ਮਨਿੰਦਰ ਸਿੰਘ, ਬਰਨਾਲਾ
ਚੋਣਾਂ ਦੀ ਰੁੱਤ ਚੱਲ ਰਹੀ ਹੈ ਅਤੇ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਅਤੇ ਮੁੱਦੇ ਲੈ ਕੇ ਮੈਦਾਨ ਵਿੱਚ ਖੇਡਣ ਲਈ ਆ ਚੁੱਕੇ ਹਨ। ਜੇਕਰ ਬਰਨਾਲਾ ਤੋਂ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਵੱਲੋਂ ਕਾਲਾ ਢਿੱਲੋ, ਆਮ ਆਦਮੀ ਪਾਰਟੀ ਤੋਂ ਹਰਿੰਦਰ ਧਾਲੀਵਾਲ, ਭਾਜਪਾ ਦੇ ਕੇਵਲ ਸਿੰਘ ਢਿੱਲੋ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੁਲਵੰਤ ਸਿੰਘ ਕੀਤੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੋਵਿੰਦ ਸਿੰਘ ਸੰਧੂ, ਦਾ ਰਸ਼ਮੀ ਉਮੀਦਵਾਰਾਂ ਵਜੋਂ ਐਲਾਨ ਹੁਣ ਤੱਕ ਹੋ ਚੁੱਕਿਆ ਹੈ।
ਕਾਲਾ ਢਿੱਲੋ – ਜੇਕਰ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋ ਜੋ ਕਿ ਉੱਗੇ ਸਮਾਜ ਸੇਵੀ ਅਤੇ ਚੰਗੇ ਟ੍ਰਾਂਸਪੋਰਟਰ ਹਨ। ਜਦ ਵੀ ਕਿਸੇ ਚੰਗੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਚੰਗਾ ਸ਼ਬਦ ਇੱਕ ਇਨਸਾਨ ਦੀ ਵਿਆਖਿਆ ਕਰਦਾ ਹੈ ਕਿ ਉਹ ਕਿਹੋ ਜਿਹਾ ਕਿਰਦਾਰ ਰੱਖਦਾ ਹੈ ਅਤੇ ਲੋਕਾਂ ਵਿੱਚ ਕਿੰਨਾ ਕ ਹਰਮਨ ਪਿਆਰਾ ਹੈ। ਕਾਲਾ ਢਿੱਲੋ ਸ਼ਹਿਰ ਦਾ ਵਾਸੀ ਹੋਣ ਦੇ ਨਾਲ ਨਾਲ ਲੋਕਾਂ ਦਾ ਚਹੇਤਾ ਵੀ ਬਣਿਆ ਹੋਇਆ ਹੈ। ਕਾਲਾ ਢਿੱਲੋ ਵੱਲੋਂ ਅਕਸਰ ਹੀ ਬਿਨਾਂ ਭੇਦਭਾਵ ਕੀਤੇ ਲੋਕਾਂ ਦੇ ਸੁੱਖ ਅਤੇ ਦੁੱਖ ਦੇ ਮਾਹੌਲ ਚ ਸ਼ਾਮਿਲ ਹੋਣ ਤੋਂ ਕਦੀ ਵੀ ਪਿਛਾ ਨਹੀਂ ਹਟਿਆ। ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਤੇ ਕਾਂਗਰਸ ਪਾਰਟੀ ਵੱਲੋਂ ਆਖਰ ਨੂੰ ਕਾਲ ਢਿੱਲੋਂ ਨੂੰ ਚੋਣ ਮੈਦਾਨ ਚ ਉਤਾਰ ਕੇ ਵੱਡੀਆਂ ਉਮੀਦਾਂ ਨਾਲ ਬਰਨਾਲਾ ਤੋਂ ਜਿਮਨੀ ਚੋਣ ਦੀ ਸੀਟ ਕੱਢਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਕਾਲਾ ਢਿੱਲੋ ਦੀ ਸੀਟ ਦਾ ਐਲਾਨ 23 ਅਕਤੂਬਰ ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਦੇ ਮੁੱਖ ਵਾਕਾਂ ਨਾਲ ਹੋਇਆ। ਜਿਵੇਂ ਹੀ ਗੁਰੂ ਘਰ ਤੋਂ ਸ਼ਬਦ ਦੀ ਆਵਾਜ਼ ਕੰਨਾਂ ਚ ਪਈ ਤਿਵੇਂ ਹੀ ਇੱਕ ਚਿੱਠੀ ਵੀ ਸਾਹਮਣੇ ਆਈ ਕਿ ਬਰਨਾਲਾ ਤੋਂ ਕਾਂਗਰਸ ਪਾਰਟੀ ਵੱਲੋਂ ਕਾਲਾ ਢਿਲੋ ਨੂੰ ਦਸਵੀਂ ਉਮੀਦਵਾਰ ਐਲਾਨਿਆ ਜਾਂਦਾ ਹੈ।