ਬਰਨਾਲਾ 26 ਸਤੰਬਰ (ਮਨਿੰਦਰ ਸਿੰਘ)
ਐਸਡੀਐਮ ਬਰਨਾਲਾ ਨੂੰ ਕੀਤੀ ਏਜੰਟ ਦੀ ਲਿਖਤੀ ਸਿਕਾਇਤ
ਏਜੰਟ ਕੋਲ ਵਰਕ ਪਰਮਿਟ ਲਵਾਉਣ ਲਈ ਸਰਕਾਰੀ ਲਾਈਲਾਈਸੈਂਸ ਨਹੀਂ ਹੈ – ਭਾਕਿਯੂ ਲੱਖੋਵਾਲ
ਸਥਾਨਕ ਗਿੱਲ ਨਗਰ ਵਿਖੇ ਨਿੱਜੀ ਇਮੀਗ੍ਰੇਸ਼ਨ ਵੱਲੋਂ ਲੱਖ਼ਾ ਰੁਪਏ ਲੈ ਕੇ ਇੰਗਲੈਂਡ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬ੍ਰਿਟਿਸ਼ ਐਂਡ ਕਨੇਡੀਅਨ ਇਮੀਗ੍ਰੇਸ਼ਨ ਬਰਨਾਲਾ ਵੱਲੋਂ ਉਹਨਾਂ ਦੇ ਪ੍ਰਵਾਰ ਨੂੰ ਇੰਗਲੈਂਡ ਭੇਜਣ ਲਈ 32 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪੀੜਿਤ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਏਜਂਟ ਵੱਲੋਂ ਇੰਗਲੈਂਡ ਭੇਜ ਦਿੱਤਾ ਗਿਆ ਪ੍ਰੰਤੂ ਉਸ ਦਾ 18 ਮਹੀਨੇ ਦਾ ਪੁੱਤਰ ਅਤੇ ਪੀੜਿਤ ਆਪ ਲੰਬੇ ਸਮੇਂ ਤੋਂ ਏਜੰਟ ਦੇ ਚੱਕਰ ਕੱਟ ਰਹੇ ਹਨ ਅਤੇ ਆਖਿਰ ਨੂੰ ਉਹਨਾਂ ਦੇ ਪਾਸਪੋਰਟ ਤੇ ਇੰਗਲੈਂਡ ਵੱਲੋਂ 10 ਸਾਲਾਂ ਦਾ ਪੱਕਾ ਬੈਨ ਲੱਗ ਗਿਆ। ਪੀੜਤ ਨੇ ਕਿਹਾ ਕਿ ਏਜੰਟ ਦੀ ਗਲਤੀ ਕਰਕੇ ਉਸ ਦਾ ਪਰਿਵਾਰ ਖੇਰੂ ਖੇਰੂ ਹੋ ਚੁੱਕਿਆ ਹੈ। ਉਸ ਦਾ 18 ਮਹੀਨੇ ਦਾ ਬੱਚਾ ਜੋ ਆਪਣੀ ਮਾਂ ਤੋਂ ਬਿਨਾਂ ਬਿਲਕ ਰਿਹਾ ਹੈ ਤੇ ਉਸਦਾ ਪਤੀ ਆਪਣੀ ਪਤਨੀ ਨੂੰ ਇੰਗਲੈਂਡ ਤੋਰ ਕੇ ਏਜੈਂਟਾਂ ਦੇ ਹੱਥੀ ਚੜ ਕੇ ਆਪਣੀ ਅਤੇ ਪਰਿਵਾਰ ਦੀ ਕੁੱਲ ਪੂੰਜੀ ਏਜੰਟ ਦੇ ਹਵਾਲੇ ਕਰਕੇ ਮੱਥੇ ਤੇ ਹੱਥ ਮਾਰ ਕੇ ਰੋਣ ਲਈ ਮਜਬੂਰ ਹੋ ਕੇ ਬੈਠਾ ਹੈ। ਪੀੜਤ ਨੇ ਕਿਹਾ ਕਿ ਏਜੰਟ ਨੂੰ ਉਸ ਵੱਲੋਂ ਗੁਹਾਰ ਲਗਾਈ ਗਈ ਕਿ ਜੇਕਰ ਉਸਦਾ ਪਰਿਵਾਰ ਨਹੀਂ ਜਾ ਸਕਿਆ ਤਾਂ ਏਜੰਟ ਵੱਲੋਂ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਪ੍ਰੰਤੂ ਏਜੰਟ ਨੇ ਉਹਨਾਂ ਦਾ ਫੋਨ ਚੱਕਣਾ ਛੱਡ ਦਿੱਤਾ ਹੈ ਅਤੇ ਜਦੋਂ ਉਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਸਹਾਰਾ ਲੈ ਕੇ ਏਜਂਟ ਦੇ ਦਫਤਰ ਪਹੁੰਚਦਾ ਹੈ ਤਾਂ ਅੱਗੋਂ ਏਜਟ ਦੀ ਘਰਵਾਲੀ ਮੰਨਦੀ ਭਾਸ਼ਾ ਵਰਤਣੀ ਸ਼ੁਰੂ ਕਰ ਦਿੰਦੀ ਹੈ।
