ਬਰਨਾਲਾ 21 ਮਈ (ਮਨਿੰਦਰ ਸਿੰਘ)
ਬੁਪਰੇਨੋਰਫਿਨੇ ਸੁਬਲਿੰਗੁਲ ਟੈਬਲੇਟ ਨੂੰ ਲੈ ਕੇ ਚਿੰਤਾਵਾਂ ਹਨ ਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਇਹ ਨਸ਼ਾ ਮੁਕਤੀ ਵਿੱਚ ਇੱਕ ਮਹੱਤਵਪੂਰਨ ਹਥਿਆਰ ਬਣੀ ਹੋਈ ਹੈ।
ਇਸ ਦੀ ਸੰਪੂਰਨ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਤਪਿੰਦਰ ਜੋਤ ਕੌਂਸਲ ਨੇ ਦੱਸਿਆ ਕਿ ਇਹ ਗੋਲੀ ਓਪੀਐਮ (ਅਫੀਮ ਵਰਗੇ ਨਸ਼ੇ) ਦੀ ਲਤ ਛੁਡਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਸਹਾਈ ਹੋ ਰਹੀ ਹੈ।
ਨਸ਼ਾ ਮੁਕਤੀ ਦੀ ਕਿਰਨ – ਇਸ ਤਰ੍ਹਾਂ ਕੰਮ ਕਰਦੀ ਹੈ ਇਹ ਗੋਲੀ ਇਹ ਗੋਲੀ, ਜਿਸਨੂੰ ਆਮ ਤੌਰ ‘ਤੇ ‘ਸਬੂਟੈਕਸ’ ਜਾਂ ‘ਬੁਪ੍ਰੇਨੋਰਫਿਨ’ ਕਿਹਾ ਜਾਂਦਾ ਹੈ, ਨਸ਼ੇ ਦੀ ਤੋੜ ਨੂੰ ਘਟਾਉਂਦੀ ਹੈ ਅਤੇ ਮਰੀਜ਼ ਨੂੰ ਆਮ ਜ਼ਿੰਦਗੀ ਵੱਲ ਮੁੜਨ ਵਿੱਚ ਮਦਦ ਕਰਦੀ ਹੈ।
ਜਿਆਦਾ ਨਸ਼ਾ ਕਰਨ ਵਾਲੇ ਨੂੰ ਸ਼ੁਰੂਆਤੀ ਸਮੇਂ ਵਿੱਚ ਇਸ ਦੀ ਦੋ ਮਿਲੀਗ੍ਰਾਮ ਡੋਜ ਦਿੱਤੀ ਜਾਂਦੀ ਹੈ।
ਜਦੋਂ ਉਹ ਸਿਰਫ ਗੋਲੀ ਤੇ ਨਿਰਭਰ ਹੋ ਜਾਂਦਾ ਹੈ ਤਾਂ ਉਸਦੀ ਡੋਜ ਨੂੰ .4 ਯਾਨੀ ਕਿ ਚੌਥਾਈ ਹਿੱਸੇ ਕੱਟ ਕਰਕੇ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਇਹ ਦਿਮਾਗ ਵਿੱਚ ਓਪੀਔਡ ਰੀਸੈਪਟਰਾਂ ਨਾਲ ਜੁੜ ਕੇ ਕੰਮ ਕਰਦੀ ਹੈ। ਜਿਸ ਨਾਲ ਨਸ਼ੇ ਦੀ ਤੀਬਰ ਇੱਛਾ ਅਤੇ ਵਾਪਸੀ ਦੇ ਲੱਛਣਾਂ (withdrawal symptoms) ਤੋਂ ਰਾਹਤ ਮਿਲਦੀ ਹੈ।
ਸਰਕਾਰੀ ਹਸਪਤਾਲਾਂ ਵਿੱਚ ਇਹ ਗੋਲੀ ਡਾਕਟਰਾਂ ਦੀ ਨਿਗਰਾਨੀ ਹੇਠ ਦਿੱਤੀ ਜਾਂਦੀ ਹੈ, ਜਿਸ ਨਾਲ ਇਲਾਜ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਈ ਜਾਂਦੀ ਹੈ।
ਸਖ਼ਤ ਨਿਗਰਾਨੀ ਅਤੇ ਸੁਧਾਰੀ ਪ੍ਰਣਾਲੀ ਇਸ ਗੋਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਈ ਕਦਮ ਚੁੱਕੇ ਗਏ ਹਨ।
ਇਨ੍ਹਾਂ ਵਿੱਚ ਸ਼ਾਮਲ ਹਨ: ਮਰੀਜ਼ਾਂ ਦੀ ਸਖ਼ਤ ਨਿਗਰਾਨੀ: ਹਰ ਮਰੀਜ਼ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਅਤੇ ਉਸਨੂੰ ਸਿਰਫ਼ ਲੋੜੀਂਦੀ ਮਾਤਰਾ ਹੀ ਦਿੱਤੀ ਜਾਂਦੀ ਹੈ।
