ਮਨਿੰਦਰ ਸਿੰਘ, ਬਰਨਾਲਾ
ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸਮਾਗਮ ਸਮਾਪਤ ਹੋ ਗਿਆ ਹੈ। ਇਸ ਮੌਕੇ ਸੁਆਮੀ ਰਾਮਸ਼ਰਨ ਦਾਸ, ਸੁਆਮੀ ਰਿਤਨੇਸਾਨੰਦ, ਹਰਪ੍ਰੀਤ ਸਿੰਘ ਗਿੱਲ ਸੂਬਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸੁਆਮੀ ਮਾਧਵਾ ਨੰਦ ਗਿਰੀ ਜਿਸ ਵਿੱਚ ਬਰਨਾਲਾ ਦੇ 501 ਸਨਾਤਨੀਆਂ ਨੂੰ ਤ੍ਰਿਸ਼ੂਲ ਪਹਿਣਾ ਕੇ ਉਨ੍ਹਾਂ ਨੂੰ ਧਰਮ ਦੀ ਰੱਖਿਆ ਦੀ ਸੰਹੁ ਚੁਕਾਈ ਗਈ। ਨੀਲਮਣੀ ਸਮਾਧੀਆ ਨੇ ਕਿਹਾ ਕਿ ਸਾਡੇ ਸਨਾਤਨ ਧਰਮ ਦੇ ਸਾਰੇ ਦੇਵੀ-ਦੇਵਤੇ ਅਤੇ ਸ਼ਸਤਰ ਸਾਡੇ ਸਨਾਤਨ ਸੰਸਕ੍ਰਿਤੀ ਦਾ ਹਿੱਸਾ ਹਨ। ਸ਼ਾਸਤਰਾਂ ਦੇ ਨਾਲ-ਨਾਲ ਗੁਰੂਕੁਲ ਵਿਚ ਸ਼ਸਤਰ ਵੀ ਰੱਖਣੇ ਚਾਹੀਦੇ ਹਨ। ਇਸ ਲਈ ਸਾਨੂੰ ਆਪਣੇ ਘਰਾਂ ਵਿਚ ਹਥਿਆਰਾਂ ਦੀ ਪੂਜਾ ਲਈ ਇਹ ਤ੍ਰਿਸ਼ੂਲ ਪਹਿਨਣੇ ਚਾਹੀਦੇ ਹਨ ਇਸ ਪ੍ਰੈੱਸ ਕਾਨਫ਼ਰੰਸ ਵਿੱਚ ਸਾਰੇ ਸਨਾਤਨੀ ਭਰਾਵਾਂ ਵੱਲੋਂ ਸਮਾਗਮ ਦੀ ਸ਼ੁਰੂਆਤ ਸਮੂਹਿਕ ਹਨੂੰਮਾਨ ਚਾਲੀਸਾ ਨਾਲ ਕੀਤੀ ਗਈ। ਹਿੰਦੂ ਪ੍ਰੀਸ਼ਦ ਦੇ ਵਿਭਾਗ ਦੇ ਸਹਿ-ਸੰਯੋਜਕ ਨੀਲਮਣੀ ਸਮਾਧੀਆ, ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਰਾਹੁਲ ਬਾਲੀ ਕੋ-ਕਨਵੀਨਰ ਤੇਜੇਂਦਰ ਪ੍ਰਿੰਟਾ, ਵਿਮਲ ਕੁਮਾਰ, ਵਿਭਾਗ ਤੋਂ ਦੇਵੀ ਪ੍ਰਸਾਦ, ਸੋਨੀ ਗੋਇਲ ਸਿਟੀ ਕਨਵੀਨਰ ਸ਼ਮਸ਼ੇਰ ਭੰਡਾਰੀ, ਅਚਾਰੀਆ ਸ੍ਰੀਨਿਵਾਸ ਜੀ, ਮੱਠ ਮੰਦਰ ਦੇ ਮੁਖੀ ਸਾਰੇ ਸ਼ਾਮਲ ਸਨ।