ਮਨਿੰਦਰ ਸਿੰਘ, ਬਰਨਾਲਾ

ਤਕਰੀਬਨ ਅੱਜ ਤੋਂ 25 ਦਿਨ ਪਹਿਲਾਂ ਜਦੋਂ ਬਰਨਾਲਾ ਵਿਖੇ ਸਿਹਤ ਵਿਭਾਗ ਦਾ ਡਾਇਰੈਕਟਰ ਪਹੁੰਚਿਆ ਤਾਂ ਹਸਪਤਾਲ ਵਿੱਚ ਗੱਲਾਂ ਹੋਣ ਲੱਗੀਆਂ ਕਿ ਸੌ ਚੋਰ ਦੇ ਇੱਕ ਦਿਨ ਸਾਧ ਦਾ।

ਇਹ ਗੱਲ ਓਸ ਵੇਲੇ ਸੱਚ ਹੋ ਗਈ ਜਦੋਂ ਸਿਹਤ ਵਿਭਾਗ ਨੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਅਤੇ ਸਿਵਿਲ ਸਰਜਨ ਬਰਨਾਲਾ ਨੂੰ ਮੁਅੱਤਲ ਕਨ ਦਿੱਤਾ।

ਕੀ ਕਹਿਣਾ ਹੈ ਸਿਵਲ ਸਰਜਨ ਬਰਨਾਲਾ ਦਾ

ਯਾਰ ਇਸ ਵਿੱਚ ਕੁਝ ਨਹੀਂ ਹੈਗਾ ਕੱਢਣ ਪਾਉਣ ਨੂੰ ਮੈਨੂੰ ਤਾਂ ਅਸਵਨੀ ਨੇ ਫਸਾਇਆ ਹੈ। ਜਦੋਂ ਬਰਨਾਲਾ ਦੇ ਸਿਵਲ ਸਰਜਨ ਹਰਿੰਦਰ ਕੁਮਾਰ ਸ਼ਰਮਾ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਲਰਕ ਦੀ ਸ਼ਰਾਰਤ ਹੈ ਕਿ ਮੇਰਾ ਨਾਮ ਨਾਲ ਰੱਖਿਆ ਗਿਆ। ਸਾਰਾ ਮਾਮਲਾ ਕਲਰਕ ਦਾ ਹੀ ਹੈ। ਕਲਰਕ ਨੇ ਇਹ ਸੋਚਿਆ ਹੋਣਾ ਕਿ ਜੇ ਅਫਸਰ ਦਾ ਨਾਮ ਵਿੱਚ ਰੱਖਾਂਗਾ ਤਾਂ ਆਪਣੇ ਆਪ ਨੂੰ ਬਚਾਉਣ ਲਈ ਇਹਨਾਂ ਨੂੰ ਮੈਨੂੰ ਵੀ ਬਚਾਉਣਾ ਪਏਗਾ।

ਅੱਧੀ ਤਨਖਾਹ ਤਾਂ ਮਿਲੇਗੀ ਕੋਈ ਟੈਨਸ਼ਨ ਨਹੀਂ ਦੋ ਮਹੀਨਿਆਂ ਨੂੰ ਬਹਾਲ ਹੋ ਕੇ ਪੂਰੀ ਲੈ ਲਵਾਂਗੇ – ਸਿਵਲ ਸਰਜਨ

ਸਿਵਲ ਸਰਜਨ ਨੇ ਕਿਹਾ ਕਿ ਇਨਕੁਆਰੀ ਚੱਲਣ ਤੱਕ ਅੱਧੀ ਤਨਖਾਹ ਦਾ ਲਾਭ ਉਹਨਾਂ ਨੂੰ ਵੀ ਮਿਲੇਗਾ ਅਤੇ ਅਸ਼ਵਨੀ ਨੂੰ ਵੀ ਮਿਲੇਗਾ। ਸਿਵਿਲ ਸਰਜਨ ਨੇ ਕਿਹਾ ਕਿ ਮੈਂ ਨਿਰਦੋਸ਼ ਹਾਂ ਅਤੇ ਇਨਕਵਾਰੀ ਜਿੱਡੀ ਮਰਜ਼ੀ ਛੋਟੀ ਜਾਂ ਵੱਡੀ ਹੋਵੇ ਮੈਨੂੰ ਕੋਈ ਡਰ ਨਹੀਂ ਕਿਉਂਕਿ ਮੈਂ ਜਦੋਂ ਕੁਝ ਕੀਤਾ ਹੀ ਨਹੀਂ ਤੇ ਮੈਂ ਡਰਾਂ ਕਿਉਂ। ਬਾਕੀ ਗੁਜ਼ਾਰੇ ਜੋਗੀ ਤਨਖਾਹ ਸਸਪੈਂਡ ਹੋਣ ਤੋਂ ਬਾਅਦ ਵੀ ਮਿਲਦੀ ਹੈ। ਗੁਜ਼ਾਰਾ ਤਾਂ ਹੋ ਹੀ ਜਾਵੇਗਾ। ਜਿਸ ਨੇ ਕੁਝ ਕੀਤਾ ਹੋਵੇ ਉਸ ਨੂੰ ਡਰਨ ਦੀ ਲੋੜ ਹੈ ਮੈਂ ਨਿਰਦੋਸ਼ ਹਾਂ ਤੇ ਮੈਨੂੰ ਡਰਨ ਦੀ ਕੋਈ ਵੀ ਲੋੜ ਨਹੀਂ।

Leave a Reply

Your email address will not be published. Required fields are marked *