ਕਾਊਂਸਲਿੰਗ: ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਨਿਯਮਿਤ ਤੌਰ ‘ਤੇ ਕਾਊਂਸਲਿੰਗ ਵੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਹੋ ਸਕਣ।
ਡਾਕਟਰਾਂ ਅਤੇ ਸਟਾਫ ਦੀ ਸਿਖਲਾਈ: ਸਿਹਤ ਕਰਮਚਾਰੀਆਂ ਨੂੰ ਇਸ ਗੋਲੀ ਦੀ ਸਹੀ ਵਰਤੋਂ ਅਤੇ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਸਪਲਾਈ ਚੇਨ ਦੀ ਨਿਗਰਾਨੀ: ਗੋਲੀਆਂ ਦੀ ਸਪਲਾਈ ਚੇਨ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਇਹ ਗੋਲੀਆਂ ਬਾਹਰ ਨਾ ਵਿਕ ਸਕਣ।
ਉਮੀਦ ਦੀ ਨਵੀਂ ਕਿਰਨ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ “ਕਿ ਇਹ ਬਹੁਤ ਹੀ ਚੰਗੀ ਖ਼ਬਰ ਹੈ ਕਿ’ ਸਰਕਾਰੀ ਹਸਪਤਾਲ ਨਸ਼ਾ ਮੁਕਤੀ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ।
ਜੀਭ ਹੇਠਾਂ ਰੱਖਣ ਵਾਲੀ ਇਹ ਗੋਲੀ, ਸਹੀ ਵਰਤੋਂ ਨਾਲ, ਹਜ਼ਾਰਾਂ ਲੋਕਾਂ ਨੂੰ ਨਸ਼ੇ ਦੇ ਜਾਲ ਵਿੱਚੋਂ ਕੱਢ ਕੇ ਇੱਕ ਸਿਹਤਮੰਦ ਅਤੇ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਮੌਕਾ ਦੇ ਰਹੀ ਹੈ।
ਇਹ ਸਿਰਫ਼ ਇੱਕ ਗੋਲੀ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਲਈ ਇੱਕ ਆਸ ਦੀ ਕਿਰਨ ਹੈ ਜੋ ਆਪਣੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਨ।
ਸੀਨੀਅਰ ਮੈਡੀਕਲ ਅਫਸਰ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਗਾ ਕਰਦੇ ਹੋਏ ਜਿੱਥੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਨਸ਼ੇ ਦੀ ਲੱਤ ਵਿੱਚ ਡੁੱਬੇ ਨੌਜਵਾਨਾਂ ਨੂੰ ਕੱਢਣ ਲਈ ਇੱਕ ਚੰਗੀ ਮੁਹਿਮ ਚਲਾਈ ਜਾ ਰਹੀ ਹੈ ਉੱਥੇ ਹੀ ਨਸ਼ੇ ਦੇ ਆਦੀ ਹੋਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਡਾਕਟਰੀ ਸਲਾਹ ਲੈਣ, ਬਿਨਾਂ ਸੰਗ ਸ਼ਰਮ ਝਿਜਕ ਮੰਨਦੇ ਹੋਏ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਛੜਾਊ ਮੁਕਤੀ ਕੇਂਦਰਾਂ ਦਾ ਰਾਹ ਮੱਲਣ ਤਾਂ ਜੋ ਕਿ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਸਕੇ।
