾ ਤੇ ਪਟਾਕੇ ਮਾਰਨ ਵਾਲਿਆ ਨੂੰ ਸਖਤ ਤਾੜਨਾ ਕੀਤੀ ਹੈ ਕਿ ਮੇਰੇ ਇਲਾਕੇ ਅੰਦਰ ਇਹੋ ਜਿਹਾ ਕੁਝ ਨਹੀ ਹੋਣ ਦਿੱਤਾ ਜਾਵੇਗਾ,ਉਹਨਾ ਕਿਹਾ ਕਿ ਜੇਕਰ ਕੋਈ ਮੋਟਰਸਾਈਕਲ ਤੇ ਪਟਾਕੇ ਮਾਰਦਾ ਫੜਿਆ ਗਿਆ ਤਾ ਉਸਦਾ ਮੋਟਰਸਾਈਕਲ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ।