ਮਨਿੰਦਰ ਸਿੰਘ, ਬਰਨਾਲਾ

ਜੇਕਰ ਪੰਜਾਬ ਚ ਪ੍ਰਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਵਾਸੀ ਪੰਜਾਬ ਚ  50 ਲੱਖ ਦੇ ਕਰੀਬ ਹਨ। ਪਰੰਤੂ ਇਸ ਦੇ ਉਲਟ ਜੇਕਰ ਪੰਜਾਬੀਆਂ ਦੀ ਪੂਰੀ ਦੁਨੀਆ ਚ ਗੱਲ ਕੀਤੀ ਜਾਵੇ ਤਾਂ 50 ਲੱਖ ਵੀ ਨਹੀਂ ਬਣ ਰਹੇ। ਸ਼ੰਕਾਯੋਗ ਗੱਲ ਤਾਂ ਇਹ ਹੈ ਕਿ ਪੂਰੇ ਪੰਜਾਬ ਚ ਪਰਵਾਸੀਆਂ ਦੀ ਗਿਣਤੀ 50 ਲੱਖ ਦੇ ਇਰਦ ਗਿਰਦ ਹੋ ਚੁੱਕੀ ਹੈ ਅਤੇ ਪੰਜਾਬ ਦੀ ਕੁੱਲ ਆਬਾਦੀਤ ਕਰੋੜ ਦੇ ਕਰੀਬ ਹੈ। ਆਉਣ ਵਾਲੇ ਸਮੇਂ ਚ ਪੰਜਾਬੀਆਂ ਦੀ ਗਿਣਤੀ 50 ਲੱਖ ਅਤੇ ਪ੍ਰਵਾਸੀਆਂ ਦੀ ਗਿਣਤੀ ਢਾਈ ਕਰੋੜ ਤੋਂ ਟੱਪ ਜਾਵੇਗੀ, ਅਤੇ ਇਹ ਪ੍ਰਵਾਸੀ ਪੰਜਾਬ ਦੇ ਲੋਕਾਂ ਤੇ ਜੋਰ ਅਜਮਾਇਸ਼ ਡੰਡਾ ਧੱਕਾ ਮੁੱਕੀ ਤੇ ਪੰਚਾਇਤਾਂ ਸੰਭਾਲਣਗੇ।

      ਇੰਡਸਟਰੀਆ “ਚ ਪਰਵਾਸੀਆਂ ਨੂੰ ਮਿਲ ਰਹੀ ਅਹਿਮ ਭੂਮਿਕਾ, ਪਹਿਲ ਆਧਾਰਤਾ ਅਤੇ ਹਮਦਰਦੀ ਕਿਤੇ ਨਾ ਕਿਤੇ ਪੰਜਾਬ ਚ ਪੰਜ ਆਬ ਨੂੰ ਹੋਰ ਵੰਡਣ ਦੀ ਝਾਕ ਚ ਤਾ ਨਹੀਂ। ਜਿਵੇਂ ਪਹਿਲਾਂ ਇੰਨੇ ਸੂਬੇ ਪਾੜ ਕੇ ਬਣਾਏ ਗਏ ਹਨ ਇੱਕ ਹੋਰ ਸੂਬਾ ਬਣਾਉਣ ਤੇ ਚਰਚਾ ਤਾਂ ਨਹੀਂ ਚੱਲ ਰਹੀ। ਕਿਤੇ ਸਰਕਾਰਾਂ ਵੱਲੋਂ ਇਡੇ ਵੱਡੇ ਲੈਵਲ ਤੇ ਪ੍ਰਵਾਸ ਕਰਾਉਣਾ ਕੋਈ ਵੱਡੀ ਚਾਲ ਤਾਂ ਨਹੀਂ।

ਪੰਜਾਬ ਚ ਰਹਿੰਦੇ ਮੁੱਛ ਫੁੱਟ ਗੱਭਰੂ, ਤੁਰਲੇ ਵਾਲੇ ਬਜ਼ੁਰਗ, ਘੋੜੀਆਂ ਦੇ ਸ਼ੌਕੀਨ, ਤੇ 100 ਸੌ ਕਿਲਿਆਂ ਵਾਲੇ ਸਰਦਾਰ ਇਸ ਗੱਲ ਤੇ ਗੌਰ ਕਰਨ ਦੀ ਜਰੂਰਤ

ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨਾਲ ਹੋ ਰਹੀ ਹਮਦਰਦੀ ਅਤੇ ਪੰਜਾਬੀਆਂ ਨਾਲ ਹੋ ਰਿਹਾ ਧੱਕਾ ਕਿਤੇ ਨਾ ਕਿਤੇ ਇੱਕ ਗੱਲ ਤਾਂ ਸਾਫ ਜਰੂਰ ਕਰਦਾ ਹੈ ਕਿ ਪੰਜਾਬੀਓ ਤੁਸੀਂ ਤਾਂ ਨਹੀਂ ਸੰਭਲਨਾ ਪਰ ਅਸੀਂ ਸੰਭਲਣ ਅਤੇ ਪੰਜਾਬ ਨੂੰ ਸੰਭਾਲਣ ਲਈ ਤਿਆਰ ਹਾਂ ਤੁਸੀਂ ਬਸ ਆਪਣੀ ਤਿਆਰੀ ਕਰੋ। ਇਹ ਗੱਲਾਂ ਕਈ ਵਾਰੀ ਪੰਜਾਬ ਚ ਰਹਿੰਦੇ ਮੁੱਛ ਫੁੱਟ ਗੱਭਰੂ, ਤੁਰਲੇ ਵਾਲੇ ਬਜ਼ੁਰਗ, ਘੋੜੀਆਂ ਦੇ ਸ਼ੌਕੀਨ, ਤੇ 100 ਸੌ ਕਿਲਿਆਂ ਵਾਲੇ ਸਰਦਾਰ ਇਸ ਗੱਲ ਤੇ ਗੌਰ ਕਰਨ ਦੀ ਜਰੂਰਤਪ੍ਰਵਾਸੀਆਂ ਦੀਆਂ ਵੀਡੀਓ ਰਾਹੀਂ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਹਨ। ਪ੍ਰਵਾਸੀਆਂ ਵੱਲੋਂ ਪੰਜਾਬ ਚ ਪੈਰ ਪਸਾਰਨੇ ਅਤੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾ ਕੇ ਪੱਕੇ ਤੌਰ ਤੇ ਵਸਨੀਕ ਹੋਣਾ ਪੰਜਾਬੀਆਂ ਦੀ ਗੈਰਤ ਮੰਦ ਅਤੇ ਠੁੱਕ ਨੂੰ ਵੰਗਾਰਨ ਵਾਲੀ ਗੱਲ ਹੈ।

Leave a Reply

Your email address will not be published. Required fields are marked *