ਬਰਨਾਲਾ, 30 ਨਵੰਬਰ (ਮਨਿੰਦਰ ਸਿੰਘ) ਬਰਨਾਲਾ ਚ ਪੈਂਦੇ ਕਸਬਾ ਹੰਡਿਆਇਆ ਦੇ ਕੋਠੇ ਜਲਾਲ ਕੇ ਵਿਖੇ ਸ਼ਹੀਦ ਧਾਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸਾਲਾਨਾ ਸਮਾਗਮ ਆਰੰਭ ਕੀਤੇ ਗਏ। ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਨੇ ਦੱਸਿਆ ਕਿ ਸਾਰੀ ਸੰਗਤ ਦੇ ਉਪਰਾਲੇ ਨਾਲ ਹੀ ਗੁਰੂ ਸਾਹਿਬ ਇਡਾ ਵੱਡਾ ਕਾਰਜ ਕਰਨ ਦੀ ਸਮਰੱਥਾ ਅਤੇ ਸਮਰਥ ਬਖਸ਼ਦੇ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਗੁਰੂ ਘਰ ਵਿਖੇ ਤਿੰਨ ਦਿਨ ਦੇ ਸਮਾਗਮ ਕਰਵਾਏ ਜਾਂਦੇ ਹਨ।
ਇਨਾ ਸਮਾਗਮਾਂ ਚ ਕਈ ਭਗਤੀ ਵਾਲੇ ਮਹਾਂਪੁਰਸ਼ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਬਾਬਾ ਰਣਜੀਤ ਸਿੰਘ ਨੇ ਕਿਹਾ ਕਿ ਧਰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ ਪ੍ਰੰਤੂ ਜੇ ਕੋਈ ਧਰਮੀ ਕਹਾ ਕੇ ਅਧਰਮੀ ਕੰਮ ਕਰੇ ਤਾਂ ਉਹ ਕਿਤੇ ਨਾ ਕਿਤੇ ਕਰਮਾਂ ਤੇ ਜਰੂਰ ਅਸਰ ਦਿਖਾਉਂਦਾ ਹੈ। ਰਣਜੀਤ ਸਿੰਘ ਨੇ ਕਿਹਾ ਕਿ ਕੋਠੇ ਜਲਾਲ ਕੇ ਅਤੇ ਬਰਨਾਲਾ ਤੋਂ ਵਡੇਰੀ ਗਿਣਤੀ ਵਿੱਚ ਸੰਗਤ ਇੱਥੇ ਰੋਜਾਨਾ ਦੀ ਤਰ੍ਹਾਂ ਵੀ ਸੇਵਾ ਕਰਨ ਲਈ ਪਹੁੰਚਦੀ ਹੈ ਅਤੇ ਇਹਨਾਂ ਸਮਾਗਮਾਂ ਚ ਹਜ਼ਾਰਾਂ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਨਾਲ ਜੁੜੇ ਰਹਿੰਦੇ ਹਨ। ਬਾਬਾ ਰਣਜੀਤ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿਸਟਰ ਬਰਨਾਲਾ ਵੱਲੋਂ ਖੂਨਦਾਨ ਕੈਂਪ ਲਗਾਉਣ ਦੀ ਸਲਾਗਾ ਕਰਦੇ ਹੋਏ ਕਿਹਾ ਕਿ ਜਗਵਿੰਦਰ ਸਿੰਘ ਭੰਡਾਰੀ ਜੋ ਕਿ ਲੰਬੇ ਸਮੇਂ ਤੋਂ ਹਰ ਮਹੀਨੇ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਅਤੇ ਹੋਰ ਵੀ ਜਿੱਥੇ ਜਰੂਰਤ ਹੁੰਦੀ ਹੈ ਉੱਥੇ ਜਾ ਕੇ ਖੂਨਦਾਨ ਕੈਂਪ ਲਗਾਉਂਦੇ ਹਨ ਜੋ ਕਿ ਵਡਭਾਗਾ ਹੋਣ ਦਾ ਸੁਭਾਗ ਬਖਸ਼ਦਾ ਹੈ। ਉਹਨਾਂ ਨੇ ਕਿਹਾ ਕਿ ਉਹ ਗੁਰੂ ਘਰ ਵਿਖੇ ਪਹੁੰਚੀਆਂ ਸਾਰੀਆਂ ਸੰਗਤਾਂ ਅਤੇ ਸ਼ਖਸੀਅਤਾਂ ਦਾ ਜੀ ਆਇਆਂ ਨੂੰ ਕਰਦੇ ਹਨ ਅਤੇ ਨਾਲ ਹੀ ਧੰਨਵਾਦ ਵੀ ਕਰਦੇ ਹਨ ਕਿ ਉਹਨਾਂ ਵੱਲੋਂ ਗੁਰੂ ਸਾਹਿਬਾਂ ਦੇ ਵਡਮੁੱਲੇ ਵਿਚਾਰ ਸੁਣਨ ਲਈ ਸਮੇਂ ਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰੀਆਂ ਗਈਆਂ। ਇਸ ਮੌਕੇ ਮੁੱਖ ਸੇਵਾਦਾਰ ਰਣਜੀਤ ਸਿੰਘ ਤੋਂ ਇਲਾਵਾ ਸੇਵਾਦਾਰ ਮੱਘਰ ਸਿੰਘ, ਧਿਆਨ ਸਿੰਘ, ਰੁਪਿੰਦਰ ਸਿੰਘ, ਧੰਨਾ ਸਿੰਘ, ਦਰਸ਼ਨ ਕੁਮਾਰ, ਆਦਿ ਨੇ ਵੀ ਖੂਨਦਾਨ ਚ ਸਹਿਯੋਗ ਦਿੱਤਾ। ਸਤਿਕਾਰ ਸਭਾ ਦੇ ਨਾਲ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਦੇ ਮਨਦੀਪ ਕੌਰ ਸਟਾਫ਼ ਨਰਸ,ਭੁਪਿੰਦਰ ਕੁਮਾਰ, ਤਲਵਿੰਦਰ ਸਿੰਘ,ਸੰਦੀਪ ਸਿੰਘ,ਗੁਰਮੇਲ ਸਿੰਘ ਨੇ ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਔਰਤਾਂ ਲਈ ਖ਼ੂਨਦਾਨ ਇਕੱਤਰ ਕਰਨ ਚ ਸਹਿਯੋਗ ਦਿੱਤਾ। ਐਚ ਡੀ ਐਫ਼ ਸੀ ਬੈਂਕ ਵੱਲੋਂ ਮੈਨੇਜਰ ਤਰੁਣ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਨੇ ਦਿੱਤੀ ਅਤੇ ਦੱਸਿਆ ਕੀ ਇਹ ਕੈਂਪ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਲਗਾਇਆ ਜਾਂਦਾ ਹੈ। ਇਸ ਮੌਕੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ ਨੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਸਹਿਯੋਗ ਦੀ ਆਸ ਕਰਦੇ ਦੱਸਿਆ ਕਿ ਇਹ ਕੈਂਪ ਇਸ ਮਹੀਨੇ ਦਾ ਚੌਥਾ ਕੈਂਪ ਹੈ ਅਤੇ ਕੁੱਲ 132 ਯੁਨਿਟ ਖ਼ੂਨ ਇੱਕਤਰ ਕੀਤਾ ਗਿਆ।