ਗੁਰਸੇਵਕ ਸਿੰਘ ਸਹੋਤਾ

ਮਹਿਲ ਕਲਾਂ 22 ਸਤੰਬਰ – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਗੰਗੋਹਰ ਦੀ ਨਵੀਂ ਇਕਾਈ ਦੀ ਚੋਣ ਪਿੰਡ ਵਾਸੀਆਂ ਵੱਲੋ ਨਵੇਂ ਸਿਰੇ ਤੋਂ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਰਣਜੀਤ ਸਿੰਘ ਬਿੰਦਰ ਸਿੰਘ ਨੂੰ ਇਕਾਈ ਪ੍ਰਧਾਨ, ਇਕਾਈ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ,ਮੀਤ ਪ੍ਰਧਾਨ ਬਲਦੇਵ ਸਿੰਘ,ਮੀਤ ਪ੍ਰਧਾਨ ਬਲਵਿੰਦਰ ਸਿੰਘ,ਮੀਤ ਪ੍ਰਧਾਨ ਦਰਸ਼ਨ ਸਿੰਘ, ਖਜਾਨਚੀ ਵਰਿੰਦਰ ਸਿੰਘ , ਜਨਰਲ ਸਕੱਤਰ ਨਿਰਮਲ ਸਿੰਘ, ਪ੍ਰੈਸ ਸਕੱਤਰ ਜਗਦੀਸ਼ ਸਿੰਘ,ਸਹਾਇਕ ਖਜਾਨਚੀ ਕੁਲਵਿੰਦਰ ਸਿੰਘ, ਹੀਰਾ ਸਿੰਘ ਸਹਾਇਕ ਸਕੱਤਰ,ਸ਼ਮਸ਼ੇਰ ਸਿੰਘ,ਕਰਮਜੀਤ ਸਿੰਘ ਸਲਾਹਕਾਰ ਆਦਿ 25 ਮੈਂਬਰੀ ਕਮੇਟੀ ਚੁਣੀ ਗਈ । ਇਹ ਚੋਣ ਬਲਾਕ ਪ੍ਰਧਾਨ ਅਮਰਜੀਤ ਸਿੰਘ ਮਹਿਲ ਖੁਰਦ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਜ਼ਿਲ੍ਹਾ ਖਜਾਨਚੀ ਮਲਕੀਤ ਸਿੰਘ ਈਨਾ ਅਤੇ ਬਲਾਕ ਜਨਰਲ ਸਕੱਤਰ ਜੱਗਾ ਛਾਪਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ  ਕੀ 02 ਤਰੀਕ ਦੇ ਚੰਡੀਗੜ੍ਹ ਰੋਸ਼ ਪ੍ਰਦਰਸਨ ਪਾਣੀਆਂ ਦੇ ਮੁੱਦੇ, ਰਹਿੰਦਿਆਂ ਕਿਸਾਨੀ ਮੰਗਾਂ ਦੀ ਲੜਾਈ ਦਾ ਪਹਿਲਾ ਪੜ੍ਹਾਅ ਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਮੰਗਾਂ ਲਈ ਵੱਡਾ ਮੋਰਚਾ ਚੰਡੀਗੜ੍ਹ ਵਿੱਖੇ ਲਾਇਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕੀ ਆਉਣ ਵਾਲੇ ਹਾੜੀ ਦੇ ਸੀਜਨ ਲਈ 5.50 ਲੱਖ ਟਨ ਡੀਏਪੀ ਖਾਦ ਦੀ ਲੋੜ ਹੈ ਪਰ ਹੁਣ ਤੱਕ ਸੂਬੇ ਨੂੰ ਕਰੀਬ ਡੇਢ ਲੱਖ ਟਨ ਡੀਏਪੀ ਖਾਦ ਹੀ ਮਿਲੀ ਹੈ।ਕੇਂਦਰ ਵੱਲੋ ਐਲੋਕੇਸ਼ਨ ਤੋਂ ਘੱਟ ਖਾਦ ਦਿੱਤੀ ਜਾ ਰਹੀ ਹੈ।ਅਜਿਹੇ ਹਾਲਾਤ ਚ ਕਣਕ ਦੀ ਬਿਜਾਈ ਸਮੇਂ ਤੋਟ ਪੈ ਸਕਦੀ ਹੈ।ਉਹਨਾਂ ਚੇਤਾਵਨੀ ਦਿੱਤੀ ਕਿ ਅਗਰ ਸੈਂਟਰ ਅਤੇ ਪੰਜਾਬ ਸਰਕਾਰ ਨੇ ਖਾਦ ਸਪਲਾਈ ਯਕੀਨੀ ਬਣਾਉਣ ਲਈ ਕਦਮ ਨਾ ਚੁੱਕੇ ਤਾਂ ਵੱਡੇ ਸੰਘਰਸ਼ ਵਿੱਡੇ ਜਾਣਗੇ ਅਤੇ ਆਉਂਦੀਆਂ ਜਿਮਨੀ ਚੋਣਾਂ ਵਿੱਚ ਆਪ ਤੇ ਭਾਜਪਾ ਉਮੀਦਵਾਰਾਂ ਨੂੰ ਤਕੜੇ ਰੋਹ ਦਾ ਸਾਹਮਣਾ ਕਰਨਾ ਪਵੇਗਾ।ਇਸ ਸਮੇਂ ਬਲਾਕ ਆਗੂ ਅਵਤਾਰ ਸਿੰਘ ਕਲਾਲ ਮਾਜਰਾ ਵੀ ਹਾਜਰ ਸਨ।

Leave a Reply

Your email address will not be published. Required fields are marked *