ਬਰਨਾਲਾ
27 ਨਵੰਬਰ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਨੈਸਕੌਮ ਦੇ ਸਹਿਯੋਗ ਨਾਲ ਨੌਜਵਾਨ ਨੂੰ ਬੀਪੀਐਮ ਐਸੋਸੀਏਟ ਆਫ ਐਂਡ ਏ, ਬੀ ਪੀ ਐਮ ਐਸੋਸੀਏਟ ਈ ਕਾਮਰਸ, ਸਾਈਬਰ ਸੁਰੱਖਿਆ, ਬੀ ਪੀ ਐਮ ਐਸੋਸੀਏਟ ਬੈਂਕਿੰਗ ਦੇ ਮੁਫਤ ਕੋਰਸ ਆਨਲਾਈਨ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਕਰਨ ਲਈ ਸਿਖਿਆਰਥੀ ਦਾ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ। ਇਹ ਕੋਰਸ 15 ਤੋਂ 30 ਘੰਟੇ ਦੇ ਹਨ , ਜਿਸ ਦੀ ਵੈਲੀਡਿਟੀ 90 ਦਿਨ ਦੀ ਹੈ।
ਓਹਨਾ ਅੱਗੇ ਕਿਹਾ ਕਿ ਚਾਹਵਾਨ ਵਿਦਿਆਰਥੀ ਦਿੱਤੇ ਲਿੰਕ https://forms.gle/zHZ8rXVAdEZo5Ff59 ਉਪਰ ਜਾ ਕੇ ਜਾਂ QR code ਤੋਂ ਗੂਗਲ ਫਾਰਮ ਵਿਚ ਆਪਣੀ ਜਾਣਕਾਰੀ ਭਰ ਸਕਦੇ ਹਨ ਅਤੇ ਕੋਰਸਾਂ ਲਈ ਰਜਿਸਟਰ ਕਰਵਾ ਸਕਦੇ ਹਨ ਤਾਂ ਜੋ ਪ੍ਰਾਰਥੀਆਂ ਨੂੰ ਪ੍ਰਾਈਵੇਟ ਸੈਕਟਰ ਵਿਚ ਰੋਜਗਾਰ ਦੇ ਯੋਗ ਮੌਕਿਆਂ ਦਾ ਲਾਭ ਪ੍ਰਾਪਤ ਕਰਨ ਵਿਚ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਕੋਰਸਾਂ ਵਿਚ ਦਾਖਲ ਹੋਣ ਲਈ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰੀ ਸਮੇਂ ਵਿਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ, ਬਰਨਾਲਾ ਵਿਚ ਆ ਕੇ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ 94170-39072 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।