ਬਰਨਾਲਾ,03 ਮਈ (ਹਰਵਿੰਦਰ ਸਿੰਘ ਕਾਲਾ)
ਗੁਰਮਿਤ ਸੇਵਾ ਲਹਿਰ ਦਾ ਮੂਲ ਨਾਨਕਸ਼ਾਹੀ ਕੈਲੰਡਰ ਕਮੇਟੀ ਨੂੰ ਕੀਤਾ ਭੇਟ
ਵੱਡਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਚੀਮਾ ਦੇ ਮੈਬਰਾਂ ਵੱਲੋਂ ਸਾਰੇ ਸਿੱਖ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਤੇ ਇਸ ਸਮੇਂ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ ਵੱਲੋਂ ਪ੍ਰਕਾਸ਼ਿਤ ਮੂਲ ਨਾਨਕਸ਼ਾਹੀ ਕੈਲੰਡਰ ਕਮੇਟੀ ਮੈਂਬਰਾਂ ਨੂੰ ਭੇਟ ਕੀਤਾ ਗਿਆ ਜੋ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਲਗਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ।
ਇਸ ਸਮੇਂ ਗੁਰਦੁਆਰਾ ਸਾਹਿਬ ਕਮੇਟੀ ਮੈਂਬਰਾਂ ਨੇ ਕਿਹਾ ਕਿ ਪੁਰਾਤਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬਾਂ ਅਤੇ ਸ਼ਹੀਦੀ ਪੁਰਬਾਂ ਦੀ ਤਾਰੀਖ ਇਕ ਹੀ ਮਿਥੀ ਗਈ ਸੀ ਤੇ ਇਹ ਬਿਲਕੁਲ ਠੀਕ ਸੀ।
ਉਨ੍ਹਾਂ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸੰਨ 2003 ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਲਗਾਤਾਰ 8 ਸਾਲ ਲਾਗੂ ਕਰਨ ਤੋਂ ਬਾਅਦ 2011 ਵਿਚ ਬਿਨਾਂ ਕਿਸੇ ਗੱਲ ਤੋਂ ਬਦਲ ਦਿਤਾ ਗਿਆ।
ਉਨ੍ਹਾਂ ਕਿਹਾ ਕਿ ਪਾਲ ਸਿੰਘ ਪੁਰੇਵਾਲ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤੇ ਗਏ ਕੈਲੰਡਰ ਨਾਲ ਸੰਗਤਾਂ ਨੂੰ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਅਤੇ ਹੋਰ ਕਈ ਇਤਿਹਾਸਕ ਦਿਹਾੜੇ ਯਾਦ ਹੋ ਗਏ ਸਨ ਪਰ ਕੈਲੰਡਰ ਬਦਲਣ ਨਾਲ ਸਾਰੀਆਂ ਤਾਰੀਖਾਂ ਬਦਲ ਗਈਆਂ ਤੇ ਸੰਗਤਾਂ ਵਿਚ ਭੰਬਲਭੂਸਾ ਪੈਦਾ ਹੋ ਗਿਆ ਜੋ ਅਜੇ ਵੀ ਨਿਰੰਤਰ ਜਾਰੀ ਹੈ।
ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਹਰ ਗੁਰੂ ਘਰ ਵਿੱਚ ਨੂੰ ਲਾਗੂ ਕਰਾਉਣ ਅਤੇ ਸਾਰੇ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਰ ਮਨਾਏ ਜਾਣ।
ਇਸ ਸਮੇਂ ਸ਼ੇਰ ਸਿੰਘ ਚੰਡੀਗੜ੍ਹੀਆਂ, ਬਸੰਤ ਸਿੰਘ ਚੰਡੀਗੜ੍ਹੀਆਂ,ਰਜਿੰਦਰ ਸਿੰਘ, ਭੋਲਾ ਸਿੰਘ, ਮੇਜਰ ਸਿੰਘ ਖਾਲਸਾ,ਅਵਤਾਰ ਸਿੰਘ ਖਾਲਸਾ, ਚਮਕੌਰ ਸਿੰਘ ਖਾਲਸਾ,ਰੂਪ ਸਿੰਘ,ਅਵਤਾਰ ਸਿੰਘ , ਹਰਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਪਿਆਰਾ ਸਿੰਘ,ਕੇਵਲ ਸਿੰਘ,ਗੁਰਮੇਲ ਸਿੰਘ,ਜਗਤਾਰ ਸਿੰਘ ਵੀ ਹਾਜ਼ਰ ਸਨ।
Posted By SonyGoyal