ਬੇਵਕੂਫ ਲੋਕ ਸਾਡੀਆਂ ਬੈੱਲਾਂ ਮਾਰੀ ਜਾਂਦੇ ਹਨ – ਏਜਂਟ ਦੀ ਘਰਵਾਲੀ ਜਦੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਉਕਤ ਪੀੜਿਤ ਏਜੰਟ ਦੇ ਦਫਤਰ ਅਤੇ ਘਰ ਪਹੁੰਚਿਆ ਤਾਂ ਉਹਨਾਂ ਨੇ ਅੰਦਰੋਂ ਕੁੰਡੇ ਲਗਾ ਲਏ ਅਤੇ ਏਜਂਟ ਦੀ ਘਰਵਾਲੀ ਨੇ ਮਨ ਦੀ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ। ਜਾਣਕਾਰੀ ਚ ਵਾਧਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਸਰਪਰਸਤ ਐਡਵੋਕੇਟ ਮਨਵੀਰ ਕੌਰ ਰਾਹੀ ਨੇ ਦੱਸਿਆ ਕਿ ਉਸ ਦੀ ਘਰਵਾਲੀ ਵੱਲੋਂ ਉਹਨਾਂ ਨੂੰ ਬਹੁਤ ਮੰਦੀ ਸ਼ਬਦਾਵਲੀ ਬੋਲੀ ਗਈ ਹੈ। ਰਾਹੀ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਰੇ ਮਾਮਲੇ ਬਾਰੇ ਬਰਨਾਲਾ ਦੇ ਸਿਟੀ ਦੋ ਪੁਲਿਸ ਸਟੇਸ਼ਨ ਵਿਖੇ ਜਾਣਕਾਰੀ ਦੇਣ ਤੋਂ ਬਾਅਦ ਹੀ ਟੇਬਲ ਟਾਕ ਕਰਨ ਲਈ ਏਜੰਟ ਦੇ ਦਫਤਰ ਪਹੁੰਚੇ ਸਨ। ਕਿਹਾ ਕਿ ਏਜੰਟ ਆਪਣੇ ਘਰੇ ਹੈ ਅਤੇ ਆਪਣੀ ਘਰਵਾਲੀ ਨੂੰ ਬਾਹਰ ਭੇਜ ਦਿੰਦਾ ਹੈ ਅਤੇ ਉਸਦੀ ਘਰਵਾਲੀ ਕਹਿੰਦੀ ਹੈ ਕਿ ਉਹ ਘਰੇ ਨਹੀਂ ਹਨ ਅਤੇ ਜਦੋਂ ਉਕਤਾਣ ਪੀੜਤ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਨਾਲ ਬੈਠ ਕੇ ਗੱਲ ਕਰੋ ਸਾਨੂੰ ਰਾਹ ਪਾਵੋ ਤਾਂ ਏਜਂਟ ਦੀ ਘਰਵਾਲੀ ਮਨਦੀਪ ਸ਼ਬਦਾਵਲੀ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੀ ਹੈ। ਮੌਕੇ ਤੇ ਜਦੋਂ ਪੱਤਰਕਾਰ ਏਜਟ ਦੀ ਘਰਵਾਲੀ ਨੂੰ ਮੀਡੀਆ ਅੱਗੇ ਆਉਣ ਲਈ ਕਹਿੰਦੇ ਹਨ ਤਾਂ ਉਹ ਉਹਨਾਂ ਦਾ ਵੀ ਲਿਹਾਜ਼ ਨਹੀਂ ਕਰਦੀ ਅਤੇ ਉਹਨਾਂ ਨੂੰ ਵੀ ਗਲਤ ਸ਼ਬਦਾਵਲੀ ਵਰਤਦੀ ਹੈ। ਪੀੜਤ ਕੁਲਵਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਏਜੰਟ ਕੋਲ ਵਰਕ ਪਰਮਿਟ ਲਵਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਲਾਈਸੈਂਸ ਨਹੀਂ ਹੈ ਗੈਰ ਕਾਨੂੰਨੀ ਢੰਗ ਨਾਲ ਏਜੰਟ ਲੋਕਾਂ ਕੋਲੋਂ ਮੋਟਾ ਪੈਸਾ ਠੱਗ ਰਹੇ ਹਨ। ਪੀੜਤਾ ਨੇ ਭੁਗਤਾਨ ਏਜੰਟ ਦਾ ਲਾਇਸੰਸ ਚੈੱਕ ਕਰਨ ਦੀ ਮੰਗ ਐਸਡੀਐਮ ਕੋਲ ਰੱਖੀ ਹੈ। ਐਸਡੀਐਮ ਬਰਨਾਲਾ ਦੇ ਦਫਤਰ ਚੋਂ ਏਜੰਟ ਨੂੰ 27 ਸਤੰਬਰ ਨੂੰ ਆਪਣਾ ਲਾਈਸੰਸ ਅਤੇ ਵਰਕ ਪਰਮਿਟ ਆਦਿ ਲਵਾਉਣ ਦੇ ਸਰਕਾਰੀ ਦਸਤਾਵੇਜ ਪੇਸ਼ ਕਰਨ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਪੀੜਤ ਕੁਲਵਿੰਦਰ ਸਿੰਘ ਦੀ ਮੰਗ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਸਦੇ ਵੱਲੋਂ ਠੱਗੀ ਗਈ ਇਹਦਾ ਕੰਮ ਉਸਨੂੰ ਵਾਪਸ ਕਰਾਈ ਜਾਵੇ।
Posted By Soni Goyal