ਮੋਗਾ 04 ਸਤੰਬਰ ਸੋਨੀ ਗੋਇਲ
ਮੋਗਾ ਦੇ ਬਾਘਾਪੁਰਾਣਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਮਾਸੂਮ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।
ਮੋਟਰਸਾਈਕਲ ਸਵਾਰ ਪਰਿਵਾਰ ਬਾਘਾ ਪੁਰਾਣਾ ਤੋਂ ਜੈਮਲ ਵੱਲ ਜਾ ਰਹੇ ਸੀ।
ਪਰ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਪਤੀ-ਪਤਨੀ ਸਮੇਤ ਦੋ ਮਾਸੂਮ ਬੱਚਿਆਂ ਦੀ ਮੌਤ
ਇਸ ਹਾਦਸੇ ਵਿੱਚ ਪਤੀ, ਪਤਨੀ ਅਤੇ ਦੋ ਮਾਸੂਮ ਬੱਚਿਆਂ ਦੀ ਵੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਿਵਾਰ ਪਿੰਡ ਜੈਮਲਵਾਲਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਹਾਦਸੇ ਵਿੱਚ ਧਰਮਪ੍ਰੀਤ ਸਿੰਘ, ਕੁਲਦੀਪ ਕੌਰ, ਵਿਸ਼ਾਲ ਅਤੇ ਅਭਿਜੋਤ ਸਿੰਘ ਦੀ ਮੌਤ ਹੋ ਗਈ।
ਕਾਰ ਚਾਲਕ ਨੇ ਕੀਤਾ ਸੀ ਨਸ਼ਾ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਕਾਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ।
ਉਸ ਨੇ ਨਸ਼ੇ ਦਿ ਹਾਲਤ ‘ਚ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
Posted By SonyGoyal