ਮਨਿੰਦਰ ਸਿੰਘ, ਬਰਨਾਲਾ
ਵਿਧਾਨ ਸਭਾ ਹਲਕਾ ਬਰਨਾਲਾ ਦੀਆਂ ਜਿਮਣੀ ਚੋਣਾਂ ਦੇ ਮੱਦੇ ਨਜ਼ਰ ਸ਼ਹਿਰ ਚ ਰੌਣਕ ਮੇਲੇ ਵਾਲਾ ਮਾਹੌਲ ਵੇਖਣ ਨੂੰ ਮਿਲ ਰਿਹਾ। ਇਸ ਚ ਕੋਈ ਦੋ ਰਾਏ ਨਹੀਂ ਕਿ ਸਾਰੀਆਂ ਪਾਰਟੀਆਂ ਵਾਲੇ ਭਾਵੇਂ ਇੱਕ ਦੂਜੇ ਨਾਲ ਲੜਾਈ ਲੜ ਰਹੇ ਹੋਣ ਪਰੰਤੂ ਵੋਟਾਂ ਵਾਲੇ ਦਿਨ ਇੱਕੋ ਲਾਈਨ ਚ ਸਾਰੇ ਬੂਥ ਲਗਾ ਕੇ ਜਿਵੇਂ ਦੁਕਾਨਦਾਰ ਬੈਰਾਗ ਨੂੰ ਉਡੀਕਦਾ ਹੋਵੇ ਇਸ ਤਰ੍ਹਾਂ ਹੀ ਆਪਣੇ ਪਿਆਰ ਕਰਨ ਵਾਲੇ ਵੋਟਰਾਂ ਨੂੰ ਉਡੀਕਦੇ ਨਜ਼ਰ ਆਉਂਦੇ ਹਨ।
ਜੇਕਰ ਬਰਨਾਲਾ ਦੇ ਬੂਥਾਂ ਦੀ ਗੱਲ ਕੀਤੀ ਜਾਵੇ ਤਾਂ ਬੂਥਾਂ ਦੀ ਰੌਣਕ ਦੇਖ ਕੇ ਮਾਹੌਲ ਇੰਝ ਲੱਗ ਰਿਹਾ ਹੈ ਕਿ ਜਿਵੇਂ ਕਾਲੇ ਢਿੱਲੋ ਵਾਲਾ ਪੰਜਾ ਅਤੇ ਗੁਰਦੀਪ ਬਾਠ ਵਾਲਾ ਟਰੱਕ ਲੋਕਾਂ ਦੇ ਦਿਲ ਨੂੰ ਜੱਚ ਗਿਆ ਹੋਵੇ ਅਤੇ ਰੌਣਕ ਵੀ ਇਨਾ ਦੋਹੇ ਬੂਥਾਂ ਤੇ ਦੇਖਣ ਨੂੰ ਮਿਲ ਰਹੀ ਹੈ।
ਵੋਟਰਾਂ ਵੱਲੋਂ ਆਪਣੇ ਅੰਗੂਠੇ ਅਤੇ ਸ਼ਕਤੀ ਦੇ ਪ੍ਰਦਰਸ਼ਨ ਤੋਂ ਬਾਅਦ 23 ਤਰੀਕ ਨੂੰ ਨਤੀਜੇ ਸਾਹਮਣੇ ਆ ਜਾਣਗੇ। ਇੰਜ ਕਿਹਾ ਜਾ ਸਕਦਾ ਹੈ ਹੁਣ ਕਿਸਮਤ ਚੰਦਰੀ ਬੰਦ ਪਈ ਹ ਵਿੱਚ ਮਸ਼ੀਨਾਂ ਦੇ। ਸ਼ਾਮ ਨੂੰ 6 ਵਜੇ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਚ ਬੰਦ ਹੋ ਜਾਵੇਗੀ ਅਤੇ 23 ਤਰੀਕ ਨੂੰ ਕੀਤੇ ਗਏ ਕੰਮਾਂ ਦੇ ਅਧਾਰ ਤੇ ਨਤੀਜੇ ਦੇਖਣ ਨੂੰ ਮਿਲਣਗੇ।