ਬਠਿੰਡਾ ਦਿਹਾਤੀ 21 ਮਈ (ਜਸਵੀਰ ਸਿੰਘ)
ਅੱਜ ਹਾਈਪਰਟੈਨਸ਼ਨ ਸਕਰੀਨਿੰਗ ਕੈਂਪ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬਠਿੰਡਾ ਜਿਲੇ ਅਧੀਨ ਪੈਂਦੇ ਸੁਮਦਾਇਕ ਸਿਹਤ ਕੇਂਦਰ ਭਗਤਾ ਭਾਈਕਾ ਵਿਖੇ ਹਾਈਪਰ ਟੈਂਸ਼ਨ ਸਬੰਧੀ ਨਿਰੰਤਰ ਸਰਗਰਮੀਆਂ ਜਾਰੀ ਹਨ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਅਤੇ ਬਲਾਕ ਐਜੂਕੇਟਰ ਮਾਲਵਿੰਦਰ ਸਿੰਘ ਤਿਉਣਾ ਨੇ ਦੱਸਿਆ ਕਿ ਬਲਾਕ ਭਰ ਵਿੱਚ ਸਥਿਤ ਆਯੂਸ਼ਮਾਨ ਅਰੌਗਿਆ ਕੇਂਦਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ।
ਇਹਨਾਂ ਕੈਂਪਾਂ ਦੌਰਾਨ ਲੋਕਾਂ ਦੀ ਸਕੈਨਿੰਗ ਕੀਤੀ ਗਈ। ਅਜਿਹਾ ਹੀ ਕੈਂਪ ਅਰੋਗਿਆ ਕੇਂਦਰ ਸਿਧਾਣਾ ਵਿਖੇ ਲੱਗਾ।
ਸਕਰੀਨਿੰਗ ਕੈਂਪ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀ ਐਚ ਓ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਉਹਨਾਂ ਕਿਹਾ ਅਜਿਹੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਰੋਜਾਨਾ ਅੱਧਾ ਘੰਟਾ ਸਾਈਕਲ ਦੀ ਵਰਤੋਂ ਯੋਗਾ ਕਰਨ ਸੈਰ ਕਰਨ ਸਮੇਂ ਸਿਰ ਖਾਣਾ ਖਾਣ ਦਾ ਧਿਆਨ ਰੱਖਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹਰੇਕ ਉਹ ਵਿਅਕਤੀ ਜੋ 30 ਸਾਲ ਦੀ ਉਮਰ ਤੋਂ ਪਾਰ ਹੋ ਗਿਆ ਹੈ ਆਪਣਾ ਬੀ ਪੀ ਸ਼ੂਗਰ ਜਰੂਰ ਚੈੱਕ ਕਰਵਾਵੇ ।
ਜੇਕਰ ਇਸ ਵਿੱਚ ਤੁਸੀਂ ਗੜਬੜ ਨਜ਼ਰ ਆਉਂਦੀ ਹੈ ਤਾਂ ਆਪਣੇ ਡਾਕਟਰ ਤੋਂ ਦਵਾਈ ਜਰੂਰ ਲੈਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਦਵਾਈ ਨਿਰੰਤਰ ਚੱਲਦੀ ਹੈ ।
ਉਹਨਾਂ ਦੱਸਿਆ ਕਿ ਬੀ ਪੀ ਸ਼ੂਗਰ ਦੀ ਦਵਾਈ ਅਰੋਗਿਆ ਕੇਂਦਰਾਂ ਤੋਂ ਬਿਲਕੁਲ ਮੁੱਫਤ ਮਿਲਦੀ ਹੈ ਪਰ ਇਸ ਲਈ ਇੱਕ ਕਾਰਡ ਦਾ ਬਣਾਉਣਾ ਹੁੰਦਾ ਹੈ।
ਅਜਿਹੇ ਹੀ ਕੈਂਪ ਪਿੰਡ ਬੁਰਜ ਗਿੱਲ ਰਾਈਆ ਆਕਲੀਆ ਜਲਾਲ ਸੀ ਸੋਰੀਏ ਵਾਲਾ ਮਲੂਕਾ ਗੁਰੂਸਰ ਆਦਿ ਪਿੰਡਾਂ ਵਿੱਚ ਸਥਿਤ ਅਰੌਗਿਆ ਕੇਂਦਰਾਂ ਵਿਖੇ ਵੀ ਲਗਾਏ ਗਏ।
Posted By SonyGoyal