ਬਰਨਾਲਾ, 03 ਮਈ ( ਸੋਨੀ ਗੋਇਲ)
ਬਿਨਾਂ ਇੰਸ਼ੋਰੈਂਸ ਤੋਂ ਚੱਲ ਰਹੀਆਂ ਬੱਸਾਂ, ਬੱਚਿਆਂ ਦੀ ਜਾਨ ਨਾਲ ਹੋ ਸਕਦਾ ਖਿਲਵਾੜ
ਕੀ ਸਕੂਲ ਕਰ ਰਿਹਾ ਹੈ ਵੱਡੇ ਹਾਦਸੇ ਦਾ ਮੁੜ ਤੋਂ ਇੰਤਜ਼ਾਰ?
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸੇਫ ਸਕੂਲ ਵਾਹਨ ਪੋਲਸੀ ਤਹਿਤ ਟਰੈਫਿਕ ਪੁਲਿਸ ਵੱਲੋਂ ਸਕੂਲ ਦੀਆਂ ਬੱਸਾਂ ਤੇ ਵੈਨ ਚੈੱਕ ਕੀਤੀਆਂ ਗਈਆਂ।
ਸੇਫ ਸਕੂਲ ਵਾਹਨ ਪਾਲਸੀ ਦੇ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਚੱਲ ਰਹੀਆਂ ਬਰਨਾਲਾ ਦੀ ਇੱਕ ਵਿਦਿਅਕ ਸੰਸਥਾ ਵਾਈਐਸ ਪਬਲਿਕ ਸਕੂਲ ਦੀਆਂ 14 ਬੱਸਾਂ ਕੋਲ ਬੀਮਾ ਪ੍ਰਦੂਸ਼ਣ ਕਾਗਜ਼ ਪ੍ਰਾਪਤ ਨਹੀਂ ਹੋਏ।
ਜਾਣਕਾਰੀ ਸਾਂਝੀ ਕਰਦੇ ਹੋਏ ਟਰੈਫਿਕ ਇੰਚਾਰਜ ਪਵਨ ਕੁਮਾਰ, ਐਸਆਈ ਗੁਰਚਰਨ ਸਿੰਘ ਤੇ ਟਰੈਫਿਕ ਟੀਮ ਨੇ ਦੱਸਿਆ ਕਿ ਸਰਕਾਰ ਦੀ ਇਸ ਮੁਹਿੰਮ ਦਾ ਮੁੱਖ ਮਕਸਦ ਹੀ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।
ਉਹਨਾਂ ਨੇ ਦੱਸਿਆ ਕਿ ਵਾਈਐਸ ਸਕੂਲ ਦੇ ਹੰਡਿਆਇਆ ਦੀਆਂ ਬੱਸਾਂ ਸਕੂਲੀ ਵਾਹਣ ਜਦੋਂ ਚੈੱਕ ਕੀਤੇ ਗਏ ਤਾਂ ਪਾਇਆ ਕਿ ਜਿਆਦਾਤਰ ਬੱਸਾਂ ਕੋਲ ਬੀਮਾ ਅਤੇ ਪ੍ਰਦੂਸ਼ਣ ਕਾਰਡ ਨਹੀਂ ਸੀ।
ਇਸ ਤੋਂ ਇਲਾਵਾ ਵੀ ਬੱਸਾਂ ਚ ਹੋਰ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ।
ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਦੇ ਵਾਈਐਸ ਸਕੂਲ ਵੱਲੋਂ ਨਗਰ ਕੌਂਸਲ ਦੀ ਸੜਕ ਤੇ ਨਜਾਇਜ਼ ਕਬਜ਼ਾ ਜਿੱਥੇ ਕਿ ਸਕੂਲ ਦੇ ਨਿੱਜੀ ਵਾਹਨ ਪਾਰਕਿੰਗ ਵਜੋਂ ਖੜੇ ਕੀਤੇ ਗਏ ਸਨ।
ਉਸ ਵੇਲੇ ਵੀ ਨਗਰ ਕੌਂਸਲ ਬਰਨਾਲਾ ਵੱਲੋਂ ਸਕੂਲ ਨੂੰ ਬਣਦਾ ਜੁਰਮਾਨਾ ਕੀਤਾ ਗਿਆ ਤੇ ਉੱਥੇ ਨਾਲ ਹੀ ਸਖਤ ਹਦਾਇਤ ਵੀ ਕੀਤੀ ਗਈ ਕਿ ਸਰਕਾਰ ਦੀ ਜਗ੍ਹਾ ਤੇ ਨਿੱਜੀ ਵਾਹਣ ਪਾਰਕਿੰਗ ਕਰਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਬਰਨਾਲਾ ਸ਼ਹਿਰ ਤੋਂ ਕਈ ਵਿਦਿਆਰਥੀ ਜੋ ਹੰਡਿਆਇਆ ਦੇ ਵਾਈਐਸ ਸਕੂਲ ਚ ਪੜ੍ਹਦੇ ਹਨ ਤੇ ਆਪਣੇ ਨਿੱਜੀ ਵਾਹਨ ਤੇ ਸਕੂਲ/ਕਾਲਜ ਜਾਂਦੇ ਹਨ।
ਸਕੂਲ ਵੱਲੋਂ ਵਿਦਿਆਰਥੀਆਂ ਨੂੰ ਹੈਲਮਟ ਅਤੇ ਕਾਗਜ਼ ਪੂਰੇ ਰੱਖਣ ਦੀਆਂ ਪਾਲਸੀਆਂ ਵੀ ਨਹੀਂ ਦੱਸੀਆਂ ਜਾਂਦੀਆਂ।
ਇਸ ਤੋਂ ਪਹਿਲਾਂ ਵੀ ਜਦੋਂ ਟਰੈਫਿਕ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਸੀ ਤਾਂ ਸਕੂਲ ਦੇ ਕਈ ਨਬਾਲਕਾਂ ਦੇ ਚਲਾਨ ਕੱਟਣ ਦੀ ਗੱਲ ਸਾਹਮਣੇ ਆਈ ਸੀ।

ਪਹਿਲਾਂ ਵੀ ਇੱਕ ਬੱਚੀ ਬਰਨਾਲਾ ਤੋਂ ਹੰਡਿਆਇਆ ਵਾਈਐਸ ਸਕੂਲ ਜਾਂਦਿਆਂ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ ਅਤੇ ਆਪਣੀ ਅਨਮੋਲ ਜ਼ਿੰਦਗੀ ਤੋਂ ਹੱਥ ਧੋਣੇ ਪਏ ਸਨ।
Posted By SonyGoyal