ਮਨਿੰਦਰ ਸਿੰਘ ਬਰਨਾਲਾ
ਸਤਯੁੱਗ ਕਲਯੁੱਗ ਸੱਚਖੰਡ ਸਭ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਚਲਦੇ ਹਨ। ਭਾਵੇਂ ਇਸ ਵਕਤ ਕਾਲ ਆਪਣੇ ਜੋਬਨ ਤੇ ਹੈ। ਭਾਵੇਂ ਕੂੜ ਪ੍ਰਚਾਰ ਆਦਿ ਇੱਕ ਵਾਰੀ ਮਾਤ ਵੀ ਪਾ ਜਾਂਦੇ ਹੋਣ ਸੱਚੇ ਲੋਕਾਂ ਨੂੰ। ਬਾਵਜੂਦ ਇਸਦੇ ਜਿੱਤ ਤਾਂ ਸਿਰਫ ਸੱਚਾਈ ਦੀ ਹੀ ਹੁੰਦੀ ਹੈ। ਜਿੱਤ ਭਾਵੇਂ ਜਿੱਤਣ ਵਾਲੇ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਮਹਿਸੂਸ ਹੋਵੇ ਨਾ ਦਿਸਦੀ ਹੋਵੇ ਪਰ ਇੰਝ ਨਹੀਂ ਕਿ ਜੇਕਰ ਦਿਸਦੀ ਨਹੀਂ ਤਾਂ ਉਹ ਜਿੱਤ ਹੀ ਨਹੀਂ ਹੈ। ਅਕਾਲ ਪੁਰਖ ਵੱਲੋਂ ਹਰ ਚੀਜ਼ ਦਾ ਨਿਯਮਤ ਸਮਾਂ ਰੱਖਿਆ ਗਿਆ ਹੈ। ਗੁਰਬਾਣੀ ਦੀਆਂ ਕੁਝ ਤੁਕਾਂ ਵੀ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ
ਜੋ ਤੂੰ ਭਾਵੇਂ, ਸੋਈ ਠੀਸੀ
ਜੋ ਤੂੰ ਦੇ
ਸੋਈ ਹੋ ਭਾਈ
ਬੁਰਾਈ ਤੇ ਚੰਗਿਆਈ ਦੀ ਜਿੱਤ, ਰਾਵਣ ਦਾ ਪੁਤਲਾ ਫੂਕਣ ਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਆਪਣੇ ਅੰਦਰ ਦੇ ਮਾੜੇ ਇਨਸਾਨ ਨੂੰ ਮਾਰਨਾ। ਝੂਠ ਕਈ ਵਾਰੀ ਇੰਜ ਜਰੂਰ ਜਾਪਦਾ ਹੈ ਕਿ ਜਿੱਤ ਰਿਹਾ ਹੈ। ਪ੍ਰੰਤੂ ਜਿੱਤ ਕੇ ਵੀ ਝੂਠ ਹਮੇਸ਼ਾ ਹਾਰਦਾ ਹੈ। ਸੱਚ ਨੂੰ ਸਾਬਿਤ ਕਰਨ ਲਈ ਝੂਠ ਦੀ ਦੁਨੀਆਂ ਚ ਸੱਚੇ ਇਨਸਾਨ ਨੂੰ ਸੱਚ ਚ ਇਹੀ ਬਹੁਤ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ। ਪਰੰਤੂ ਜਦੋਂ ਤੁਸੀਂ ਸੱਚ ਦੇ ਆ ਰਾਹਾਂ ਤੇ ਹੁੰਦੇ ਹੋ ਤਾਂ ਹਮੇਸ਼ਾ ਸਪਸ਼ਟ ਅਤੇ ਸਿੱਧੇ ਤਿੰਨ ਨਿਰੰਤਰ ਜਵਾਬ ਦੇ ਹੁੰਦੇ ਹੋ। ਇੱਕ ਝੂਠ ਨੂੰ ਲੁਕਾਉਣ ਲਈ ਅਨੇਕਾਂ ਹੀ ਝੂਠ ਬੋਲਣੇ ਪੈਂਦੇ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ ਇਸ ਬੋਲੇ ਗਏ ਝੂਠ ਨੂੰ ਸੱਚ ਬਣਾਉਣ ਲਈ ਤੁਸੀਂ ਜ਼ਿੰਦਗੀ ਦੀ ਕਸੌਟੀ ਤੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਘਸਾ ਲਵੋ ਪਰੰਤੂ ਜ਼ਿੰਦਗੀ ਦੀ ਅਤੇ ਰੱਬ ਦੀ ਕਸੌਟੀ ਤੁਹਾਡੀ ਖੋਟ ਨੂੰ ਜੱਗ ਜਾਹਰ ਕਰਕੇ ਹੀ ਹਟੇਗੀ। ਸੱਚ ਦੇ ਮਾਰਗ ਤੇ ਚੱਲਣ ਵਾਲਾ ਹਮੇਸ਼ਾ ਕਾਮਯਾਬ ਹੁੰਦਾ ਹੈ।
ਮੁਗਲੀਆ ਹਕੂਮਤ ਨੇ ਇਡਾ ਵੱਡਾ ਵਹਿਮ ਪਾਲਿਆ ਸੀ ਕਿ ਇਹ ਘੱਟ ਗਿਣਤੀ ਸਿੱਖ ਸਾਡਾ ਕੀ ਵਿਗਾੜ ਲੈਣਗੇ ਪਰ ਅੰਤ ਚ ਮੁਗਲੀਆ ਹਕੂਮਤ ਤੇ ਬਾਦਸ਼ਾਹ ਕੋਲੋਂ ਤੀਰ ਦੀ ਮਾਰ ਤਾਂ ਬਹੁਤ ਵੱਡੀ ਗੱਲ ਗੁਰੂ ਸਾਹਿਬ ਦੀ ਕਲਮ ਦੀ ਮਾਰ ਵੀ ਨਹੀਂ ਸਹੀ ਗਈ ਤੇ ਉਸਨੇ ਤੜਫਦੇ ਹੋਏ ਆਪਣਾ ਸਰੀਰ ਛੱਡਿਆ।