ਮਨਿੰਦਰ ਸਿੰਘ, ਬਰਨਾਲਾ

ਬਰਨਾਲਾ, 21 ਦਸੰਬਰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਤਹਿਸੀਲਦਾਰ ਬਰਨਾਲਾ ਸ੍ਰੀ ਰਾਕੇਸ਼ ਗਰਗ ਦੀ ਅਗਵਾਈ ਹੇਠ ਅੱਜ ਨਗਰ ਪੰਚਾਇਤ ਹੰਡਿਆਇਆ ਦੇ 12 ਵਾਰਡਾਂ ਦੀ ਚੋਣ ਪ੍ਰਕਿਰਿਆ ਸ਼ਾਂਤੀ ਪੂਰਵਕ ਮੁਕੰਮਲ ਹੋ ਗਈ ਹੈ।

ਉਹਨਾਂ ਦੱਸਿਆ ਕਿ ਇਸ ਚੋਣ ਪ੍ਰਕਿਰਿਆ ਵਿੱਚ ‘ਚ 9967 ਵੋਟਰਾਂ ਨੇ ਆਪਣੇ ਮਤਦਾਨ ਦੀ ਵਰਤੋਂ ਕੀਤੀ। ਇਨ੍ਹਾਂ ਵਿੱਚ 5187 ਆਦਮੀ ਵੋਟਰ, 4779 ਮਹਿਲਾ ਵੋਟਰ ਅਤੇ 1 ਤੀਜੇ ਲਿੰਗ ਦੇ ਵੋਟਰ ਸ਼ਾਮਲ ਸਨ।
ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਣ ਪ੍ਰਕਿਰਿਆ ਦੌਰਾਨ ਸਵੇਰੇ 9 ਵਜੇ ਤੱਕ 17.8 ਫੀਸਦੀ ਵੋਟਾਂ ਪਈਆਂ, ਸਵੇਰੇ 11 ਵਜੇ ਤੱਕ 39.9 ਫੀਸਦੀ ਵੋਟਾਂ ਪਈਆਂ, ਦੁਪਹਿਰ 1 ਵਜੇ ਤੱਕ 60.8 ਫੀਸਦੀ ਵੋਟਾਂ ਪਈਆਂ, ਸ਼ਾਮ 3 ਵਜੇ ਤੱਕ 75.3 ਫੀਸਦੀ ਵੋਟਾਂ ਪਈਆਂ ਅਤੇ ਸ਼ਾਮ 4 ਵਜੇ ਤੱਕ ਕੁੱਲ 81.1 ਫੀਸਦੀ ਵੋਟਾਂ ਪਈਆਂ।
 ਉਹਨਾਂ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਸਨ।

Leave a Reply

Your email address will not be published. Required fields are marked *