ਮਨਿੰਦਰ ਸਿੰਘ, ਬਰਨਾਲਾ

ਜੇਕਰ ਸਾਈਬਰ ਠੱਗੀ ਦੀ ਗੱਲ ਕੀਤੀ ਜਾਵੇ ਤਾਂ ਸਾਈਬਰ ਠੱਗਾਂ ਵੱਲੋਂ ਨਿਤ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੇ ਠੱਗ ਕੋਈ ਨਾ ਕੋਈ ਨਵੇਂ ਤੋਂ ਨਵਾਂ ਹੱਥਕੰਡਾ ਅਪਣਾ ਕੇ ਲੋਕਾਂ ਦੇ ਖਾਤਿਆਂ ਚੋਂ ਪੈਸੇ ਉੜਾਉਣ ਚ ਸਫਲ ਹੁੰਦੇ ਨਜ਼ਰ ਆਉਂਦੇ ਹਨ ਅਤੇ ਇਸ ਤੇ ਜੇਕਰ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੀ ਤਾਂ ਉਹਨਾਂ ਵੱਲੋਂ ਵੀ ਹੁਣ ਤੱਕ ਕੋਈ ਵੱਡੀ ਕਾਰਵਾਈ ਪੰਜਾਬ ਚ ਨਾ ਤਾਂ ਅਮਲ ਚ ਲਿਆਂਦੀ ਗਈ ਨਾ ਹੀ ਪੰਜਾਬ ਚ ਸਾਈਬਰ ਠੱਗਾਂ ਨੂੰ ਨੱਥ ਪਹੁੰਚ ਕੋਈ ਵੱਡੀ ਕਾਮਯਾਬੀ ਹਾਸਲ ਹੋਈ ਹੈ। ਹੁਣ ਤੱਕ ਸਾਈਬਰ ਠੱਗਾਂ ਵੱਲੋਂ ਕਦੀ ਤਾਂ ਚਾਚੇ, ਭੂਆ ਦਾ ਪੁੱਤ ਬਣ ਕੇ ਲੁੱਟਿਆ ਜਾਂਦਾ ਸੀ ਅਤੇ ਕਦੀ ਦੂਰ ਦੁਰਾਡੇ ਦੇ ਰਿਸ਼ਤੇਦਾਰ ਦੇ ਐਕਸੀਡੈਂਟ ਦੀ ਕਹਾਣੀ ਸੁਣਾ ਕੇ, ਪਰੰਤੂ ਹੁਣ ਸਾਈਬਰ ਠੱਗਾਂ ਵੱਲੋਂ ਠੱਗੀ ਦਾ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ।
        
       ਕਿੰਝ ਠੱਗਦੇ ਹਨ ਨਵੇਂ ਤਰੀਕੇ ਦੇ ਠੱਗ

ਦਰਅਸਲ ਸਾਈਬਰ ਠੱਗਾਂ ਵੱਲੋਂ ਇੱਕ ਕਾਲ ਆਉਂਦੀ ਹੈ ਜਿਸ ਚ ਪਹਿਲਾ ਤੁਹਾਨੂੰ ਤੁਹਾਡੇ ਨਾਮ ਅਤੇ ਸ਼ਹਿਰ ਤੋਂ ਬੁਲਾਇਆ ਜਾਂਦਾ ਹੈ ਕਿ ਤੁਹਾਡਾ ਨਾਮ ਫਲਾਣ ਹੈ ਅਤੇ ਤੁਹਾਡਾ ਐਡਰੈਸ ਇਹ ਹੈ। ਠੱਗੀ ਦੇ ਸ਼ਿਕਾਰ ਹੋ ਰਹੇ ਜਿਆਦਾਤਰ ਲੋਕ ਹਾਬੜ ਜਾਂਦੇ ਹਨ ਅਤੇ ਤੁਰੰਤ ਹੀ ਹਾਂ ਚ ਇਸਦਾ ਜਵਾਬ ਦੇ ਦਿੰਦੇ ਹਨ। ਦਰਅਸਲ ਇੱਕ ਵਾਰੀ ਹਾਂ ਚ ਦਿੱਤਾ ਹੋਇਆ ਜਵਾਬ ਸਾਈਬਰ ਠੱਗ ਦੇ ਹੌਸਲੇ ਨੂੰ ਹੋਰ ਬੁਲੰਦ ਕਰ ਦਿੰਦਾ ਹੈ। ਨਵੀਂ ਠੱਗਾਂ ਵੱਲੋਂ ਪਹਿਲਾਂ ਤਾਂ ਆਪਣੇ ਆਪ ਨੂੰ ਕਸਟਮ ਅਧਿਕਾਰੀ ਦੱਸਿਆ ਜਾਂਦਾ ਹੈ ਅਤੇ ਫਿਰ ਕਿਹਾ ਜਾਂਦਾ ਹੈ ਕਿ ਉਹ ਬੰਬੇ ਕਸਟਮ ਡਿਪਾਰਟਮੈਂਟ ਤੋਂ ਬੋਲ ਰਿਹਾ ਹੈ ਅਤੇ ਉਸ ਵੱਲੋਂ ਇੱਕ ਕੋਰੀਅਰ ਜਬਤ ਕੀਤਾ ਗਿਆ ਹੈ ਜਿਸ ਕੋਰੀਅਰ ਚ ਤਕਰੀਬਨ 20 ਤੋਂ ਜਿਆਦਾ ਪਾਸਪੋਰਟ, 10 ਸਿਮ ਕਾਰਡ, ਚਿੱਟਾ ਪਾਊਡਰ ਅਤੇ ਕੁਝ ਫੋਰਨ ਦੀ ਕਰੰਸੀ ਜਬਤ ਕੀਤੀ ਗਈ ਹੈ। ਜਿਸ ਵਿੱਚ ਇਹ ਸੈਂਡ ਕਰਨ ਵਾਲੇ ਦਾ ਪਤਾ ਤੁਹਾਡੇ ਨਾਮ ਤੇ ਦੱਸਿਆ ਜਾਂਦਾ ਹੈ।
      ਦਰਅਸਲ ਜਦੋਂ ਠੱਗ ਸਾਰਾ ਕੁਝ ਰਚਾ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਹ ਤੁਹਾਡੇ ਦਿਮਾਗ ਨੂੰ ਕੈਪਚਰ ਕਰਦਾ ਹੈ ਅਤੇ ਜਿਵੇਂ ਹੀ ਕਿਸੇ ਵੱਡੇ ਚਿੱਟੇ ਨਸ਼ੇ ਦਾ ਨਾਮ ਆਉਂਦਾ ਹੈ ਤਾਂ ਆਮ ਜਨਤਾ ਘਬਰਾ ਕੇ ਪੁੱਛਣ ਲੱਗ ਜਾਂਦੀ ਹੈ ਸਰ ਮੈਂ ਤਾਂ ਕਦੀ ਬਾਹਰ ਗਿਆ ਹੀ ਨਹੀਂ ਨਾ ਹੀ ਮੇਰਾ ਕੋਈ ਜਾਣਕਾਰ ਬਾਹਰਲੇ ਦੇਸ਼ ਚ ਰਹਿੰਦਾ ਹੈ। ਦਰਅਸਲ ਸ਼ਿਕਾਰ ਹੋ ਰਹੇ ਦੀ ਘਬਰਾਹਟ ਹੀ ਠੱਗ ਦਾ ਹੌਸਲਾ ਅਫਜਾਈ ਕਰਦੀ ਹੈ ਅਤੇ ਫਿਰ ਉਹ ਕਹਿੰਦਾ ਹੈ ਕਿ ਜੇਕਰ ਤੁਸੀਂ ਇਸ ਕੋਰੀਅਰ ਦੇ ਮਾਲਕ ਨਹੀਂ ਹੋ ਤਾਂ ਤੁਰੰਤ ਸਾਈਬਰ ਕਰਾਈਮ ਹੈਲਪਲਾਈਨ ਤੇ ਕਾਲ ਕਰਕੇ ਇਸ ਦੀ ਪੁਸ਼ਟੀ ਕਰਵਾਓ ਨਹੀਂ ਤਾਂ 02 ਘੰਟੇ ਦੇ ਅੰਦਰ ਅੰਦਰ ਇਹ ਕੋਰੀਅਰ ਉਹਨਾਂ ਵੱਲੋਂ ਸਾਈਬਰ ਪੁਲਿਸ ਨੂੰ ਅਤੇ ਐਨਡੀਪੀਐਸ ਤੱਕ ਭੇਜ ਦਿੱਤਾ ਜਾਵੇਗਾ ਅਤੇ ਤੁਹਾਡੇ ਤੇ ਕੇਸ ਰਜਿਸਟਰ ਕਰ ਦਿੱਤਾ ਜਾਵੇਗਾ। ਓਹੋ ਕਹਿੰਦਾ ਹੈ ਕਿ ਮੈਂ ਤੁਹਾਨੂੰ ਫਿਰ ਤੋਂ ਕਾਲ ਕਰਦਾ ਹਾਂ ਤੁਸੀਂ ਇਸ ਦੀ ਪੁਸ਼ਟੀ ਕਰ ਲਵੋ ਇੱਕ ਵਾਰੀ ਆਪਣੇ ਪਰਿਵਾਰ ਨੂੰ ਇਹ ਗੱਲ ਦੱਸ ਦਵੋ ਕਿ ਇਸ ਤਰ੍ਹਾਂ ਹੋਇਆ ਹੈ ਜੇਕਰ ਤੁਸੀਂ ਇਸ ਚ ਸ਼ਾਮਿਲ ਨਹੀਂ ਹੋ ਤਾਂ ਤੁਰੰਤ ਹੀ ਦਿੱਲੀ ਹੈਡ ਕੁਆਰਟਰ ਨੂੰ ਇਸ ਦੀ ਜਾਣਕਾਰੀ ਸਾਂਝੀ ਕਰੋ।
    ਠੱਗ ਵੱਲੋਂ ਮੁੜ ਤੋਂ ਪੰਜ ਮਿੰਟ ਬਾਅਦ ਆਉਂਦੀ ਹੈ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਤੁਸੀਂ ਇਸ ਚ ਸ਼ਾਮਿਲ ਨਹੀਂ ਲੱਗਦੇ ਰਹੇ ਮੈਂ ਤੁਹਾਡੀ ਹੈਲਪ ਕਰ ਦਿੰਨਾ ਹਾਂ ਤੁਹਾਨੂੰ ਇੱਕ ਨੰਬਰ ਦੇ ਦਿੰਨਾ ਹਾਂ ਜੇਕਰ ਤੁਸੀਂ ਇਸ ਚ ਸ਼ਾਮਿਲ ਨਹੀਂ ਹੋ ਤਾਂ ਤੁਸੀਂ ਇਸ ਨੰਬਰ ਨਾਲ ਰਾਬਤਾ ਕਰ ਲਵੋ ਜੇ ਕਹੋ ਤਾਂ ਮੈਂ ਐਨਡੀਪੀਐਸ ਜਾਂ ਕਸਟਮ ਵਿਭਾਗ ਦੀ ਪੁਲਿਸ ਨਾਲ ਤੁਹਾਡੀ ਕਾਨਫਰਸ ਕਾਲ ਕਰਵਾ ਦਿੰਨਾ ਹਾਂ ਤੁਸੀਂ ਆਪਣਾ ਬਿਆਨ ਦਰਜ ਕਰਵਾ ਦਵੋ।
      ਫਿਰ ਅੰਗਰੇਜ਼ੀ ਚ ਗੱਲਬਾਤ ਦਾ ਮਸਲਾ ਸ਼ੁਰੂ ਹੁੰਦਾ ਹੈ ਅਤੇ ਬੜੇ ਔਫਿਸ਼ੀਅਲ ਤਰੀਕੇ ਨਾਲ ਬੰਬੇ ਦੇ ਕਸਟਮ ਅਧਿਕਾਰੀ ਤੁਹਾਡੀ ਗੱਲਬਾਤ ਕਸਟਮ ਦੀ ਪੁਲਿਸ ਨਾਲ ਕਰਵਾਉਂਦੇ ਹਨ ਅਤੇ ਉਹ ਕਸਟਮ ਅਧਿਕਾਰੀ ਤੁਹਾਡੀ ਸਾਰੀ ਗੱਲ ਸੁਣਦਾ ਹੈ ਅਤੇ ਉਸ ਤੋਂ ਬਾਅਦ ਕਹਿੰਦਾ ਹੈ ਕਿ ਤੁਸੀਂ ਤੁਰੰਤ ਦਿੱਲੀ ਕਸਟਮ ਕੋਲ ਜਾਵੋ ਅਤੇ ਇਹੀ ਬਿਆਨ ਆਪਣੇ ਉਹਨਾਂ ਕੋਲ ਜਾ ਕੇ ਦੇਵੋ ਨਹੀਂ ਤਾਂ ਤੁਹਾਡੇ ਸਮਣ ਤੁਹਾਡੇ ਲੋਕਲ ਪੁਲਿਸ ਨੂੰ ਦਿੱਤੇ ਜਾਣਗੇ ਅਤੇ ਬਹੁਤ ਵੱਡਾ ਮਸਲਾ ਹੋ ਜਾਵੇਗਾ। ਫਿਰ ਕਸਟਮ ਪੁਲਿਸ ਕਹਿੰਦੀ ਹੈ ਕਿ ਤੁਸੀਂ ਜੇਕਰ ਉਥੇ ਨਹੀਂ ਜਾ ਸਕਦੇ ਤਾਂ ਅਸੀਂ ਤੁਹਾਨੂੰ ਇੱਕ ਵੀਡੀਓ ਕਾਲ ਕਰਦੇ ਹਾਂ ਜਿਸ ਚ ਤੁਸੀਂ ਆਪਣੀ ਜਗਹਾ ਦਿਖਾ ਦਵੋ ਆਪਣੀ ਸ਼ਕਲ ਅਤੇ ਆਪਣੀ ਇੱਕ ਲਾਈਵ ਆਈਡੀ ਦਿਖਾ ਦਵੋ ਜਿਸ ਨਾਲ ਅਸੀਂ ਤੁਹਾਡੇ ਨਾਮ ਅਤੇ ਤੁਹਾਡੀ ਪਹਿਚਾਣ ਦੀ ਪੁਸ਼ਟੀ ਕਰ ਸਕੀਏ ਅਤੇ ਇਸ ਮਾਮਲੇ ਨੂੰ ਖਤਮ ਕਰ ਸਕੀਏ।
      ਅਸਲ ਚ ਵੀਡੀਓ ਕਾਲ ਤੋਂ ਬਾਅਦ ਹੀ ਠੱਗੀ ਦਾ ਦੌਰ ਸ਼ੁਰੂ ਹੁੰਦਾ ਹੈ, ਜਿਵੇਂ ਹੀ ਤੁਸੀਂ ਵੀਡੀਓ ਕਾਲ ਕਰਦੇ ਹੋ ਤਾਂ ਉਹ ਤੁਹਾਡੀ ਵੀਡੀਓ ਕਾਲ ਇੱਕ ਦੋ ਮਿਨਟ ਤੱਕ ਰੱਖਦੇ ਹਨ ਅਤੇ ਉਸ ਤੋਂ ਬਾਅਦ ਉਸ ਨੂੰ ਆਡੀਟਿੰਗ ਕਰਕੇ ਏ ਆਈ ਦੀ ਮਦਦ ਨਾਲ ਉਸਦਾ ਐਮਐਮਐਸ ਬਣਾਉਂਦੇ ਹਨ ਅਤੇ ਤੁਹਾਨੂੰ ਬਲੈਕ ਮੇਲਿੰਗ ਰਾਹੀਂ ਪੈਸੇ ਠੱਗਨੇ ਸ਼ੁਰੂ ਕਰ ਦਿੰਦੇ ਹਨ।
    ਜੇਕਰ ਤੁਹਾਨੂੰ ਵੀ ਕਿਸੇ ਕਸਟਮ ਜਾਂ ਬੰਬੇ ਪੁਲਿਸ ਅਧਿਕਾਰੀ ਦਾ ਫੋਨ ਆਉਂਦਾ ਹੈ ਤਾਂ ਪਹਿਲਾਂ ਤੁਸੀਂ ਇਹ ਲਾਜ਼ਮ ਕਰ ਲਵੋ ਕਿ ਤੁਸੀਂ ਕੋਈ ਇਸ ਤਰ ਦਾ   ਕੰਮ ਕੀਤਾ ਹੈ ਜੇਕਰ ਤੁਸੀਂ ਕਿਸੇ ਗਲਤ ਕੰਮ ਜਾਂ ਗਲਤ ਚੀਜ਼ ਵਿੱਚ ਇਨਵੋਲਵ ਨਹੀਂ ਹੋ ਤਾਂ ਨਾ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਠੱਗਾਂ ਕੋਲੋਂ ਡਰਨ ਦੀ ਲੋੜ ਹੈ ਅਤੇ ਨਾ ਹੀ ਹਬੜ ਕੇ ਆਪਣਾ ਆਪ ਲੁਟਾਉਣ ਦੀ ਲੋੜ ਹੈ ਬਲਕਿ ਇਸ ਤਰਾਂ ਦੀ ਠੱਗੀ ਦੀ ਸੂਚਨਾ ਤੁਰੰਤ ਨੇੜੇ ਦੇ ਸਾਈਬਰ ਸੈਲ ਨੂੰ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *