ਬਰਨਾਲਾ, 22 ਅਪ੍ਰੈਲ ( ਸੋਨੀ ਗੋਇਲ )
ਅੱਜ ਐੱਸਡੀ ਕਾਲਜ ਵਿਖੇ ਸਬ ਜੂਨੀਅਰ, ਜੂਨੀਅਰ, ਸੀਨੀਅਰ ਮੁੰਡੇ/ਕੁੜੀਆਂ ਦੇ ਸਟੇਟ ਖੇਡਾਂ ਲਈ ਕਿਕ ਬਾਕਸਿੰਗ ਦੇ ਸਲੈਕਸ਼ਨ ਟਰਾਇਲ ਹੋਏ ਜਿਸ ਵਿਚ ਵੱਖ ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਕਿੱਕ ਬਾਕਸਿੰਗ ਕੋਚ ਜਸਪ੍ਰੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਟਰਾਇਲ ਵਿੱਚ ਚੁਣੇ ਗਏ ਖਿਡਾਰੀ ਸਟੇਟ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।

ਏਨਾ ਟਰਾਇਲਾਂ ਵਿਚ ਵਾਈ ਐੱਸ ਕਾਲਜ, ਐੱਸ ਡੀ ਕਾਲਜ, ਪਿੰਡ ਹਰੀਗੜ੍ਹ ਕਲੱਬ ਸਮੇਤ ਵੱਖ ਵੱਖ ਕਲੱਬਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਰਵੀ ਕੁਮਾਰ, ਗੁਰਦਿੱਤ ਪੂਰੀ ਤੇ ਹੋਰ ਆਫਿਸ਼ਲ ਹਾਜ਼ਰ ਸਨ।