ਰੋਪੜ 19 ਮਈ ( ਬਿਊਰੋ ਪੰਜਾਬ)
ਰੋਪੜ ਨੇੜੇ ਇਕ ਚਲਦੇ ਟਰੱਕ ਨੂੰ ਅੱਗ ਲੱਗ ਗਈ।
ਇਹ ਘਟਨਾ ਕਾਂਜਲਾ ਪਿੰਡ ਨੇੜੇ ਵਾਪਰੀ।
ਅੱਗ ਇੰਨੀ ਭਿਆਨਕ ਸੀ ਕਿ ਟਰੱਕ ਅਤੇ ਉਸ ‘ਤੇ ਲੱਦਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸ ਟਰੱਕ ਵਿੱਚ ਲਗਭਗ 89.90 ਕੁਇੰਟਲ ਪਲਾਸਟਿਕ ਸੀ।
ਡਰਾਈਵਰ ਨੇ ਆਪਣੀ ਸੂਝ-ਬੂਝ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ ਕਿਉਂਕਿ ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਪੈਟਰੋਲ ਪੰਪ ਅਤੇ ਇੱਕ ਸਕੂਲ ਸੀ।
ਅੱਗ ਇੰਨੀ ਭਿਆਨਕ ਸੀ ਕਿ ਟਰੱਕ ਸੜ ਕੇ ਸੁਆਹ ਹੋ ਗਿਆ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ਉਤੇ ਕਾਬੂ
ਸੂਚਨਾ ਮਿਲਦੇ ਹੀ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪੁੱਜੀਆਂ ਅਤੇ 3 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਇਸ ਹਾਦਸੇ ਵਿੱਚ ਟਰੱਕ ਡਰਾਈਵਰ ਬਲਵੰਤ ਸਿੰਘ ਵਾਲ-ਵਾਲ ਬਚ ਗਿਆ।
ਉਸ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਤੋਂ ਸਾਮਾਨ ਲੋਡ ਕਰ ਕੇ ਰੋਪੜ ਤੋਂ ਸ੍ਰੀ ਚਮਕੌਰ ਸਾਹਿਬ ਵੱਲ ਆ ਰਿਹਾ ਸੀ ਕਿ ਜਦੋਂ ਉਹ ਮੋਰਿੰਡਾ ਸ਼ਹਿਰ ਦੇ ਨੇੜੇ ਇੱਕ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਜਿੱਥੇ ਟਰੱਕ ਨੂੰ ਅੱਗ ਲੱਗੀ, ਉੱਥੇ ਨੇੜੇ ਹੀ ਇੱਕ ਸਕੂਲ ਅਤੇ ਇੱਕ ਪੈਟਰੋਲ ਪੰਪ ਸੀ, ਉਨ੍ਹਾਂ ਨੂੰ ਬਚਾਉਣ ਲਈ, ਟਰੱਕ ਨੂੰ ਰੌਂਗ ਸਾਈਡ ਲਿਜਾਇਆ ਗਿਆ ਅਤੇ ਬਾਅਦ ਵਿੱਚ ਡਰਾਈਵਰ ਨੇ ਬਾਰੀ ਖੋਲ੍ਹ ਕੇ ਆਪਣੀ ਜਾਨ ਬਚਾਈ।