ਮਨਿੰਦਰ ਸਿੰਘ ਬਰਨਾਲਾ
ਅਕਸਰ ਹੀ ਕਹਿੰਦੇ ਹਨ ਕਿ ਨਸ਼ੇ ਪੱਤੇ ਵਾਲੇ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ ਅਤੇ ਇਸ ਨੂੰ ਪੂਰ ਚੜਦਾ ਆਮ ਹੀ ਦੇਖਿਆ ਜਾ ਸਕਦਾ ਹੈ। ਪੰਜਾਬ ਚ ਨਸ਼ੇ ਦੇ ਵਗ ਰਹੇ ਦਰਿਆ ਨੇ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਖਾਦਾ ਹੈ ਉਥੇ ਹੀ ਗੱਲ ਕੀਤੀ ਜਾਵੇ ਤਾਂ ਕਈ ਵੀਡੀਓ ਚ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਵਿੱਚ ਟੁਨ ਵਾਇਰਲ ਹੋਈਆਂ ਦੇਖੀਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਇਲਾਕੇ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਚ ਇੱਕ ਬੱਚਾ ਆਪਣੇ ਨਲਾਂ ਤੇ ਟੀਕਾ ਲਾਉਂਦਾ ਫੜਿਆ ਜਾਂਦਾ ਹੈ। ਜਿਸ ਦੀ ਉਮਰ ਵੀ ਕਾਫੀ ਛੋਟੀ ਦੱਸੀ ਜਾ ਰਹੀ ਸੀ।
ਜੇਕਰ ਦਿਨ ਐਤਵਾਰ ਮਿਤੀ 22 ਦਸੰਬਰ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੀ ਓਮ ਸਿਟੀ ਕਲੋਨੀ ਚ ਇੱਕ ਚੋਰੀ ਕਰਨ ਆਏ ਵਿਅਕਤੀ ਨੂੰ ਕਲੋਨੀ ਵਾਸੀਆਂ ਨੇ ਫਲਿਆ ਹੈ ਜਿਹੜਾ ਆਪਣਾ ਨਾਮ ਗੁਰਪ੍ਰੀਤ ਗਿੱਲ ਦੱਸਦਾ ਹੈ ਅਤੇ ਬਰਨਾਲਾ ਦੇ ਸ਼ਕਤੀਨਗਰ ਦਾ ਨਿਵਾਸੀ ਹੈ।। ਅੱਛਾ ਫੜੇ ਜਾਣ ਤੋਂ ਬਾਅਦ ਗੁਰਪ੍ਰੀਤ ਨੇ ਕਿਹਾ ਕਿ ਉਹ ਚਿੱਟੇ ਦਾ ਆਦੀ ਹੈ ਅਤੇ ਕਿਸੇ ਨੇ ਉਸਨੂੰ ਕਿਹਾ ਕਿ ਤਾਂਬਾ ਚੰਗੇ ਰੇਟ ਤੇ ਵਿਕ ਜਾਂਦਾ ਹੈ ਇਸ ਲਈ ਉਹ ਤਾਂਬਾ ਚੋਰੀ ਕਰਨ ਲਈ ਕਲੋਨੀ ਚ ਬਣਿਆ ਸੀ ਪਰੰਤੂ ਪਹਿਲੀ ਚੋਰੀ ਤੇ ਪਹਿਲਾ ਹੀ ਫਾਹਾ ਲੈ ਬੈਠਾ।
ਗੱਲ ਇੱਥੇ ਹੀ ਨਹੀਂ ਮੁੱਕੀ ਬਲਕਿ ਉਸ ਨੂੰ ਨਸ਼ੇੜੀ ਦੀ ਜੇਬ ਚੋਂ ਇੱਕ ਸਰਿੰਜ ਵੀ ਬਰਾਮਦ ਹੋਈ ਹੈ ਅਤੇ ਚੋਰੀ ਕਰਨ ਆਏ ਨਸ਼ੇ ਦੇ ਆਦੀ ਗੁਰਪ੍ਰੀਤ ਨੇ ਦੱਸਿਆ ਕਿ ਬਰਨਾਲਾ ਦੇ ਬੱਸ ਸਟੈਂਡ ਦੇ ਨੇੜੇ ਤੋਂ ਉਸ ਨੂੰ ਇਹ ਸਰਿੰਜ50 ਚ ਮਿਲ ਜਾਂਦੀ ਹੈ ਅਤੇ ਉਹ ਰੋਜ਼ਾਨਾ ਬਿਨਾਂ ਕੰਮ ਕੀਤੇ 200 ਦਾ ਨਸ਼ਾ ਕਰਨ ਦਾ ਆਦੀ ਹੈ। ਜ਼ਿਕਰਯੋਗ ਗੱਲ ਤਾਂ ਇਹ ਹੈ ਕਿ ਬਿਨਾਂ ਕੰਮਕਾਰ ਤੋਂ ਛੇ ਤੋਂ 7000 ਦੇ ਕਰੀਬ ਦਾ ਨਸ਼ਾ ਕਰਨ ਵਾਲੇ ਇਹ ਕੇਵਲ ਚੋਰੀਆਂ ਤੇ ਹੀ ਨਿਰਭਰ ਹਨ। ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਇਸ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਇਸਦੀ ਜਿੰਮੇਵਾਰੀ ਕੌਣ ਲਵੇਗਾ ਕੇ ਇਹ ਇਥੋਂ ਨਿਕਲ ਕੇ ਕਿਤੇ ਹੋਰ ਚੋਰੀ ਨਹੀਂ ਕਰੇਗਾ।