17 ਅਪ੍ਰੈਲ ( ਸੋਨੀ ਗੋਇਲ )

ਬਠਿੰਡਾ ਤੋਂ ਕਲਯੁੱਗੀ ਪੁੱਤਰ ਦਾ ਕਾਰਾ ਸਾਹਮਣੇ ਆਇਆ ਹੈ, ਜਿਥੇ ਉਸ ਨੇ 30 ਰੁਪਏ ਪਿੱਛੇ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ। ਮਾਮਲਾ ਕੋਠੇ ਸੁੱਚਾ ਸਿੰਘ ਵਾਲਾ ਦੀ ਹੈ। 

ਨਸ਼ੇ ਲਈ ਮੰਗ ਰਿਹਾ ਸੀ ਪੈਸੇ

ਕੁੱਟ-ਮਾਰ ਤੋਂ ਬਾਅਦ ਬਜ਼ੁਰਗ ਮਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪੁੱਤਰ ਨਸ਼ੇ ਕਰਨ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦੋਂ ਮਾਂ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਨਸ਼ੇ ਦੀ ਲੱਗੀ ਤੋੜ ਵਿਚ ਅੰਨੇ ਪੁੱਤ ਨੇ ਆਪਣੀ ਮਾਂ ਦੀ ਲੱਤ ਲੱਤ ਤੋੜ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ। ਸੰਸਥਾ ਤੁਰੰਤ ਬਜ਼ੁਰਗ ਔਰਤ ਰਾਜਿੰਦਰ ਕੌਰ ਨੂੰ ਸਿਵਲ ਹਸਪਤਾਲ ਲੈ ਗਈ, ਜਿਥੇ ਔਰਤ ਦਾ ਇਲਾਜ ਚੱਲ ਰਿਹਾ ਹੈ।

ਬਜ਼ੁਰਗ ਔਰਤ ਦਾ ਬਿਆਨ

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਬਜ਼ੁਰਗ ਔਰਤ ਨੇ ਕਿਹਾ ਕਿ ਮੇਰੇ ਪੁੱਤਰ ਨੇ ਮੇਰੇ ਤੋਂ ਸਿਗਰਟ ਲਈ 30 ਰੁਪਏ ਮੰਗੇ ਸਨ ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਬਜ਼ੁਰਗ ਔਰਤ ਨੇ ਆਪਣੇ ਭਰਾ ਨੂੰ ਬੁਲਾਉਣਾ ਸ਼ੁਰੂ ਕੀਤਾ ਤਾਂ ਪੁੱਤਰ ਨੇ ਇਸ ਦਾ ਵਿਰੋਧ ਕਰਨਾ ਕੀਤਾ ਤੇ ਮੇਰੇ ਨਾਲ ਕੁੱਟ-ਮਾਰ ਕੀਤੀ।

ਪੁੱਤਰ ਡਿਪਰੈਸ਼ਨ ਦਾ ਸ਼ਿਕਾਰ

ਔਰਤ ਨੇ ਦੱਸਿਆ ਕਿ ਉਸ ਦਾ ਪੁੱਤਰ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਉਸ ਦੀ ਨੂੰਹ ਨਾਲ ਉਸ ਦਾ ਤਲਾਕ ਦਾ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਆਪਣੇ ਪੈਸਿਆਂ ਨਾਲ ਉਸ ਨੇ ਆਪਣੀ ਨੂੰਹ ਨੂੰ ਪੜ੍ਹਾਇਆ ਅਤੇ ਉਸ ਨੂੰ ਨਰਸ ਬਣਾਇਆ। ਹੁਣ ਉਹ ਨਾ ਤਾਂ ਉਸ ਦੀ ਸੇਵਾ ਕਰ ਰਹੀ ਹੈ ਅਤੇ ਨਾ ਹੀ ਮੇਰੇ ਪੁੱਤਰ ਦੀ। ਇਸੇ ਲਈ ਉਸ ਨੇ ਹਾਈ ਕੋਰਟ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਹੈ। ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਅਤੇ ਇਸ ਤੋਂ ਪਹਿਲਾਂ ਵੀ ਮੇਰਾ ਪੁੱਤਰ ਉਸ ਨੂੰ ਕਈ ਵਾਰ ਕੁੱਟ ਚੁੱਕਾ ਸੀ। ਹੁਣ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। 

ਪੰਜਾਬ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਕੀਤਾ ਜਾਰੀ

ਇਸ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਸੋ-ਮੋਟੋ ਨੋਟਿਸ ਲੈਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਮਾਮਲੇ ਦੀ ਜਾਂਚ 2 ਦਿਨਾਂ ਵਿਚ ਪੂਰੀ ਕਰ ਕੇ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਦਿੱਤੀ ਗਈ ਹੈ। 

Posted By SonyGoyal

Leave a Reply

Your email address will not be published. Required fields are marked *