ਸਰਕਾਰ ਅਤੇ ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਅਸੀਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਬਾਕਸ ਲਈ ਪ੍ਰਕਾਸ਼ਿਤ. ਪੰਜਾਬ ਨੂੰ ਮੁੜ ਤੋਂ ਨਸ਼ਾ ਮੁਕਤ ਅਤੇ ਸੋਨੇ ਦੀ ਚਿੜੀ ਬਣਾ ਕੇ ਹੀ ਦਮ ਲਵਾਂਗੇ – ਵਿਧਾਇਕ ਉਗੋਕੇ
ਅਦਾਰਾ ਹੱਕ ਸੱਚ ਦੀ ਬਾਣੀ ਨਾਲ ਵਾਰਤਾਲਾਪ ਕਰਦੇ ਹੋਏ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੇਖਿਆ ਗਿਆ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਸਮੂਹ ਪੰਜਾਬ ਦੇ ਪ੍ਰਸ਼ਾਸਨ, ਸਿਵਿਲ ਹਸਪਤਾਲਾਂ ਦੀ ਟੀਮ, ਰਿਹਾਬ ਸੈਂਟਰ ਦੀਆਂ ਟੀਮਾਂ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਕਿ ਪੰਜਾਬ ਨੂੰ ਮੁੜ ਤੋਂ ਖੁਸ਼ਹਾਲੀ ਅਤੇ ਸੋਨੇ ਦੀ ਚਿੜੀ ਦਾ ਖਿਤਾਬ ਦਵਾਇਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵੱਡੇ ਉਪਰਾਲੇ ਦਾ ਸਿੱਟਾ ਰੋਜਾਨਾ ਹੀ ਹਜ਼ਾਰਾਂ ਨੌਜਵਾਨ ਅਤੇ ਨਸ਼ੇ ਦੀ ਲੱਤ ਵਿੱਚ ਡੁੱਬੇ ਹੋਏ ਦੁਖੀ ਪਰਿਵਾਰ ਆਪਣੇ ਬੱਚਿਆਂ ਯਾਰਾ ਮਿੱਤਰਾਂ ਜਾਂ ਜਿਹੜੇ ਇਸ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ “ਨੂੰ ਲੈ ਕੇ ਰਿਹਾਪ ਸੈਂਟਰ ਦਾ ਰੁੱਖ ਕਰ ਰਹੇ ਹਨ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਅਵਾਮ ਵੱਲੋਂ ਮਿਲ ਰਹੇ ਇਸ ਸ਼ਲਾਗਾ ਯੋਗ ਸਹਿਯੋਗ ਨਾਲ ਪੰਜਾਬ ਨੂੰ ਬਹੁਤ ਜਲਦ ਬੁਲੰਦੀਆਂ ਤੱਕ ਪਹੁੰਚਾਇਆ ਜਾਵੇਗਾ।
ਅਪੀਲ ਵਿਧਾਇਕ ਲਾਭ ਸਿੰਘ ਉਗੋਕੇ ਹਲਕਾ ਭਦੌੜ ਵੱਲੋਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਅਵਾਮ ਨੂੰ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਦੀ ਨਸ਼ਾ ਛਡਵਾਉਣ ਵਿੱਚ ਮਦਦ ਕਰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਹਰ ਇੱਕ ਉਸ ਇਨਸਾਨ ਦੇ ਚੱਲੇ ਹੋਏ ਦੋ ਕਦਮ ਪੰਜਾਬ ਦੀ ਤਰੱਕੀ ਵੱਲ 100 ਕਦਮ ਮੰਨੇ ਜਾਣਗੇ ਅਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਵਿੱਚ ਵੱਡੀ ਮੁਹਾਰਤਾ ਹਾਸਲ ਹੋਵੇਗੀ।
Posted By SonyGoyal