ਮਨਿੰਦਰ ਸਿੰਘ, ਬਰਨਾਲਾ
26 ਨਵੰਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਟੇਬਲ ਟੈਨਿਸ ਅਤੇ ਨੈੱਟਬਾਲ ਟੂਰਨਾਮੈਂਟ ਕੱਲ ਸ਼ੁਰੂ ਕਰਵਾਏ ਗਏ, ਜਿਨ੍ਹਾਂ ਦਾ ਉਦਘਾਟਨ ਐਸ.ਡੀ ਕਾਲਜ ਬਰਨਾਲਾ ਵਿਖੇ ਕੀਤਾ ਗਿਆ। ਇਹਨਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਐੱਸ ਡੀ ਕਾਲਜ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਨੈੱਟਬਾਲ ਐਸ.ਡੀ. ਕਾਲਜ ਬਰਨਾਲਾ ਵਿਖੇ ਅਤੇ ਟੇਬਲ ਟੈਨਿਸ ਮੁਕਾਬਲੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਨੈੱਟਬਾਲ ਗੇਮ ਵਿੱਚ ਅੰ-14 ਲੜਕੀਆਂ ਦੀਆਂ 11 ਟੀਮਾਂ, ਅੰ-17 ਦੀਆਂ 13 ਟੀਮਾਂ, ਅੰ-21 ਦੀਆਂ 10 ਟੀਮਾਂ, ਅੰ-21-30 ਦੀਆਂ 7 ਟੀਮਾਂ ਅਤੇ ਅੰ-31-40 ਦੀਆਂ 4 ਟੀਮਾਂ ਨੇ ਭਾਗ ਲਿਆ। ਨੈੱਟਬਾਲ ਵਿੱਚ ਉਮਰ ਵਰਗ ਅੰਡਰ-14 ਲੜਕੀਆਂ ਦੀ ਟੀਮ ਵਿੱਚ ਫਾਜ਼ਿਲਕਾ ਨੂੰ ਸ੍ਰੀ ਮੁਕਤਸਰ ਸਾਹਿਬ ਨੇ 9-15 ਦੇ ਫਰਕ ਨਾਲ, ਰੂਪਨਗਰ ਨੂੰ ਲੁਧਿਆਣਾ ਨੇ 2-24 ਦੇ ਫਰਕ ਨਾਲ ਹਰਾਇਆ। ਅੰਡਰ-21 ਲੜਕੀਆਂ ਦੀ ਟੀਮ ਵਿੱਚ ਸੰਗਰੂਰ ਨੇ ਰੂਪਨਗਰ ਨੂੰ 12-5 ਦੇ ਫਰਕ ਨਾਲ ਹਰਾਇਆ। ਅੰਮ੍ਰਿਤਸਰ ਨੂੰ ਬਠਿੰਡਾ ਨੇ 0-13 ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਬਰਨਾਲਾ ਨੇ 12-17 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿੱਚ ਹੁਸ਼ਿਆਰਪੁਰ ਨੇ ਰੂਪਨਗਰ ਨੂੰ 15-1 ਦੇ ਫਰਕ ਨਾਲ, ਬਠਿੰਡਾ ਨੇ ਫਿਰੋਜ਼ਪੁਰ ਨੂੰ 16-0 ਦੇ ਫਰਕ ਨਾਲ, ਮਲੇਰਕੋਟਲਾ ਨੇ ਪਟਿਆਲਾ ਨੂੰ 22-09 ਦੇ ਫਰਕ ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਬਰਨਾਲਾ ਨੂੰ 13-05 ਦੇ ਫਰਕ ਨਾਲ ਅਤੇ ਅੰਮ੍ਰਿਤਸਰ ਨੂੰ ਸੰਗਰੂਰ ਨੇ 0-17 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੇਬਲ ਟੈਨਿਸ ਗੇਮ ਵਿੱਚ ਅੰ-14 ਲੜਕੀਆਂ ਦੀਆਂ 22 ਟੀਮਾਂ, ਅੰ-17 ਦੀਆਂ 22 ਟੀਮਾਂ ਨੇ ਭਾਗ ਲਿਆ। ਟੇਬਲ ਟੈਨਿਸ ਗੇਮ ਵਿੱਚ ਉਮਰ ਵਰਗ ਅੰਡਰ-14 ਲੜਕੀਆਂ ਦੇ ਪਹਿਲੇ ਰਾਊਂਡ ਵਿਚ ਅੰਮ੍ਰਿਤਸਰ ਨੇ ਫਾਜ਼ਿਲਕਾ ਨੂੰ , ਪਟਿਆਲਾ ਨੇ ਬਠਿੰਡੇ ਨੂੰ ਨਾਲ ਹਰਾਇਆ। ਲੁਧਿਆਣੇ ਨੇ ਸੰਗਰੂਰ ਨੂੰ ਹਰਾਇਆ। ਅੰਡਰ-17 ਲੜਕੀਆਂ ਵਿੱਚ ਪਠਾਨਕੋਟ ਨੇ ਫਰੀਦਕੋਟ ਨੂੰ ਹਰਾਇਆ।