ਰਵੀ ਸ਼ਰਮਾ, ਬਰਨਾਲਾ
ਜਿਲ੍ਹਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਗੌਰ ਹੋਵੇ ਕਿ ਜ਼ਿਲ੍ਹਾ ਪ੍ਰਧਾਨ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਜਿਮਨੀ ਚੋਣ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਦਾਅਵੇਦਾਰ ਸਨ, ਜਦ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਨੇੜਲੇ ਸਾਥੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਵਾਉਣ ਵਿੱਚ ਭਾਵੇਂ ਸਫਲਤਾ ਹਾਸਿਲ ਕਰ ਲਈ ਪਰ ਉਨ੍ਹਾਂ ਲਈ ਇਹ ਕਿਲ੍ਹਾ ਜਿਤਨਾ ਹੁਣ ਸੁਖਾਲੀ ਗੱਲ ਨਹੀਂ ਹੈ। ਕਿਉਂਕਿ ਲੋਕਾਂ ਦੇ ਵਿੱਚ ਵਿਚਰਨ ਵਾਲੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਮੰਗਲਵਾਰ ਸਵੇਰੇ 8 ਵਜੇ ਸੋਸ਼ਲ ਮੀਡੀਆ ਰਾਹੀਂ ਅਸਤੀਫਾ ਦੇ ਕੇ ਆਜ਼ਾਦ ਚੋਣ ਲੜਨ ਦਾ ਬਿਗਲ ਬਜਾ ਦਿੱਤਾ ਹੈ। ਉਹਨਾਂ ਸੋਮਵਾਰ ਨੂੰ ਆਪਣੇ ਜੱਦੀ ਪਿੰਡ ਕੱਟੂ ਵਿਖੇ ਗੁਰੂ ਘਰ ਵਿੱਚ ਅਰਦਾਸ ਕਰਾਉਣ ਉਪਰੰਤ ਪਿੰਡ ਦੀ ਭਰਮੀ ਹਾਜ਼ਰੀ ਵਿੱਚ ਵੀ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰਾਂ ਸਣੇ ਆਪਣੇ ਸਮਰਥਕਾਂ ਦੀ ਹਾਜ਼ਰੀ ‘ਚ ਆਜ਼ਾਦ ਚੋਣ ਲੜਨ ਵਜੋਂ ਸੰਕੇਤ ਦੇ ਦਿੱਤੇ ਸਨ।