ਮਨਿੰਦਰ ਸਿੰਘ, ਬਰਨਾਲਾ

ਅਕਸਰ ਹੀ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਜਿਨਾਂ ਨੇ ਬੂਰੀਆਂ ਦੇ ਡੋਕੇ ਚੁੰਗੇ ਹਨ ਉਹੀ ਪੱਟਾਂ ਤੇ ਥਾਪੀਆਂ ਮਾਰਦੇ ਹਨ ਪਰੰਤੂ ਜੇਕਰ ਅੱਜ ਕੱਲ ਦੇ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਬੂਰੀਆਂ ਦੇ ਡੋਕੇ ਤਾਂ ਦੂਰ ਦੀ ਗੱਲ ਇਥੇ ਤਾਂ ਅੱਜ ਕੱਲ ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਤੱਕ ਪਿਲਾਉਣ ਤੋਂ ਗੁਰੇਜ ਕਰਨ ਲੱਗੀਆਂ ਹਨ। ਅਕਸਰ ਹੀ ਨਵੀਂ ਪਨੀਰੀ ਦੀਆਂ ਕੁੜੀਆਂ ਸ਼ੌਂਕ ਨਾਲ ਬੱਚਾ ਤਾਂ ਪੈਦਾ ਕਰਨਾ ਚਾਹੁੰਦੀਆਂ ਹਨ ਪਰੰਤੂ ਆਪਣੀ ਫਿਗਰ ਬਚਾਉਣ ਦੇ ਚੱਕਰ ਚ ਕਿਤੇ ਨਾ ਕਿਤੇ ਉਸ ਨੂੰ ਦੁੱਧ ਤੋਂ ਵਾਂਝਾ ਰੱਖ ਕੇ ਬਿਮਾਰੀਆਂ ਦੇ ਹਵਾਲੇ ਜਰੂਰ ਕਰ ਦਿੰਦੀਆਂ ਹਨ।
     ਜੇਕਰ 2020 ਦੇ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਪਨੀਰੀ ਚ ਬਿਮਾਰੀਆਂ ਦਾ ਇਨਾ ਵਧਾਣ ਹੋਣ ਦਾ ਇਕਲੌਤਾ ਕਾਰਨ ਜਿਹੜਾ ਪਾਇਆ ਜਾ ਰਿਹਾ ਹੈ ਉਹ ਬੱਚਿਆਂ ਨੂੰ ਮਾਂ ਦਾ ਦੁੱਧ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਇੱਕ ਖੋਜ ਨੇ ਇਹ ਖੁਲਾਸਾ ਕੀਤਾ ਕਿ ਬੱਚਿਆਂ ਚ ਜਮਾਂਦਰੂ ਹੋ ਰਹੇ ਆ ਬਿਮਾਰੀਆਂ ਅਤੇ ਦੁਨੀਆਂ ਚ ਨਵਜਾਤ ਸ਼ਿਸ਼ੂ ਦੇ ਆਉਣ ਤੋਂ ਬਾਅਦ ਹੋਰ ਬਿਮਾਰੀਆਂ ਨਾਲ ਘਿਰਨਾ ਕਿਤੇ ਨਾ ਕਿਤੇ ਇਸ ਗੱਲ ਦਾ ਖੁਲਾਸਾ ਜਰੂਰ ਕਰਦਾ ਹੈ ਕਿ ਜਦੋਂ ਨਵਜਾਤ ਗਰਬ ਅਵਸਥਾ ਚ ਹੁੰਦਾ ਹੈ ਤਾਂ ਉਸ ਵੇਲੇ ਮਾਂ ਅੱਜ ਦੀ ਟੈਕਨੋਲਜੀ ਕਰਕੇ ਅਤੇ ਚੀਨੀ ਪਦਾਰਥਾਂ ਨਾਲ ਸ਼ਿਸ਼ੂ ਨੂੰ ਬਿਮਾਰੀਆਂ ਵੱਲ ਤੌਰ ਦਿੰਦੀ ਹੈ ਅਤੇ ਜਦੋਂ ਗਰਭ ਅਵਸਥਾ ਤੋਂ ਸ਼ਿਸ਼ੂ ਦੁਨੀਆਂ ਚ ਆਉਂਦਾ ਹੈ ਤਾਂ ਮਾਂ ਵੱਲੋਂ ਆਪਣੀ ਫਿਗਰ ਆਪਣੇ ਸਰੀਰ ਦੀ ਬਣਤਰ ਬਚਾਉਣ ਲਈ ਉਸਨੂੰ ਡੱਬਿਆਂ ਦੇ ਦੁੱਧ ਤੇ ਲਗਾ ਕੇ ਕਿਤੇ ਨਾ ਕਿਤੇ ਇਹਨਾਂ ਜਿੰਦਗੀਆ ਨਾਲ ਖੁੱਲੇਆਮ ਖਿਲਵਾੜ ਕੀਤਾ ਜਾ ਰਿਹਾ ਹੈ।
ਜੇਕਰ ਮਾਂ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਨਹੀਂ ਪਿਲਾਉਂਦੀ ਤਾਂ ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਡੀ ਮਾਤਰਾ ਚ ਬਣਿਆ ਰਹਿੰਦਾ ਹੈ ਜਿਵੇਂ ਕਿ ਐਲਰਜੀ, ਕੰਨ ਦੀ ਲਾਗ, ਪਾਚਨ ਸੰਬੰਧੀ ਸਮੱਸਿਆਵਾਂ, ਮੋਟਾਪਾ, ਅਤੇ ਅਚਾਨਕ ਬਾਲ ਮੌਤ ਸਿੰਡਰੋਮ (SIDS) ਦੀ ਵੱਧ ਸੰਭਾਵਨਾ ਸ਼ਾਮਲ ਹੋ ਸਕਦੀ ਹੈ। ਮਾਂ ਦਾ ਦੁੱਧ ਬੱਚੇ ਦੀ ਸਿਹਤ ਲਈ ਲੋੜੀਂਦੇ ਐਂਟੀਬਾਡੀਜ਼ ਅਤੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਜੋ ਨਕਲੀ ਦੁੱਧ ਦਾ ਫਾਰਮੂਲਾ ਪੂਰੀ ਤਰ੍ਹਾਂ ਨਕਲ ਨਹੀਂ ਕਰ ਸਕਦਾ; ਹਾਲਾਂਕਿ, ਇੱਕ ਉੱਚ-ਗੁਣਵੱਤਾ ਵਾਲਾ ਫਾਰਮੂਲਾ ਅਜੇ ਵੀ ਢੁਕਵੀਂ ਪੋਸ਼ਣ ਪ੍ਰਦਾਨ ਕਰ ਸਕਦਾ ਹੈ। ਜਦੋਂ ਛਾਤੀ ਦਾ ਦੁੱਧ ਚੁੰਘਾਉਣਾ ਇੱਕ ਵਿਕਲਪ ਨਹੀਂ ਹੈ, ਅਤੇ ਦੁੱਧ ਚੁੰਘਾਉਣ ਦੇ ਵਿਕਲਪਾਂ ਬਾਰੇ ਮਾਰਗ-ਦਰਸ਼ਨ ਲਈ ਇੱਕ ਸਿਹਤ ਸੰਭਾਲ ਪੇਸ਼ੇਵਰ ਨਾਲ ਸਲਾਹ ਕਰਨਾ ਮਹੱਤਵਪੂਰਨ ਹੈ।

Leave a Reply

Your email address will not be published. Required fields are marked *